India International Sports

ਏਸ਼ੀਆਡ ਵਿੱਚ ਭਾਰਤ ਦਾ ਛੇਵਾਂ ਗੋਲਡ: ਪੁਰਸ਼ ਟੀਮ ਨੇ 10 ਮੀਟਰ ਏਅਰ ਪਿਸਟਲ ਵਿੱਚ ਸੋਨ ਤਮਗ਼ਾ ਜਿੱਤਿਆ; ਹੁਣ ਤੱਕ ਜਿੱਤੇ 24 ਮੈਡਲ…

India's sixth gold in Asiad: Men's team wins gold in 10m air pistol; 24 medals won so far...

ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ 19ਵੀਆਂ ਏਸ਼ੀਆਈ ਖੇਡਾਂ ਦਾ ਅੱਜ 5ਵਾਂ ਦਿਨ ਹੈ। ਵੀਰਵਾਰ ਨੂੰ ਭਾਰਤੀ ਪੁਰਸ਼ ਟੀਮ ਨੇ 10 ਮੀਟਰ ਏਅਰ ਪਿਸਟਲ ਵਿੱਚ ਦਿਨ ਦਾ ਪਹਿਲਾ ਸੋਨ ਤਮਗ਼ਾ ਜਿੱਤਿਆ। ਸਰਬਜੀਤ ਸਿੰਘ, ਅਰਜੁਨ ਸਿੰਘ ਅਤੇ ਸ਼ਿਵਾ ਨਰਵਾਲ ਦੀ ਤਿੱਕੜੀ ਨੇ ਇਸ ਈਵੈਂਟ ਵਿੱਚ 1734 ਸਕੋਰ ਕਰਕੇ ਸੋਨ ਤਮਗ਼ਾ ਜਿੱਤਿਆ।

ਇਸ ਤੋਂ ਪਹਿਲਾਂ ਭਾਰਤੀ ਵੁਸ਼ੂ ਖਿਡਾਰਨ ਰੋਸ਼ੀਬੀਨਾ ਦੇਵੀ ਨੇ 60 ਕਿੱਲੋ ਭਾਰ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਭਾਰਤੀ ਖਿਡਾਰੀਆਂ ਨੇ ਏਸ਼ੀਆਈ ਖੇਡਾਂ 2022 ਵਿੱਚ ਹੁਣ ਤੱਕ 6 ਸੋਨ, 8 ਚਾਂਦੀ ਅਤੇ 10 ਕਾਂਸੀ ਸਮੇਤ ਕੁੱਲ 24 ਤਗਮੇ ਜਿੱਤੇ ਹਨ।

ਵੁਸ਼ੂ— ਰੋਸ਼ੀਬੀਨਾ ਦੇਵੀ ਨੇ 60 ਕਿੱਲੋ ਭਾਰ ਵਰਗ ‘ਚ ਦਿਨ ਦਾ ਪਹਿਲਾ ਤਮਗ਼ਾ ਜਿੱਤਿਆ। ਉਹ ਫਾਈਨਲ ਵਿੱਚ ਚੀਨ ਦੀ ਜਿਓਵੇਈ ਵੂ ਤੋਂ 2-0 ਨਾਲ ਹਾਰ ਗਈ। ਇਸ ਨਾਲ ਉਸ ਨੂੰ ਚਾਂਦੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਿਆ। ਏਸ਼ੀਆਈ ਖੇਡਾਂ ਦੇ ਇਤਿਹਾਸ ਵਿੱਚ ਵੁਸ਼ੂ ਵਿੱਚ ਭਾਰਤ ਦਾ ਇਹ ਦੂਜਾ ਚਾਂਦੀ ਦਾ ਤਗਮਾ ਹੈ।

ਸ਼ੂਟਿੰਗ: ਸਰਬਜੀਤ ਸਿੰਘ, ਅਰਜੁਨ ਸਿੰਘ ਅਤੇ ਸ਼ਿਵਾ ਨਰਵਾਲ ਦੀ ਤਿੱਕੜੀ ਨੇ 10 ਮੀਟਰ ਪਿਸਟਲ ਪੁਰਸ਼ ਮੁਕਾਬਲੇ ਵਿੱਚ 1734 ਦੇ ਸਕੋਰ ਨਾਲ ਸੋਨ ਤਮਗ਼ਾ ਜਿੱਤਿਆ। ਇਹ ਭਾਰਤ ਦਾ ਦਿਨ ਦਾ ਪਹਿਲਾ ਸੋਨਾ ਹੈ। ਇਸ ਈਵੈਂਟ ਵਿੱਚ ਚੀਨ ਨੇ 1733 ਦੇ ਸਕੋਰ ਨਾਲ ਚਾਂਦੀ ਅਤੇ ਵੀਅਤਨਾਮ ਨੇ 1730 ਦੇ ਸਕੋਰ ਨਾਲ ਕਾਂਸੀ ਦਾ ਤਗਮਾ ਜਿੱਤਿਆ।

ਬੈਡਮਿੰਟਨ: ਭਾਰਤ ਨੇ ਮਹਿਲਾ ਟੀਮ ਰਾਊਂਡ ਆਫ਼ 16 ਦੇ ਮੈਚ ਵਿੱਚ ਮੰਗੋਲੀਆ ਨੂੰ 3-0 ਨਾਲ ਹਰਾਇਆ। ਭਾਰਤ ਹੁਣ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਹੈ। ਬੈਡਮਿੰਟਨ ਵਿੱਚ ਪੀਵੀ ਸਿੰਧੂ ਨੇ ਭਾਰਤੀ ਮਹਿਲਾ ਟੀਮ ਨੂੰ ਜੇਤੂ ਸ਼ੁਰੂਆਤ ਦਿਵਾਈ ਹੈ। ਉਸ ਨੇ ਮੰਗੋਲੀਆਈ ਖਿਡਾਰੀ ਨੂੰ 21-2, 21-3 ਨਾਲ ਹਰਾ ਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਦੌਰਾਨ ਅਸ਼ਮਿਤਾ ਚਲੀਹਾ ਨੇ ਖੇਰਲੇਨ ਦਰਖਾਨਬਾਤਰ ਨੂੰ 21-2, 21-3 ਨਾਲ ਹਰਾ ਕੇ ਭਾਰਤ ਨੂੰ ਮੰਗੋਲੀਆ ਵਿਰੁੱਧ 2-0 ਦੀ ਬੜ੍ਹਤ ਦਿਵਾਈ।

ਹੁਣ ਨਿਸ਼ਾਨੇਬਾਜ਼ੀ ਵਿੱਚ 11 ਤਗਮੇ

ਹੁਣ ਨਿਸ਼ਾਨੇਬਾਜ਼ੀ ਵਿੱਚ ਕੁੱਲ 11 ਤਗਮੇ ਹਨ, ਜਿਨ੍ਹਾਂ ਵਿੱਚੋਂ 3 ਸੋਨੇ ਦੇ ਹਨ। ਪੰਜਵੇਂ ਦਿਨ 28 ਸਤੰਬਰ ਨੂੰ ਸਰਬਜੀਤ ਸਿੰਘ, ਅਰਜੁਨ ਸਿੰਘ ਅਤੇ ਸ਼ਿਵਾ ਨਰਵਾਲ ਦੀ ਤਿੱਕੜੀ ਨੇ 10 ਮੀਟਰ ਏਅਰ ਪਿਸਟਲ ਵਿੱਚ ਸੋਨ ਤਮਗ਼ਾ ਜਿੱਤਿਆ। ਇਸ ਤੋਂ ਪਹਿਲਾਂ 27 ਸਤੰਬਰ ਨੂੰ ਚੌਥੇ ਦਿਨ ਮਹਿਲਾ ਟੀਮ ਮਨੂ ਭਾਕਰ, ਈਸ਼ਾ ਸਿੰਘ ਅਤੇ ਰਿਦਮ ਸਾਂਗਵਾਨ ਨੇ 25 ਮੀਟਰ ਰੈਪਿਡ ਫਾਇਰ ਵਿੱਚ ਸੋਨ ਤਮਗ਼ਾ ਜਿੱਤਿਆ ਸੀ ਅਤੇ 25 ਸਤੰਬਰ ਨੂੰ ਦਿਵਿਆਂਸ਼ ਸਿੰਘ ਪੰਵਾਰ, ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਅਤੇ ਰੁਦਰਾਕਸ਼ ਪਾਟਿਲ ਨੇ 10 ਮੀਟਰ ਏਅਰ ਰਾਈਫਲ ਵਿੱਚ ਸੋਨ ਤਮਗ਼ਾ ਜਿੱਤਿਆ ਸੀ।
ਭਾਰਤ ਨੇ ਵੁਸ਼ੂ ਵਿੱਚ ਹੁਣ ਤੱਕ 10 ਤਗਮੇ ਜਿੱਤੇ ਹਨ

ਏਸ਼ੀਆਈ ਖੇਡਾਂ ਦੇ ਇਤਿਹਾਸ ਵਿੱਚ, ਭਾਰਤ ਨੇ ਹੁਣ ਤੱਕ ਵੁਸ਼ੂ ਵਿੱਚ 10 ਤਗਮੇ ਜਿੱਤੇ ਹਨ, ਜਿਸ ਵਿੱਚ 2 ਚਾਂਦੀ ਅਤੇ 8 ਕਾਂਸੀ ਸ਼ਾਮਲ ਹਨ। ਰੋਸ਼ੀਬੀਨਾ ਦੇਵੀ ਤੋਂ ਪਹਿਲਾਂ ਸੰਧਿਆਰਾਣੀ ਦੇਵੀ ਨੇ ਗੁਆਂਗਜ਼ੂ 2010 ਵਿੱਚ ਔਰਤਾਂ ਦੇ 60 ਕਿੱਲੋ ਵਿੱਚ ਪਹਿਲਾ ਚਾਂਦੀ ਦਾ ਤਗਮਾ ਜਿੱਤਿਆ ਸੀ। ਰੋਸ਼ੀਬੀਨਾ ਦੇਵੀ ਦਾ ਏਸ਼ੀਆਡ ਵਿੱਚ ਇਹ ਦੂਜਾ ਤਮਗ਼ਾ ਹੈ। ਇਸ ਤੋਂ ਪਹਿਲਾਂ ਉਸ ਨੇ 2018 ਦੀਆਂ ਏਸ਼ੀਆਈ ਖੇਡਾਂ ਵਿੱਚ 60 ਕਿੱਲੋ ਭਾਰ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।

5 ਦਿਨਾਂ ਵਿੱਚ ਭਾਰਤ ਦੀ ਤਗਮੇ ਦੀ ਗਿਣਤੀ

ਏਸ਼ੀਆਈ ਖੇਡਾਂ ਵਿੱਚ ਭਾਰਤ ਨੇ ਹੁਣ ਤੱਕ 23 ਤਗਮੇ ਜਿੱਤੇ ਹਨ। ਇਨ੍ਹਾਂ ਵਿੱਚੋਂ 5 ਸੋਨੇ ਦੇ ਹਨ। ਇਨ੍ਹਾਂ ‘ਚੋਂ 3 ਨੇ ਸ਼ੂਟਿੰਗ ‘ਚ ਗੋਲਡ ਜਿੱਤਿਆ ਹੈ। ਘੋੜਸਵਾਰ ਟੀਮ ਮੁਕਾਬਲੇ ਵਿੱਚ ਇੱਕ ਸੋਨ ਤਮਗ਼ਾ ਜਿੱਤਿਆ। ਇਸ ਦੇ ਨਾਲ ਹੀ ਮਹਿਲਾ ਕ੍ਰਿਕਟ ਟੀਮ ਨੇ ਵੀ ਸੋਨ ਤਮਗ਼ਾ ਜਿੱਤਿਆ। ਇਸ ਤੋਂ ਇਲਾਵਾ ਭਾਰਤ ਨੂੰ 7 ਚਾਂਦੀ ਦੇ ਤਗਮੇ ਮਿਲੇ ਹਨ। ਇਨ੍ਹਾਂ ਵਿੱਚ 4 ਸ਼ੂਟਿੰਗ ਵਿੱਚ, 2 ਰੋਇੰਗ ਵਿੱਚ ਅਤੇ 1 ਸੇਲਿੰਗ ਵਿੱਚ ਸ਼ਾਮਲ ਹਨ। ਹੁਣ ਤੱਕ ਭਾਰਤੀ ਖਿਡਾਰੀ 10 ਕਾਂਸੀ ਦੇ ਤਗਮੇ ਜਿੱਤ ਚੁੱਕੇ ਹਨ। ਜਿਸ ਵਿੱਚ ਰੋਇੰਗ ਵਿੱਚ 3 ਅਤੇ ਸ਼ੂਟਿੰਗ ਵਿੱਚ 6 ਕਾਂਸੀ ਦੇ ਤਗਮੇ ਜਿੱਤੇ ਹਨ ਜਦਕਿ 2 ਸੈਲਿੰਗ ਵਿੱਚ ਆਏ ਹਨ।