India

ਭਾਰਤੀਆਂ ਨੂੰ ਦੁਬਈ ਜਾਣ ਲਈ ਹੁਣ ਵੀਜ਼ੇ ਦੀ ਨਹੀਂ ਲੋੜ!

ਬਿਉਰੋ ਰਿਪੋਰਟ – ਦੁਬਈ ਅਤੇ ਯੂਏਈ (Dubai and UAE) ਅਤੇ ਇਸ ਦੇ ਸ਼ਹਿਰਾਂ ਵਿਚ ਘੁੰਮਣ ਫਿਰਨ ਲਈ ਹੁਣ ਭਾਰਤੀ ਨਾਗਰਿਕਾਂ (Indian Resident) ਨੂੰ ਯਾਤਰੀ ਵੀਜ਼ਾ (Visitor Visa) ਲੈਣ ਲਈ ਜ਼ਿਆਦਾ ਹੱਥ ਪੈਰ ਨਹੀਂ ਮਾਰਨੇ ਪੈਣਗੇ। ਕਿਉਂਕਿ ਭਾਰਤੀ ਨਾਗਰਿਕਾਂ ਨੂੰ ਹੁਣ ਆਨ-ਅਰਾਈਵਲ ਵੀਜ਼ਾ ਦੀ ਸਹੂਲਤ ਮਿਲੇਗੀ। ਇਸ ਸਬੰਧੀ ਸੰਯੁਕਤ ਅਰਬ ਅਮੀਰਾਤ ਵਿਚ ਭਾਰਤ ਦੇ ਹਾਈ ਕਮਿਸ਼ਨ ਨੇ ਕਿਹਾ ਜਿਨ੍ਹਾਂ ਭਾਰਤੀ ਨਾਗਰਿਕਾਂ ਜਾਂ ਫਿਰ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਕੋਲ ਆਮ ਪਾਸਪੋਰਟ ਹੈ ਉਨ੍ਹਾਂ ਨੂੰ ਦੁਬਈ ਅਤੇ ਯੂਏਈ ਦੇ ਸਾਰੇ ਸਥਾਨਾਂ ਦੇ ਪਹੁੰਚਣ ਲਈ ਵੀਜ਼ਾ ਦਿੱਤਾ ਜਾਵੇਗਾ ਪਰ ਇਹ ਵੀਜ਼ਾ ਸਿਰਫ 14 ਦਿਨਾਂ ਲਈ ਹੀ ਹੋਵੇਗਾ।  ਇਸ ਨਾਲ ਪ੍ਰਵਾਸੀ ਭਾਰਤੀਆਂ ਨੂੰ ਬਹੁਤ ਫਾਇਦਾ ਹੋਵੇਗਾ। ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਦੂਤਾਵਾਸ ਮੁਤਾਬਕ ਦੁਬਈ ‘ਚ ਭਾਰਤੀਆਂ ਦੀ ਗਿਣਤੀ 35 ਲੱਖ ਦੇ ਕਰੀਬ ਹੈ। ਯੂਏਈ ਦੀ ਆਬਾਦੀ ਵਿੱਚ ਭਾਰਤੀਆਂ ਦਾ ਯੋਗਦਾਨ 42% ਹੈ।

ਵੀਜ਼ਾ ਉਸੇ ਮਿਆਦ ਲਈ ਵਧਾਇਆ ਜਾ ਸਕਦਾ ਹੈ

ਹਾਈ ਕਮਿਸ਼ਨ ਨੇ ਕਿਹਾ ਕਿ ਜਿਨ੍ਹਾਂ ਭਾਰਤੀ ਨਾਗਰਿਕਾਂ ਕੋਲ ਅਮਰੀਕਾ, ਬ੍ਰਿਟੇਨ ਅਤੇ ਯੂਰਪੀਅਨ ਯੂਨੀਅਨ ਦੇ ਕਿਸੇ ਵੀ ਦੇਸ਼ ਵੱਲੋਂ ਜਾਰੀ ਕੀਤਾ ਗਿਆ ਘੱਟੋ-ਘੱਟ 6 ਮਹੀਨਿਆਂ ਲਈ ਵੀਜ਼ਾ, ਰਿਹਾਇਸ਼ ਜਾਂ ਗ੍ਰੀਨ ਕਾਰਡ ਹੈ, ਉਹ ਇਹ ਸਹੂਲਤ ਪ੍ਰਾਪਤ ਕਰ ਸਕਦੇ ਹਨ। ਅਜਿਹੇ ਨਾਗਰਿਕ 14 ਦਿਨਾਂ ਲਈ ਵੀਜ਼ਾ-ਆਨ-ਅਰਾਈਵਲ ਸਹੂਲਤ ਪ੍ਰਾਪਤ ਕਰਨ ਦੇ ਯੋਗ ਹੋਣਗੇ, ਜਿਸ ਨੂੰ ਲੋੜ ਪੈਣ ‘ਤੇ ਉਸੇ ਸਮੇਂ ਲਈ ਵਧਾਇਆ ਜਾ ਸਕਦਾ ਹੈ। ਯੂਏਈ ਦੇ ਕਾਨੂੰਨ ਦੇ ਅਨੁਸਾਰ, ਨਿਰਧਾਰਤ ਫੀਸ ਦਾ ਭੁਗਤਾਨ ਕਰਨ ‘ਤੇ, ਤੁਹਾਨੂੰ 60 ਦਿਨਾਂ ਲਈ ਵੀਜ਼ਾ ਮਿਲੇਗਾ, ਜਿਸ ਨੂੰ ਵਧਾਇਆ ਨਹੀਂ ਜਾ ਸਕਦਾ।

ਵੀਜ਼ਾ-ਆਨ-ਅਰਾਈਵਲ ਕੀ ਹੈ

ਵੀਜ਼ਾ-ਆਨ-ਅਰਾਈਵਲ ਇੱਕ ਕਿਸਮ ਦੀ ਵੀਜ਼ਾ ਸਹੂਲਤ ਹੈ ਜਿਸ ਦੇ ਤਹਿਤ ਯਾਤਰੀਆਂ ਨੂੰ ਆਪਣੀ ਮੰਜ਼ਿਲ ਵਾਲੇ ਦੇਸ਼ ‘ਤੇ ਪਹੁੰਚਣ ‘ਤੇ ਹੀ ਵੀਜ਼ਾ ਮਿਲਦਾ ਹੈ। ਇਹ ਪ੍ਰਕਿਰਿਆ ਰਵਾਇਤੀ ਵੀਜ਼ਾ ਅਰਜ਼ੀ ਨਾਲੋਂ ਸਰਲ ਅਤੇ ਤੇਜ਼ ਹੈ।

ਇਹ ਵੀ ਪੜ੍ਹੋ –  ਪੰਜਾਬ ਦੇ 72 ਅਧਿਆਪਕ ਸਿੱਖਿਆ ਲਈ ਵਿਦੇਸ਼ ਹੋਣਗੇ ਰਵਾਨਾ! ਮੁੱਖ ਮੰਤਰੀ ਨੇ ਦਿੱਤੀ ਵਧਾਈ