India Punjab

ਦੇਸੀ ਗੈਂ ਗਸਟਰ ਵਲੈਤੀ ਡਾਲਰਾਂ ਨੂੰ ਹੱਥ ਮਾ ਰਨ ਲਈ ਤਰਕੀਬਾਂ ਬਣਾਉਣ ਲੱਗੇ

‘ਦ ਖ਼ਾਲਸ ਬਿਊਰੋ : ਗੈਂ ਗਸ ਟਰਾਂ ਦਾ ਰੁਪਈਆਂ ਨਾਲ ਢਿੱਡ ਨਹੀਂ ਭਰਿਆ ਤਾਂ ਹੁਣ ਉਹ ਡਾਲਰਾਂ ਅਤੇ ਪੌਂਡ ਖੱਟਣ ਲਈ ਵਿਦੇਸ਼ਾਂ ਵੱਲ ਨੂੰ ਗੰ ਨਾਂ ਦੇ ਮੂੰਹ ਸਾਧਣ ਲੱਗੇ ਹਨ। ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਅਤੇ ਲੇਡੀ ਡਾਨ ਅਨੁਰਾਧਾ ਨੇ ਡਾਲਰ ਇਕੱਠੇ ਕਰਨ ਲਈ ਸਿੰਡੀਕੇਟ ਬਣਾ ਲਈ ਹੈ। ਤਿੰਨਾਂ ਗੈਂ ਗਸਟਰਾਂ ਨੇ ਕੌਮਾਂਤਰੀ ਸਬੰਧ ਵੀ ਬਣਾ ਲਏ ਹਨ।

ਦਿੱਲੀ ਦੀ ਤਿਹਾੜ ਜੇ ਲ੍ਹ ਵਿੱਚ ਬੰਦ ਗੈਂ ਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੱਡਾ ਝਟ ਕਾ ਦਿੰਦਿਆਂ ਸੁਰੱਖਿਆ ਦੀ ਮੰਗ ਕਰਨ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਅਜਿਹੇ ਕੇਸ ਸੁਣਨੇ ਸਥਾਨ ਮੈਜਿਸਟ੍ਰੇਟ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ।

ਗੈਂ ਗਸਟਰ ਨੇ ਆਪਣੀ ਪਟੀਸ਼ਨ ਵਿੱਚ ਦਾਅਵਾ ਕੀਤਾ ਸੀ ਕਿ ਉਸ ਦਾ ਗਾਇਕ ਸਿੱਧੂ ਮੂਸੇਵਾਲਾ ਦੇ ਕ ਤਲ ਨਾਲ ਕੋਈ ਸਬੰਧ ਨਹੀਂ ਸੀ ਅਤੇ ਪੰਜਾਬ ਪੁਲਿਸ ਨੇ ਆਪਣੀ ਨਾਕਾਮੀ ਨੂੰ ਲੁਕਾਉਣ ਲਈ ਸੋਸ਼ਲ ਮੀਡੀਆ ਪੋਸਟਾਂ ਨੂੰ ਆਧਾਰ ਬਣਾ ਕੇ ਉਸਦਾ ਨਾਂ ਐੱਫਆਈਆਰ ਵਿੱਚ ਸ਼ਾਮਿਲ ਕਰ ਦਿੱਤਾ। ਉਸਨੇ ਆਪਣੀ ਪਟੀਸ਼ਨ ਵਿੱਚ ਪੁਲਿ ਸ ਵੱਲੋਂ ਹਿਰਾਸਤ ਵਿੱਚ ਲਏ ਜਾਣ ‘ਤੇ ਪੁਲਿਸ ਮੁਕਾਬਲਾ ਬਣਾ ਕੇ ਉਸਨੂੰ ਖਤਮ ਕਰਨ ਦਾ ਡਰ ਪ੍ਰਗਟ ਕੀਤਾ ਸੀ।

ਪਟੀਸ਼ਨ ਵਿਚ ਇਹ ਵੀ ਮੰਗ ਕੀਤੀ ਗਈ ਸੀ ਕਿ ਵਾਰੰਟ ਦਿੱਤੇ ਜਾਣ ਦੀ ਸੂਰਤ ਵਿੱਚ ਉਸ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੁੱਛਗਿੱਛ ਕੀਤੀ ਜਾਵੇ ਨਾ ਕਿ ਜੇਲ੍ਹ ਤੋਂ ਬਾਹਰ ਲਿਜਾਣ ਦੀ। ਉਹਨੇ ਪੁੱਛਗਿੱਛ ਲਈ ਵੀਡੀਓ ਜਾਂ ਆਡੀਓ ਰਿਕਾਰਡ ਕਰਨ ਦੀ ਮੰਗ ਰੱਖੀ ਸੀ। ਪਟੀਸ਼ਨ ਵਿੱਚ ਪੁਲਿਸ ਦੀ ਪ੍ਰੋਡਕਸ਼ਨ ਵਾਰੰਟ ਦੀ ਮੰਗ ਖਾਰਜ ਕਰਨ ਦਾ ਵਾਸਤਾ ਪਾਇਆ ਗਿਆ ਸੀ।

ਸਿੱਧੂ ਮੂਸੇਵਾਲਾ ਦੇ ਕ ਤਲ ਦੇ ਪੰਜਵੇਂ ਦਿਨ ਬਾਅਦ ਵੀ ਗੈਂ ਗ ਸਟਰਾਂ ਦੀ ਇੱਕ ਦੂਜੇ ਖਿਲਾ ਫ ਬਿਆਨਬਾਜੀ ਅਤੇ ਦੂਸ਼ ਣ ਬਾਜੀ ਖਤਮ ਨਹੀਂ ਹੋ ਰਹੀ ਹੈ। ਅੱਜ ਬੰਬੀਹਾ ਗੈਂ ਗ ਵੱਲੋਂ ਮੂਸੇਵਾਲਾ ਦੇ ਕਾ ਤਲਾਂ ਦੀ ਜਾਣਕਾਰੀ ਦੇਣ ਵਾਲੇ ਨੂੰ 5 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਗੈਂਗਸਟਰ ਭੁੱਪੀ ਰਾਣਾ ਨੇ ਫੇਸਬੁੱਕ ਪੋਸਟ ਕਰਕੇ ਕਿਹਾ ਹੈ ਕਿ ਕਾਤਲ ਦਾ ਪਤਾ ਲਾਉਣ ਵਾਲੇ ਜਾਂ ਕਤਲ ਦੀ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖ ਕੇ ਉਸ ਨੂੰ ਪੰਜ ਲੱਖ ਰੁਪਏ ਨਕਦ ਇਨਾਮ ਦਿੱਤੇ ਜਾਣਗੇ।

ਮੂਸੇਵਾਲਾ ਦੇ ਕਤ ਲ ਤੋਂ ਬਾਅਦ ਹਿੱਟ ਲਿਸਟ ਉੱਤੇ ਚੱਲਦੇ ਪੰਜਾਬੀ ਗਾਇਕਾਂ ਵਿੱਚ ਮਨਕੀਰਤ ਔਲਖ ਦਾ ਨਾਂ ਬੋਲਣ ਲੱਗਾ ਸੀ। ਇਸੇ ਦੌਰਾਨ ਅੱਜ ਪੰਜਾਬੀ ਗਾਇਕ ਮਨਕੀਰਤ ਔਲਖ ਦੀ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਇੱਕ ਤਰ੍ਹਾਂ ਨਾਲ ਸਭ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਹਨ। ਤਸਵੀਰ ਵਿੱਚ ਲਾਰੈਂਸ ਨਾਲ ਦਿਲਪ੍ਰੀਤ ਢਿੱਲੋਂ ਵੀ ਨਜ਼ਰ ਆ ਰਹੇ ਹਨ।

ਮਨਕੀਰਤ ਔਲਖ ਵੱਲੋਂ ਇਹ ਪੋਸਟ 29 ਦਸੰਬਰ 2014 ਵਿੱਚ ਇੰਸਟਾਗ੍ਰਾਮ ਉੱਤੇ ਪਾ ਕੇ ਲਿਖਿਆ ਗਿਆ ਸੀ ਕਿ ਉਸਨੇ ਆਪਣੀ ਜ਼ਿੰਦਗੀ ਵਿੱਚ ਸ਼ੋਅ ਤਾਂ ਬਹੁਤ ਕੀਤੇ ਹਨ ਪਰ ਜੇਲ੍ਹ ਵਿੱਚ ਕੱਲ੍ਹ ਪਹਿਲੀ ਵਾਰ ਮੌਕਾ ਮਿਲਿਆ ਹੈ। ਉਸਨੇ ਪੋਸਟ ਵਿੱਚ ਸ਼ੋਅ ਦੌਰਾਨ ਲਾਰੈਂਸ ਬਿਸ਼ਨੋਈ ਦੇ ਮੌਜੂਦ ਰਹਿਣ ਉੱਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਸੀ ਕਿ ਰੱਬ ਉਹਦੇ ਯਾਰਾਂ ਉੱਤੇ ਮਿਹਰ ਕਰੇ ਅਤੇ ਉਹ ਜਲਦੀ ਬਾਹਰ ਆਉਣ। ਪੋਸਟ ਦੇ ਅੰਤ ਵਿੱਚ ‘ਵਿੱਕੀ ਮਿੱਡੂਖੇੜਾ ਵੱਲੋਂ ਸ਼ੋਅ ਸਪਾਂਸਰਡ’ ਵੀ ਅੰਕਿਤ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮਨਕੀਰਤ ਨੇ 29 ਦਸੰਬਰ 2014 ਨੂੰ ਰੋਪੜ ਜੇ ਲ੍ਹ ਵਿੱਚ ਅਖਾੜਾ ਲਾਇਆ ਸੀ ਅਤੇ ਉਸਨੇ ਆਪਣੀ ਪੋਸਟ ਉੱਤੇ ਉਸ ਵੇਲੇ ਦੀ ਤਸਵੀਰ ਸਾਂਝੀ ਕੀਤੀ ਸੀ। ਹੁਣ ਮਨਕੀਰਤ ਔਲਖ ਨੇ ਇਸ ਪੋਸਟ ਉੱਤੇ ਕਾਂ ਟਾ ਮਾ ਰ ਦਿੱਤਾ ਹੈ।

ਇੱਕ ਹੋਰ ਛਿੜੀ ਨਵੀਂ ਚਰਚਾ ਅਨੁਸਾਰ ਸਿੱਧੂ ਮੂਸੇਵਾਲਾ ਕ ਤਲ ਕਾਂ ਡ ਦੇ ਤਾਰ ਫਿਰੋਜ਼ਪੁਰ ਜੇ ਲ੍ਹ ਨਾਲ ਜੁੜੇ ਨਜ਼ਰ ਆਉਣ ਲੱਗੇ ਹਨ। ਗੈਂ ਗਸਟਰ ਮਨਪ੍ਰੀਤ ਮੰਨਾ ਜਿਹੜਾ ਕਿ ਕਤ ਲ ਦੀ ਯੋਜਨਾ ਵਿੱਚ ਸ਼ਾਮਿਲ ਦੱਸਿਆ ਜਾ ਰਿਹਾ ਹੈ, ਨੇ ਅਹਿਮ ਖੁਲਾਸੇ ਕੀਤੇ ਹਨ। ਫਿਰੋਜ਼ਪੁਰ ਜੇ ਲ੍ਹ ਤੋਂ ਬਰਾਮਦ ਫੋਨ ਤੋਂ ਵੀ ਮਹੱਤਵਪੂਰਨ ਜਾਣਕਾਰੀ ਮਿਲੀ ਹੈ ਕਿ ਪੰਜਾਬ ਪੁਲਿਸ ਨੂੰ ਹਾਈ ਸਕਿਓਰਿਟੀ ਫਿਰੋਜ਼ਪੁਰ ਜੇਲ੍ਹ ਵਿੱਚੋਂ ਪੰਜ ਮੋਬਾਈਲ ਮਿਲੇ ਹਨ। ਸੂਤਰਾਂ ਦੀ ਮੰਨੀਏ ਤਾਂ ਫਿਰੋਜ਼ਪੁਰ ਜੇ ਲ੍ਹ ਤੋਂ ਮਿਲੇ ਮੋਬਾਈਲਾਂ ਵਿੱਚੋਂ ਗੈਂ ਗਸ ਟਰਾਂ ਨਾਲ ਗੱਲਬਾਤ ਦਾ ਡਾਟਾ ਵੀ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਸਿੱਧੂ ਮੂਸੇ ਵਾਲਾ ਦੇ ਕ ਤਲ ਨਾਲ ਤਾਰਾਂ ਜੋੜਨ ਵਿੱਚ ਪੂਰੀ ਤਰ੍ਹਾਂ ਜੁਟ ਗਈ ਹੈ।