The Khalas Tv Blog India “ਯੂਕਰੇਨ ਨਾਲ ਜੁੜੀਆਂ ਗਤੀਵਿਧੀਆਂ ‘ਤੇ ਭਾਰਤ ਦੀ ਨਜ਼ਰ”
India International

“ਯੂਕਰੇਨ ਨਾਲ ਜੁੜੀਆਂ ਗਤੀਵਿਧੀਆਂ ‘ਤੇ ਭਾਰਤ ਦੀ ਨਜ਼ਰ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਪੱਕੇ ਪ੍ਰਤੀਨਿਧੀ ਟੀਐਸ ਤਿਰੂਮੂਰਤੀ ਨੇ ਯੂਕਰੇਨ ਸੰਕਟ ਉੱਤੇ ਚੱਲ ਰਹੀ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਵਿੱਚ ਸਾਰੀਆਂ ਧਿਰਾਂ ਧੀਰਜ ਰੱਖਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਯੂਕਰੇਨ ਨਾਲ ਜੁੜੀਆਂ ਘਟ ਨਾਵਾਂ ਉੱਤੇ ਨਜ਼ਰਾਂ ਰੱਖ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਯੂਕਰੇਨ ਦੀਆਂ ਪੂਰਬੀ ਸਰਹੱਦਾਂ ਉੱਤੇ ਚੱਲ ਰਹੀਆਂ ਗਤੀਵਿਧੀਆਂ ਅਤੇ ਰੂਸ ਵੱਲੋਂ ਕੀਤੇ ਗਏ ਐਲਾਨ ਉੱਤੇ ਭਾਰਤ ਦੀ ਨਜ਼ਰ ਹੈ।

ਉਨ੍ਹਾਂ ਨੇ ਕਿਹਾ ਕਿ ਰੂਸ ਅਤੇ ਯੂਕਰੇਨ ਦੀ ਸਰਹੱਦ ਉੱਤੇ ਵੱਧ ਰਿਹਾ ਤਣਾਅ ਗਹਿਰੀ ਚਿੰਤਾ ਦੀ ਗੱਲ ਹੈ। ਇਨ੍ਹਾਂ ਘਟ ਨਾਵਾਂ ਨਾਲ ਇਲਾਕੇ ਵਿੱਚ ਸ਼ਾਂਤੀ ਅਤੇ ਸੁਰੱਖਿਆ ਉੱਤੇ ਅਸਰ ਪੈ ਸਕਦਾ ਹੈ। ਤਿਰੂਮੂਰਤੀ ਨੇ ਭਾਰਤ ਦੇ ਪੱਖ ਨੂੰ ਦੁਹਰਾਉਂਦਿਆਂ ਕਿਹਾ ਕਿ ਸਾਰੇ ਪੱਖ ਇਸ ਮਾਮਲੇ ਵਿੱਚ ਧੀਰਜ ਰੱਖਣ। ਸਾਰਿਆਂ ਮੁਲਕਾਂ ਦੀ ਸੁਰੱਖਿਆ ਅਤੇ ਇਸ ਇਲਾਕੇ (ਯੂਕਰੇਨ) ਵਿੱਚ ਸ਼ਾਂਤੀ ਅਤੇ ਸਥਿਰਤਾ ਲਈ ਤਣਾਅ ਨੂੰ ਤੁਰੰਤ ਘੱਟ ਕਰਨ ਦੀ ਲੋੜ ਹੈ। ਹੱਲ ਸਿਰਫ਼ ਕੂਟਨੀਤਕ ਗੱਲਬਾਤ ਨਾਲ ਹੀ ਹੋ ਸਕਦਾ ਹੈ। ਤਿਰੂਮੂਰਤੀ ਨੇ ਕਿਹਾ ਕਿ ਹਾਲ ਹੀ ਦੇ ਦਿਨਾਂ ਵਿੱਚ ਸੰਬੰਧਿਤ ਪੱਖਾਂ ਨੇ ਜੋ ਪਹਿਲ ਕੀਤੀ ਹੈ, ਤਣਾਅ ਘੱਟ ਕਰਨ ਲਈ ਉਸ ਉੱਤੇ ਸੋਚਣ ਦੀ ਲੋੜ ਹੈ।

Exit mobile version