ਪੈਰਿਸ ਓਲੰਪਿਕ ‘ਚ ਬੁੱਧਵਾਰ ਨੂੰ ਭਾਰਤ ਦੀ ਨਜ਼ਰ 4 ਸੋਨ ਤਮਗੇ ‘ਤੇ ਹੋਵੇਗੀ। ਅੱਜ ਫਾਈਨਲ ਮੁਕਾਬਲੇ ਵਿੱਚ 5 ਭਾਰਤੀ ਹਿੱਸਾ ਲੈਣਗੇ। ਮਹਿਲਾ 50 ਕਿਲੋਗ੍ਰਾਮ ਭਾਰ ਵਰਗ ਵਿੱਚ ਪਹਿਲਵਾਨ ਵਿਨੇਸ਼ ਫੋਗਾਟ ਦਾ ਫਾਈਨਲ ਮੁਕਾਬਲਾ ਅਮਰੀਕੀ ਪਹਿਲਵਾਨ ਸਾਰਾਹ ਐਨ ਹਿਲਡਰਬ੍ਰਾਂਟ ਨਾਲ ਹੋਵੇਗਾ।
ਦੂਜੇ ਪਾਸੇ ਵੇਟਲਿਫਟਰ ਮੀਰਾਬਾਈ ਚਾਨੂ ਔਰਤਾਂ ਦੇ 49 ਕਿਲੋਗ੍ਰਾਮ ਭਾਰ ਵਰਗ ਦੇ ਤਗਮੇ ਮੁਕਾਬਲੇ, 3000 ਮੀਟਰ ਅੜਿੱਕਾ ਦੌੜ ਵਿੱਚ ਮੱਧ ਦੂਰੀ ਦੀ ਦੌੜਾਕ ਅਵਿਨਾਸ਼ ਸਾਬਲ ਅਤੇ ਲੰਬੀ ਦੂਰੀ ਦੀ ਦੌੜਾਕ ਪ੍ਰਿਅੰਕਾ-ਸੂਰਜ ਦੀ ਜੋੜੀ ਮਿਕਸਡ ਮੈਰਾਥਨ ਵਾਕ ਰਿਲੇਅ ਵਿੱਚ ਹਿੱਸਾ ਲਵੇਗੀ। ਪੈਰਿਸ ‘ਚ ਚੱਲ ਰਹੀਆਂ ਓਲੰਪਿਕ ਖੇਡਾਂ ਦੇ 12ਵੇਂ ਦਿਨ ਭਾਰਤ 4 ਮੈਡਲ ਮੁਕਾਬਲਿਆਂ ‘ਚ ਹਿੱਸਾ ਲਵੇਗਾ।
ਭਾਰਤ ਦਾ ਅੱਜ ਤਗਮਾ ਮੁਕਾਬਲਾ
- ਕੁਸ਼ਤੀ: ਵਿਨੇਸ਼ ਫੋਗਾਟ ਮਹਿਲਾ ਫਰੀਸਟਾਈਲ 50 ਕਿਲੋਗ੍ਰਾਮ ਦਾ ਫਾਈਨਲ ਮੈਚ ਖੇਡੇਗੀ।
- ਵੇਟਲਿਫਟਿੰਗ: ਮੀਰਾਬਾਈ ਚਾਨੂ ਔਰਤਾਂ ਦੇ 49 ਕਿਲੋ ਤਗਮਾ ਮੁਕਾਬਲੇ ਵਿੱਚ ਹਿੱਸਾ ਲਵੇਗੀ।
- ਅਥਲੈਟਿਕਸ: ਦੌੜਾਕ ਅਵਿਨਾਸ਼ ਸਾਬਲ 3000 ਮੀਟਰ ਅੜਿੱਕਾ ਦੌੜ ਦੇ ਫਾਈਨਲ ਵਿੱਚ ਹਿੱਸਾ ਲਵੇਗਾ।
- ਅਥਲੈਟਿਕਸ: ਪ੍ਰਿਅੰਕਾ ਗੋਸਵਾਮੀ ਅਤੇ ਸੂਰਜ ਪਵਾਰ ਦੀ ਜੋੜੀ ਮਿਕਸਡ ਮੈਰਾਥਨ ਵਾਕ ਰਿਲੇਅ ਵਿੱਚ ਪ੍ਰਵੇਸ਼ ਕਰੇਗੀ।