‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੜੇ ਇਤਫਾਕ ਦੀ ਗੱਲ ਹੈ ਕਿ ਨਾਗਾਲੈਂਡ ਵਿੱਚ ਸੁਰੱਖਿਆ ਬਲਾਂ ਦੇ ਵੱਲੋਂ 14 ਆਮ ਨਾਗਰਿਕਾਂ ਨੂੰ ਘਾ ਤ ਲਾ ਕੇ ਮਾ ਰੇ ਜਾਣ ਦੇ ਦੋ ਦਿਨ ਬਾਅਦ ਭਾਰਤੀ ਫੌਜ ਦਾ ਹੈਲੀਕਾਪਟਰ ਕ੍ਰੈ ਸ਼ ਹੋ ਗਿਆ ਅਤੇ ਉਸਦੇ ਵਿੱਚ ਵੀ 14 ਜਣੇ ਹੀ ਮਾ ਰੇ ਗਏ ਹਨ। ਤਾਮਿਲਨਾਡੂ ਦੇ ਕੁਨੂਰ ‘ਚ ਅੱਜ ਫ਼ੌਜ ਦਾ ਹੈਲੀਕਾਪਟਰ ਦੁਰਘਟ ਨਾਗ੍ਰਸਤ ਹੋ ਗਿਆ। ਵੱਡੀ ਖਬਰ ਹੈ ਕਿ ਹੈਲੀਕਾਪਟਰ ਵਿੱਚ ਭਾਰਤੀ ਫੌਜ ਦੇ ਚੀਫ਼ ਆਫ਼ ਡਿਫੈਂਸ ਸਟਾਫ (CDS) ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਸਮੇਤ ਕੁੱਲ 14 ਲੋਕਾਂ ਦੀ ਮੌ ਤ ਹੋ ਗਈ ਹੈ। ਭਾਰਤੀ ਹਵਾਈ ਫੌਜ ਨੇ ਟਵੀਟ ਕਰਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਅਤੇ ਜਹਾਜ਼ ਵਿੱਚ ਸਵਾਰ 11 ਹੋਰ ਵਿਅਕਤੀਆਂ ਦੀ ਇਸ ਮੰਦ ਭਾਗੀ ਦੁਰਘਟ ਨਾ ਵਿੱਚ ਮੌ ਤ ਹੋ ਗਈ ਹੈ। ਬਿਪਨ ਰਾਵਤ 63 ਸਾਲਾਂ ਦੇ ਸਨ।
ਹੈਲੀਕਾਪਟਰ ਸੁਲੂਰ ਦੇ ਆਰਮੀ ਬੇਸ ਤੋਂ ਉੱਡਿਆ ਸੀ ਅਤੇ ਸੀਡੀਐੱਸ ਨੂੰ ਵਲਿੰਗਟਨ ਆਰਮੀ ਬੇਸ ਲੈ ਕੇ ਜਾ ਰਿਹਾ ਸੀ। ਬਿਪਿਨ ਰਾਵਤ ਇੱਕ ਲੈਕਚਰ ਸੀਰੀਜ਼ ਲਈ ਊਟੀ ਵੈਲਿੰਗਟਨ ਗਏ ਸਨ। ਹਾਦਸੇ ਵਾਲੀ ਥਾਂ ਤੋਂ ਮਿਲੀਆਂ ਲਾਸ਼ਾਂ ਨੂੰ ਤਾਮਿਲਨਾਡੂ ਵਿੱਚ ਵਲਿੰਗਟਨ ਦੇ ਮਿਲਟਰੀ ਹਸਪਤਾਲ ਪਹੁੰਚਾਇਆ ਗਿਆ ਸੀ। ਭਾਰਤੀ ਹਵਾਈ ਫੌਜ ਨੇ ਟਵਿੱਟਰ ‘ਤੇ ਜਾਣਕਾਰੀ ਦਿੱਤੀ ਕਿ ਇਹ ਹਾਦਸਾ ਗ੍ਰਸਤ ਹੋਇਆ ਹੈਲੀਕਾਪਟਰ Mi-17V5 ਸੀ। ਕਈ ਕੇਂਦਰੀ ਮੰਤਰੀਆਂ, ਵਿਰੋਧੀ ਧਿਰ ਦੇ ਨੇਤਾਵਾਂ ਅਤੇ ਸਾਬਕਾ ਫੌਜੀ ਅਧਿਕਾਰੀਆਂ ਨੇ ਸੋਸ਼ਲ ਮੀਡੀਆ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਆਲ ਇੰਡੀਆ ਰੇਡੀਓ ਨੇ ਜਾਣਕਾਰੀ ਦਿੱਤੀ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਸੰਸਦ ਵਿੱਚ ਇਸ ਹਾਦਸੇ ਬਾਰੇ ਜਾਣਕਾਰੀ ਦੇਣਗੇ।
ਬਿਪਨ ਰਾਵਤ ਦਾ ਜਨਮ ਉੱਤਰਾਖੰਡ ਵਿੱਚ ਹੋਇਆ ਸੀ। ਉਹਨਾਂ ਨੇ ਸੇਂਟ ਐਡਵਾਰਡਜ਼ ਸਕੂਲ, ਸ਼ਿਮਲਾ ਵਿੱਚ ਪੜਾਈ ਕੀਤੀ ਸੀ। ਸਿੱਖਿਆ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਫੌਜ ਦੀ ਨੌਕਰੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਨੇ 16 ਦਸੰਬਰ 1978 ਨੂੰ 11 ਗੋਰਖਾ ਰਾਈਫਲਜ਼ ਵਿੱਚ ਉੱਚ ਅਹੁਦੇ ‘ਤੇ ਤਾਇਨਾਤ ਹੋਏ ਸਨ। ਉਨ੍ਹਾਂ ਨੇ ਜਨਵਰੀ 2019 ਨੂੰ ਚੀਫ਼ ਡਿਫੈਂਸ ਸਟਾਫ ਵਜੋਂ ਅਹੁਦਾ ਸੰਭਾਲਿਆ। ਭਾਰਤੀ ਫੌਜ ਦੇ ਇਸ ਨਵੇਂ ਵਿੰਗ ਵਿੱਚ ਉਨ੍ਹਾਂ ਦੀ ਪਹਿਲੀ ਤਾਇਨਾਤੀ ਸੀ। ਇੰਡੀਅਨ ਮਿਲਟਰੀ ਅਕਾਦਮੀ ਦੇਹਰਾਦੂਨ ਤੋਂ ਗ੍ਰੇਜੂਏਟ ਦੀ ਪੜ੍ਹਾਈ ਦੌਰਾਨ ਉਨ੍ਹਾਂ ਨੂੰ ‘ਸਵਾਰਡ ਆਫ ਆਨਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਜਨਰਲ 31 ਦਸੰਬਰ 2016 ਤੋਂ 31 ਦਸੰਬਰ 2019 ਤੱਕ ਥਲ ਸੈਨਾ ਦੇ ਮੁਖੀ ਰਹੇ ਸਨ।
ਜਨਰਲ ਬਿਪਿਨ ਰਾਵਤ ਨੂੰ ਆਪਣੇ 42 ਸਾਲਾਂ ਤੋਂ ਵੱਧ ਸਮੇਂ ਦੇ ਸੇਵਾ ਕਰੀਅਰ ਦੌਰਾਨ ਨਿਭਾਈਆਂ ਗਈਆਂ ਵਿਲੱਖਣ ਸੇਵਾਵਾਂ ਅਤੇ ਬਹਾਦਰੀ ਲਈ ਕਈ ਰਾਸ਼ਟਰਪਤੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ।