ਬਿਊਰੋ ਰਿਪੋਰਟ : ਮਹਾਰਾਜਾ ਰਣਜੀਤ ਸਿੰਘ ਹੋਸਟਲ ਵਿੱਚ ਪੜਨ ਵਾਲੀ 20 ਸਾਲ ਦੀ ਨਰਸਿੰਗ ਦੀ ਵਿਦਿਆਰਥਣ ਨੇ ਸੂਸਾਈਡ ਕਰ ਲਿਆ ਹੈ । 2 ਪੰਨਿਆਂ ਦੇ ਸੂਸਾਈਡ ਨੋਟ ਵਿੱਚ ਉਸ ਨੇ ਦੱਸਿਆ ਹੈ ਕਿ ਆਪਣੇ ਦੋਸਤ ਦੀ ਮੌਤ ਤੋਂ ਉਹ ਬਹੁਤ ਦੁੱਖੀ ਹੈ । ਵਿਦਿਆਰਥਣ ਨੇ ਲਿਖਿਆ ਕਿ ਉਸ ਦਾ ਦੋਸਤ ਹਰ ਰਾਤ ਸੁਪਣੇ ਵਿੱਚ ਆਉਂਦਾ ਹੈ । ਉਹ ਉਸ ਨੂੰ ਨਹੀਂ ਭੁੱਲ ਪਾਏਗੀ, ਸੋਮ ਇੰਦੌਰ ਵਿੱਚ ਰਹਿੰਦਾ ਸੀ ਕੁਝ ਦਿਨ ਪਹਿਲਾਂ ਉਸ ਦੀ ਮੌਤ ਸੜਕ ਹਾਦਸੇ ਵਿੱਚ ਹੋਈ ਸੀ। ਇਸ ਹਾਦਸੇ ਤੋਂ ਬਾਅਦ ਉਸ ਨੂੰ ਗਹਿਰਾ ਸਦਮਾ ਲੱਗਿਆ ਸੀ ।
ਮ੍ਰਿਤਕ ਵਿਦਿਆਰਥਣ ਦਾ ਨਾਂ ਪ੍ਰਿਆ ਸੀ ਉਸ ਦੀ ਉਮਰ 20 ਸਾਲ ਦੀ ਅਤੇ ਉਹ ਰਾਜਸਥਾਨ ਦੇ ਝਾਲਾਵਾੜ ਦੀ ਰਹਿਣ ਵਾਲੀ ਸੀ । ਪ੍ਰਿਆ 7 ਮਹੀਨੇ ਪਹਿਲਾਂ ਇੰਦੌਰ ਪੜ੍ਹਨ ਦੇ ਲਈ ਗਈ ਸੀ । ਜਦੋਂ ਦੁਪਹਿਰ ਤੱਕ ਆਪਣੇ ਕਮਰੇ ਤੋਂ ਬਾਹਰ ਨਹੀਂ ਨਿਕਲੀ ਅਤੇ ਫੋਨ ਵੀ ਨਹੀਂ ਚੁੱਕ ਰਹੀ ਸੀ ਤਾਂ ਉਸ ਦੀ ਦੋਸਤ ਕਮਰੇ ਵਿੱਚ ਪਹੁੰਚੀ ਉਨ੍ਹਾਂ ਨੇ ਪ੍ਰਿਆ ਨੂੰ ਫਾਹੇ ਨਾਲ ਲੱਟਿਆ ਹੋਇਆ ਵੇਖਿਆ, ਹੋਸਟਲ ਨੇ ਪਿਤਾ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ । ਪ੍ਰਿਆ ਦੇ ਪਰਿਵਾਰ ਵਿੱਚ ਉਸ ਦੀ ਇੱਕ ਭੈਣ ਅਤੇ ਭਰਾ ਵੀ ਹੈ । ਪ੍ਰਿਆ ਨੇ ਸੂਸਾਈਡ ਨੋਟ ਵਿੱਚ ਲਿਖਿਆ ਉਸ ਦੇ ਮਾਤਾ- ਪਿਤਾ ਅਤੇ ਭੈਣ-ਭਰਾ ਉਸ ਨੂੰ ਮੁਆਫ ਕਰ ਦੇਣ ਉਧਰ ਦੋਸਤ ਸੋਮ ਦਾ ਵੀ ਜ਼ਿਕਰ ਕੀਤਾ ਗਿਆ ।
ਕੀ ਲਿਖਿਆ ਸੀ ਸੂਸਾਈਡ ਨੋਟ ਵਿੱਚ
ਮੈਂ ਪਿਆ ਵਿਸ਼ਵਾਸ਼,ਆਈ ਲਵ ਯੂ ਮਮੀ,ਪਾਪਾ,ਦੀਦੀ ਅਤੇ ਅਲਵਿਦਾ ਲਿਟਲ ਭਰਾ ਆਯੂਸ਼,ਮੈਂ ਸੋਮ ਨਾਲ ਬਹੁਤ ਪਿਆਰ ਕਰਦੀ ਹਾਂ, ਸੋਮ ਦੇ ਬਿਨਾਂ ਮੇਰੇ ਕੋਲੋ ਨਹੀਂ ਜ਼ਿੰਦਾ ਰਿਹਾ ਜਾਵੇਗਾ। ਮੈਂਨੂੰ ਸੋਮ ਚਾਹੀਦਾ ਹੈ, ਤੁਸੀਂ ਮੈਨੂੰ ਸਾਰੇ ਬੇਵਕੂਫ ਬੋਲ ਰਹੇ ਹੋ,ਅਤੇ ਬੋਲੋਗੇ ਵੀ,ਕਿਉਂਕਿ ਮੈਂ ਬਹੁਤ ਵੱਡੀ ਗਲਤੀ ਕਰ ਰਹੀ ਹਾਂ, ਗਲਤੀ ਨਹੀਂ ਗੁਨਾਹ ਕਰ ਰਹੀ ਹਾਂ,ਪਰ ਹੁਣ ਮੇਰੇ ਕੋਲੋ ਨਹੀਂ ਹੋ ਸਕੇਗਾ । ਮੇਰੇ ਜਾਣ ਤੋਂ ਬਾਅਦ ਦੀਦੀ ਤੈਨੂੰ ਇੱਕ ਚੀਜ਼ ਜ਼ਰੂਰ ਬੋਲਾਗੀ ਤੂੰ ਮੇਰੇ ਲਈ ਰੌਂਣਾ ਨਹੀਂ,ਬਸ ਤੂੰ ਪੜ੍ਹਾਈ ‘ਤੇ ਧਿਆਨ ਦੇਵੀ। ਮਮੀ ਅਤੇ ਪਾਪਾ ਦਾ ਧਿਆਨ ਰੱਖੀ।
ਸੌਰੀ ਯਾਰ ਤੁਹਾਨੂੰ ਛੱਡ ਕੇ ਜਾ ਰਹੀ ਹਾਂ
ਮੇਰੇ ਵਿੱਚ ਜੀਉਣ ਦੀ ਹਿੰਮਤ ਨਹੀਂ ਹੈ। ਸੋਮ ਰੋਜ਼ ਸੁਪਣੇ ਵਿੱਚ ਆਉਂਦਾ ਹੈ,ਸੋਮ ਦੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ ਹੈ। ਸਭ ਦਾ ਕਹਿਣਾ ਆਸਾਨ ਹੈ ਉਸ ਨੂੰ ਭੁੱਲ ਜਾ,ਪਰ ਕੋਈ ਮੇਰੀ ਥਾਂ ਆਪਣੇ ਆਪ ਨੂੰ ਰੱਖ ਕੇ ਵੇਖੇ। ਨਕਲੀ ਹੱਸੀ ਹੱਸ-ਹੱਸ ਕੇ ਥੱਕ ਚੁੱਕੀ ਹਾਂ। ਹੁਣ ਹੋਰ ਨਾਟਕ ਨਹੀਂ ਹੁੰਦਾ । ਨਹੀਂ ਲੁੱਕਾ ਪਾ ਰਹੀ ਆਪਣਾ ਦਰਦ ਆਪਣੇ ਅੰਦਰ। ਇਸ ਜ਼ਾਲਮ ਦੁਨੀਆ ਵਿੱਚ ਮੈਂ ਹੋਰ ਨਹੀਂ ਜੀਉਣਾ ਹੈ ।