India International

ਏਅਰ ਇੰਡੀਆ ਨੇ ਯੂਕਰੇਨ ਭੇਜੇ ਆਪਣੇ ਜਹਾਜ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ-ਰੂਸ ਸੰਕ ਟ ਵਿਚਾਲੇ ਏਅਰ ਇੰਡੀਆ ਦੀ ਵਿਸ਼ੇਸ਼ ਫਲਾਈ ਯੂਕਰੇਨ ਵਿੱਚ ਰਹਿੰਦੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਅੱਜ ਸਵੇਰੇ ਯੂਕਰੇਨ ਲਈ ਰਵਾਨਾ ਹੋ ਗਈ ਹੈ। ਏਅਰ ਇੰਡੀਆ ਭਾਰਤ-ਯੂਕਰੇਨ ਵਿਚਾਲੇ ਤਿੰਨ ਫਲਾਈਟ ਚਲਾਏਗਾ। ਇੱਕ ਫਲਾਈਟ ਅੱਜ ਸਵੇਰੇ ਯੂਕਰੇਨ ਲਈ ਰਵਾਨਾ ਹੋ ਚੁੱਕੀ ਹੈ। ਦੂਜੀ ਫਲਾਈਟ 24 ਫਰਵਰੀ ਅਤੇ ਤੀਜੀ 26 ਫਰਵਰੀ ਨੂੰ ਯੂਕਰੇਨ ਜਾਵੇਗੀ।

ਏਅਰ ਇੰਡੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਯੂਕਰੇਨ ਤੋਂ ਭਾਰਤ ਆਉਣ ਵਾਲੇ ਨਾਗਰਿਕ ਏਅਰ ਇੰਡੀਆ ਦੇ ਬੁਕਿੰਗ ਆਫ਼ਿਸ, ਵੈੱਬਸਾਈਟ, ਕਾਲ ਸੈਂਟਰ ਜਾਂ ਫ਼ਿਰ ਅਧਿਕਾਰਤ ਟ੍ਰੈਵਲ ਏਜੰਟਸ ਰਾਹੀਂ ਬੁਕਿੰਗ ਕਰਵਾ ਸਕਦੇ ਹਨ।