ਮੱਧ ਇੰਡੋਨੇਸ਼ੀਆ ਵਿੱਚ ਇੱਕ ਅਜਗਰ ਦੇ ਢਿੱਡ ਵਿੱਚੋਂ ਔਰਤ ਦੀ ਲਾਸ਼ ਮਿਲਣ (Woman found dead after python swallows her in Indonesia) ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਬੁੱਧਵਾਰ (3 ਜੁਲਾਈ) ਨੂੰ ਦੱਸਿਆ ਕਿ ਇਸ ਅਜਗਰ ਨੇ ਔਰਤ ਨੂੰ ਪੂਰਾ ਆਪਣੇ ਸਰੀਰ ਅੰਦਰ ਨਿਗਲ ਲਿਆ ਸੀ। ਦੱਖਣੀ ਸੁਲਾਵੇਸੀ ਸੂਬੇ ਅਜਗਰ ਦੁਆਰਾ ਮਨੁੱਖ ਦੇ ਕਤਲ ਦੀ ਇਹ ਦੂਜੀ ਘਟਨਾ ਹੈ।
ਜਾਣਕਾਰੀ ਮੁਤਾਬਕ ਔਰਤ ਆਪਣੇ ਬਿਮਾਰ ਬੱਚੇ ਲਈ ਦਵਾਈ ਲੈਣ ਵਾਸਤੇ ਘਰੋਂ ਨਿਕਲੀ ਸੀ। ਕਾਫੀ ਦੇਰ ਬਾਅਦ ਵੀ ਜਦੋਂ ਉਹ ਵਾਪਸ ਨਾ ਆਈ ਤਾਂ ਪਤੀ ਨੂੰ ਚਿੰਤਾ ਸਤਾਉਣ ਲੱਗੀ। ਜਦੋਂ ਉਹ ਤਲਾਸ਼ੀ ਲਈ ਬਾਹਰ ਨਿਕਲਿਆ ਤਾਂ ਕੁਝ ਦੂਰੀ ’ਤੇ ਉਸ ਦੀ ਪਤਨੀ ਦੀਆਂ ਚੱਪਲਾਂ ਅਤੇ ਕੱਪੜੇ ਪਏ ਮਿਲੇ। ਉਸ ਤੋਂ ਕੁਝ ਦੂਰੀ ’ਤੇ ਇੱਕ ਅਜਗਰ ਮਿਲਿਆ। ਉਸ ਦੇ ਵੱਡੇ ਢਿੱਡ ਨੂੰ ਦੇਖ ਕੇ ਲੱਗਦਾ ਸੀ ਕਿ ਉਸ ਨੇ ਹੁਣੇ ਹੀ ਕਿਸੇ ਦਾ ਸ਼ਿਕਾਰ ਕੀਤਾ ਹੈ। ਉਨ੍ਹਾਂ ਨੂੰ ਸ਼ੱਕ ਹੋਇਆ ਕਿ ਸ਼ਾਇਦ ਉਸ ਨੇ ਉਸ ਔਰਤ ਨੂੰ ਨਿਗਲ ਲਿਆ ਹੈ। ਇਸ ਤੋਂ ਬਾਅਦ ਅਜਗਰ ਦਾ ਪੇਟ ਕੱਟਿਆ ਗਿਆ।
ਇਹ ਮਾਮਲਾ ਇੰਡੋਨੇਸ਼ੀਆ ਦਾ ਹੈ। ਮ੍ਰਿਤਕ ਔਰਤ ਦੀ ਪਛਾਣ 36 ਸਾਲਾ ਸਿਰਿਆਤੀ ਵਜੋਂ ਹੋਈ ਹੈ। ਉਹ ਦੱਖਣੀ ਸੁਲਾਵੇਸੀ ਸੂਬੇ ਦੇ ਸਿਤੇਬਾ ਪਿੰਡ ਵਿੱਚ ਆਪਣੇ ਪਤੀ ਅਡੀਆਂਸਾ ਅਤੇ ਚਾਰ ਬੱਚਿਆਂ ਨਾਲ ਰਹਿੰਦੀ ਸੀ। 2 ਜੁਲਾਈ ਨੂੰ ਉਹ ਬੱਚੇ ਦੀ ਦਵਾਈ ਲੈਣ ਗਈ ਸੀ ਪਰ ਵਾਪਸ ਨਹੀਂ ਆਈ। ਤਲਾਸ਼ੀ ਦੌਰਾਨ 500 ਮੀਟਰ ਦੂਰ ਇੱਕ ਔਰਤ ਦੇ ਕੱਪੜੇ ਮਿਲੇ ਅਤੇ ਫਿਰ 10 ਮੀਟਰ ਦੂਰ ਇੱਕ ਅਜਗਰ ਮਿਲਿਆ।
ਏਐਫਪੀ ਨੂੰ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਗ੍ਰਾਮ ਸਕੱਤਰ ਇਯਾਂਗ ਨੇ ਦੱਸਿਆ ਕਿ ਜਦੋਂ ਅਡੀਆਂਸਾ ਨੇ ਅਜਗਰ ਦੇ ਵੱਡੇ ਪੇਟ ਨੂੰ ਦੇਖਿਆ ਤਾਂ ਉਸ ਨੂੰ ਸ਼ੱਕ ਹੋਇਆ। ਫਿਰ ਉਸ ਨੇ ਅਜਗਰ ਦਾ ਪੇਟ ਕੱਟਣ ਲਈ ਪਿੰਡ ਵਾਲਿਆਂ ਨੂੰ ਬੁਲਾ ਕੇ ਮਦਦ ਮੰਗੀ। ਅਜਗਰ ਦੇ ਪੇਟ ’ਚੋਂ ਔਰਤ ਦੀ ਲਾਸ਼ ਮਿਲਣ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮੱਚ ਗਿਆ।
ਪਿਛਲੇ ਮਹੀਨੇ ਵੀ ਵਾਪਰੀ ਸੀ ਘਟਨਾ
ਦੱਸਿਆ ਜਾ ਰਿਹਾ ਹੈ ਕਿ ਉੱਥੇ ਪਿਛਲੇ ਕੁਝ ਸਾਲਾਂ ਵਿੱਚ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਪਿਛਲੇ ਮਹੀਨੇ, ਦੱਖਣੀ ਸੁਲਾਵੇਸੀ ਦੇ ਇੱਕ ਜ਼ਿਲ੍ਹੇ ਵਿੱਚ ਇੱਕ ਪੰਜ ਮੀਟਰ ਅਜਗਰ ਦੇ ਪੇਟ ਵਿੱਚ ਇੱਕ ਔਰਤ ਵੀ ਮਰੀ ਹੋਈ ਮਿਲੀ ਸੀ। 45 ਸਾਲਾ ਫਰੀਦਾ ਅਚਾਨਕ ਲਾਪਤਾ ਹੋ ਗਈ ਸੀ। ਉਹ ਅਜਗਰ ਦੇ ਪੇਟ ’ਚ ਪੂਰੇ ਕੱਪੜਿਆਂ ਸਮੇਤ ਮ੍ਰਿਤਕ ਪਾਈ ਗਈ ਸੀ।
ਪਿਛਲੇ ਸਾਲ ਸੂਬੇ ਦੇ ਵਸਨੀਕਾਂ ਨੇ ਅੱਠ ਮੀਟਰ ਲੰਬੇ ਅਜਗਰ ਨੂੰ ਮਾਰਿਆ ਸੀ। ਉਹ ਇੱਕ ਪਿੰਡ ਵਿੱਚ ਇੱਕ ਕਿਸਾਨ ਦਾ ਗਲਾ ਘੁੱਟਦਿਆਂ ਤੇ ਉਸ ਨੂੰ ਨਿਗਲਦਾ ਹੋਇਆ ਪਾਇਆ ਗਿਆ। 2018 ਵਿੱਚ, ਇੱਕ 54 ਸਾਲਾ ਔਰਤ ਦੱਖਣ-ਪੂਰਬੀ ਸੁਲਾਵੇਸੀ ਵਿੱਚ ਮੁਨਾ ਸ਼ਹਿਰ ਵਿੱਚ ਸੱਤ ਮੀਟਰ ਲੰਬੇ ਅਜਗਰ ਦੇ ਅੰਦਰ ਮਰੀ ਹੋਈ ਮਿਲੀ ਸੀ। ਇੱਕ ਸਾਲ ਪਹਿਲਾਂ ਪੱਛਮੀ ਸੁਲਾਵੇਸੀ ਵਿੱਚ ਇੱਕ ਕਿਸਾਨ ਲਾਪਤਾ ਹੋ ਗਿਆ ਸੀ। ਬਾਅਦ ਵਿਚ ਪਤਾ ਲੱਗਾ ਕਿ ਉਸ ਨੂੰ ਚਾਰ ਮੀਟਰ ਲੰਬੇ ਅਜਗਰ ਨੇ ਨਿਗਲ ਲਿਆ ਸੀ।