ਬਿਊਰੋ ਰਿਪੋਰਟ : ਤੁਸੀਂ ਆਪਣੇ ਆਲੇ ਦੁਆਲੇ ਉਸ ਵਿਅਕਤੀ ਨੂੰ ਜ਼ਰੂਰ ਜਾਣ ਦੇ ਹੋਵੇਗੇ ਜਿਸ ਨੇ 2 ਤਿੰਨ ਜਾਂ ਫਿਰ ਜ਼ਿਆਦਾ ਡਿਗਰੀਆਂ ਲਇਆ ਹੋਣ। ਜ਼ਾਹਿਰ ਹੈ ਤੁਸੀਂ ਉਸ ਤੋਂ ਪ੍ਰਭਾਵਿਤ ਵੀ ਹੋਵੋਗੇ ਪਰ ਅੱਜ ਅਸੀਂ ਤੁਹਾਨੂੰ ਜਿਸ ਸ਼ਖਸ ਬਾਰੇ ਦੱਸਣ ਜਾ ਰਹੇ ਹਾਂ ਉਸ ਨੇ 42 ਯੂਨੀਵਰਸਿਟੀਆਂ ਤੋਂ 20 ਡਿਗਰੀਆਂ ਹਾਸਲ ਕੀਤੀਆਂ । ਇਹ ਸੁਣ ਕੇ ਤੁਸੀਂ ਹੈਰਾਨ ਜ਼ਰੂਰ ਹੋਵੋਗੇ । ਇਸ ਸ਼ਖਸ ਦਾ ਨਾਂ ਹੈ ਸ਼੍ਰੀਕਾਂਤ ਜਿਚਕਰ,ਇਨ੍ਹਾਂ ਨੂੰ ਆਫੀਸ਼ਲ ਤੌਰ ‘ਤੇ ਭਾਰਤ ਦਾ ਸਭ ਤੋਂ ਯੋਗ ਵਿਅਕਤੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ।
ਦੱਸਿਆ ਜਾਂਦਾ ਹੈ ਕਿ ਜਦੋਂ ਸ਼੍ਰੀਕਾਂਤ 25 ਸਾਲ ਦੇ ਸਨ ਤਾਂ ਤੱਕ ਉਨ੍ਹਾਂ ਦੇ ਨਾਂ 14 ਪੋਰਟਫੋਲਿਓ ਸਨ ਅਤੇ ਉਨ੍ਹਾਂ ਦਾ ਨਾਂ ਲਿਮਕਾ ਬੁੱਕ ਰਿਕਾਰਡ ਵਿੱਚ ਦਰਜ ਹੈ । ਲਿਮਕਾ ਬੁੱਕ ਰਿਕਾਰਡ ਦੇ ਮੁਤਾਬਿਕ ਜਿਚਕਰ ਨੂੰ ਦੇਸ਼ ਦੇ ਸਭ ਤੋਂ ਯੋਗ ਵਿਅਕਤੀ ਦਾ ਖਿਤਾਬ ਮਿਲਿਆ ਸੀ । ਸ਼੍ਰੀਕਾਂਤ ਨੇ ਨਾ ਸਿਰਫ਼ ਫਸਟ ਡਿਵੀਜਨ ਵਿੱਚ ਵ ਡਿਗਰੀਆਂ ਹਾਸਲ ਕੀਤੀਆਂ ਸਨ ਬਲਕਿ ਕਈ ਗੋਲਡ ਮੈਡਲ ਵੀ ਉਨ੍ਹਾਂ ਦੇ ਨਾਂ ਹਨ । 1973 ਤੋਂ 1990 ਦੇ ਵਿਚਾਲੇ ਉਹ ਯੂਨੀਵਰਸਿਟੀਆਂ ਦੀਆਂ 42 ਪ੍ਰੀਖਿਆ ਵਿੱਚ ਸ਼ਾਮਲ ਹੋਏ।
IAS ਪ੍ਰੀਖਿਆ ਵਿੱਚ ਬੈਠਣ ਦੇ ਲਈ ਉਨ੍ਹਾਂ ਨੇ IPS ਪ੍ਰੀਖਿਆ ਪਾਸ ਕਰਕੇ ਜਲਦ ਅਸਤੀਫਾ ਦੇ ਦਿੱਤਾ,ਜਿਸ ਤੋਂ ਬਾਅਦ ਉਨ੍ਹਾਂ ਨੇ IAS ਦੀ ਪ੍ਰੀਖਿਆ ਪਾਸ ਵੀ ਕਰ ਲਈ । ਸਿਆਸਤ ਵਿੱਚ ਉਤਰਨ ਦੇ ਲਈ ਉਨ੍ਹਾਂ ਚਾਰ ਮਹੀਨੇ ਪਹਿਲਾਂ ਹੀ ਅਹੁਦਾ ਛੱਡ ਦਿੱਤਾ ਸੀ । 1980 ਵਿੱਚ ਉਨ੍ਹਾਂ ਨੇ ਮਰਾਰਾਸ਼ਟਰ ਵਿਧਾਨਸਭਾ ਵਿੱਚ ਚੁਣਿਆ ਗਿਆ, ਇਸ ਤੋਂ ਬਾਅਦ ਉਹ ਸਭ ਤੋਂ ਘੱਟ ਉਮਰ ਦੇ ਮੈਂਬਰ ਪਾਰਲੀਮੈਂਟ ਬਣੇ। ਉਨ੍ਹਾਂ ਨੂੰ ਮੰਤਰੀ,ਰਾਜਸਭਾ ਅਤੇ ਮਹਾਰਾਸ਼ਟਰ ਦੀ ਵਿਧਾਨ ਪਰਿਸ਼ਦ ਦਾ ਮੈਂਬਰ ਵੀ ਚੁਣਿਆ ਗਿਆ ਸੀ ।
ਸ਼੍ਰੀਕਾਂਤ ਸਿਰਫ਼ ਪੜਾਈ ਅਤੇ ਸਿਆਸਤ ਵਿੱਚ ਹੀ ਅੱਵਲ ਨਹੀਂ ਰਹੇ ਉਨ੍ਹਾਂ ਨੂੰ ਪੇਂਟਿੰਗ ਕਰਨਾ ਦਾ ਵੀ ਸ਼ੌਕ ਸੀ, ਇਸ ਤੋਂ ਇਲਾਵਾ ਉਨ੍ਹਾਂ ਨੂੰ ਨਾਟਕ ਵਿੱਚ ਵੀ ਕੰਮ ਕਰਨਾ ਪਸੰਦ ਸੀ । ਸ਼੍ਰੀਕਾਂਤ ਨੇ ਯੂਨੈਸਕੋ ਵਿੱਚ ਵੀ ਭਾਰਤ ਦੀ ਅਗਵਾਈ ਕੀਤੀ ਸੀ । ਪਰ ਇਸ ਕਾਬਿਲ ਇਨਸਾਨ ਦੀ ਬਹੁਤ ਦੀ ਦਰਦਨਾਕ ਮੌਤ ਹੋਈ । 2 ਜੂਨ 2004 ਨੂੰ ਬੱਸ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰੀ ਅਤੇ ਸ਼੍ਰੀਕਾਂਤ ਦੀ 49 ਸਾਲ ਦੀ ਉਮਰ ਵਿੱਚ ਮੌਤ ਹੋ ਗਈ ।
ਸ਼੍ਰੀਕਾਂਤ ਦੇ ਕੋਲ ਡਿਗਰੀਆਂ
. Medical Doctor, MBBS and MD
. Law, LL.B.
. International Law, LL.M.
. Masters in Business Administration, DBM and MBA
. Bachelors in Journalism
. M.A. Public Administration
. M.A. Sociology
. M.A. Economics
. M.A. Sanskrit
. M.A. History
. M.A. English Literature
. M.A. Philosophy
. M.A. Political Science
. M.A. Ancient Indian History, Culture and Archaeology
. M.A Psychology
. D. Litt. Sanskrit – the highest of degrees in a University
. IPS
. IAS