India Punjab

ਭਾਰਤੀ ਮਹਿਲਾ ਹਾਕੀ ਟੀਮ ਦੇ ਹੱਥ ਨਾ ਲੱਗਾ ਕਾਂਸੇ ਦਾ ਤਗਮਾ

‘ਚ ਖ਼ਾਲਸ ਬਿਊਰੋ :- ਟੋਕੀਓ ਉਲੰਪਿਕਸ ਵਿੱਚੋਂ ਭਾਰਤ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਮਹਿਲਾ ਹਾਕੀ ਟੀਮ ਕਾਂਸੇ ਦਾ ਤਗਮਾ ਆਪਣੇ ਨਾਂ ਨਹੀਂ ਕਰ ਸਕੀ। ਭਾਰਤੀ ਮਹਿਲਾ ਹਾਕੀ ਟੀਮ ਬ੍ਰਿਟੇਨ ਤੋਂ 4-3 ਨਾਲ ਹਾਰ ਗਈ ਹੈ। ਅੰਮ੍ਰਿਤਸਰ ਦੀ ਗੁਰਜੀਤ ਕੌਰ ਨੇ 2 ਗੋਲ ਕੀਤੇ। ਹਾਲਾਂਕਿ, ਪੂਰੇ ਮੈਚ ਵਿੱਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਪਰ ਫਿਰ ਵੀ ਇੱਕ ਗੋਲ ਤੋਂ ਹਾਰ ਭਾਰਤੀ ਮਹਿਲਾ ਹਾਕੀ ਟੀਮ ਹਾਰ ਗਈ।

ਮੈਚ ਸ਼ੁਰੂ ਹੋਣ ਤੋਂ ਕੁੱਝ ਮਿੰਟ ਹੀ ਸਨ ਕਿ ਬ੍ਰਿਟੇਨ ਨੂੰ ਪੈਨਲਟੀ ਕਾਰਨਰ ਮਿਲਿਆ ਪਰ ਬ੍ਰਿਟੇਨ ਇਸ ਨੂੰ ਗੋਲ ਵਿੱਚ ਬਦਲ ਨਹੀਂ ਸਕਿਆ। ਇੱਥੇ ਭਾਰਤੀ ਮਹਿਲਾ ਗੋਲਕੀਪਰ ਸਵਿਤਾ ਪੂਨੀਆ ਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ,  ਜਿਨ੍ਹਾਂ ਨੇ ਇਸ ਦਾ ਸ਼ਾਨਦਾਰ ਢੰਗ ਨਾਲ ਬਚਾਅ ਕੀਤਾ। ਭਾਰਤੀ ਖਿਡਾਰੀਆਂ ਨੇ ਸਵਿਤਾ ਦੀ ਸਰਬੋਤਮ ਕੋਸ਼ਿਸ਼ ਦੀ ਸ਼ਲਾਘਾ ਕੀਤੀ। ਮਹਿਲਾ ਟੀਮ ਨੇ ਤੀਜੀ ਵਾਰ ਓਲੰਪਿਕ ਵਿੱਚ ਪ੍ਰਵੇਸ਼ ਕੀਤਾ। ਟੀਮ ਨੇ 2016 ਰੀਓ ਓਲੰਪਿਕਸ ਵਿੱਚ 12 ਵਾਂ ਸਥਾਨ ਹਾਸਲ ਕੀਤਾ ਸੀ। ਇਸ ਤੋਂ ਇਲਾਵਾ 1980 ‘ਚ ਟੀਮ ਚੌਥੇ ਨੰਬਰ ‘ਤੇ ਸੀ। ਹਾਲਾਂਕਿ, ਉਸ ਸਮੇਂ ਕੋਈ ਸੈਮੀਫਾਈਨਲ ਮੈਚ ਨਹੀਂ ਸਨ। ਇਸ ਤਰ੍ਹਾਂ ਟੋਕੀਓ ਵਿੱਚ ਟੀਮ ਦਾ ਪ੍ਰਦਰਸ਼ਨ ਓਲੰਪਿਕ ਇਤਿਹਾਸ ਵਿੱਚ ਸਰਬੋਤਮ ਪ੍ਰਦਰਸ਼ਨ ਹੈ। ਦੱਸਣਯੋਗ ਹੈ ਕਿ ਭਾਰਤੀ ਪੁਰਸ਼ ਹਾਕੀ ਟੀਮ ਲੰਘੇ ਕੱਲ੍ਹ ਕਾਂਸੀ ਦਾ ਤਗਮਾ ਜਿੱਤਣ ਵਿੱਚ ਕਾਮਯਾਬ ਹੋਈ ਸੀ।