ਭਾਰਤ ਨੇ ਨਿਊਜ਼ੀਲੈਂਡ ਨੂੰ 2-1 ਦੇ ਫਰਨ ਨਾਲ ਹਰਾਇਆ
‘ਦ ਖ਼ਾਲਸ ਬਿਊਰੋ : ਕਾਮਨਵੈਲਥ ਗੇਮਸ 2022 ਵਿੱਚ ਭਾਰਤੀ ਮਹਿਲੀ ਹਾਕੀ ਟੀਮ ਨੇ ਕਾਂਸੇ ਦਾ ਤਮਗਾ ਜਿੱਤ ਲਿਆ ਹੈ । ਇਸ ਮੁਕਾਬਲੇ ਵਿੱਚ ਭਾਰਤ ਦੇ ਸਾਹਮਣੇ ਨਿਊਜ਼ੀਲੈਂਡ ਸੀ,29 ਵੇਂ ਮਿੰਟ ਵਿੱਚ ਭਾਰਤ ਨੇ ਪਹਿਲਾਂ ਗੋਲ ਕੀਤਾ। ਇਹ ਗੋਲ ਸਲੀਮਾ ਟੇਟੇ ਨੇ ਕੀਤਾ ਸੀ। ਤੀਜੇ ਕੁਆਟਰ ਤੱਕ ਭਾਰਤ ਦੀ ਟੀਮ ਨੇ 1-0 ਨਾਲ ਲੀਡ ਬਣਾ ਕੇ ਰੱਖੀ ਪਰ ਚੌਥੇ ਕੁਆਟਰ ਖ਼ਤਮ ਹੋਣ ਦੇ 18 ਸੈਕੰਡ ਪਹਿਲਾਂ ਨਿਊਜ਼ੀਲੈਂਡ ਨੇ ਗੋਲ ਕਰਕੇ ਬਰਾਬਰੀ ਕਰ ਦਿੱਤੀ। ਫਿਰ ਦੋਵਾਂ ਦੇ ਵਿੱਚਾਲੇ ਫੈਸਲਾ ਪੈਨੇਲਟੀ ਸ਼ੂਟਆਉਟ ਦੇ ਨਾਲ ਹੋਇਆ ਭਾਰਤ ਨੇ ਨਿਊਜ਼ੀਲੈਂਡ ਨੂੰ 2-1 ਨਾਲ ਹਰਾ ਦਿੱਤਾ, ਭਾਰਤੀ ਗੋਲਕੀਪਰ ਸਵਿਤਾ ਨੇ ਸ਼ੂਟਆਊਟ ਦੇ ਚਾਰ ਗੋਲ ਬਚਾਏ।
ਪੈਨੇਲਟੀ ਸ਼ੂਟਆਊਟ ਨਾਲ ਮੈਚ ਦਾ ਫੈਸਲਾ
ਪੈਨੇਲਟੀ ਸ਼ੂਟਆਉਟ ਦੀ ਸ਼ੁਰੂਆਤ ਨਿਊਜ਼ਲੈਂਡ ਨੇ ਕੀਤੀ ਅਤੇ ਪਹਿਲਾਂ ਗੋਲ ਕਰਨ ਵਿੱਚ ਸਫਲ ਹੋਈ, ਭਾਰਤ ਵੱਲੋਂ ਸੰਗੀਤਾ ਕੁਮਾਰੀ ਸ਼ੂਟਆਉਟ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ । ਦਬਾਅ ਭਾਰਤੀ ਖਿਡਾਰੀਆਂ ਤੇ ਵਧਿਆ, ਦੂਜੇ ਪੈਨੇਲਟੀ ਸ਼ੂਟਆਊਟ ਵਿੱਚ ਨਿਊਜ਼ੀਲੈਂਡ ਦੀ ਖਿਡਾਰਣ ਗੋਲ ਕਰਨ ਵਿੱਚ ਅਸਫਲ ਰਹੀ ਜਦਕਿ ਭਾਰਤ ਖਿਡਾਰਣ ਸੋਨੀਆ ਕਾਮਯਾਬ ਹੋ ਗਈ।
ਸਕੋਰ 1-1 ਦੇ ਬਰਾਬਰੀ ‘ਤੇ ਪਹੁੰਚ ਗਿਆ, ਇਸ ਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ ਜਦੋਂ ਤੀਜਾ ਪੈਨੇਲਟੀ ਸ਼ੂਟਆਉਟ ਕਰਨ ਪਹੁੰਚੀ ਤਾਂ ਵੀ ਭਾਰਤੀ ਗੋਲਕੀਪਰ ਨੇ ਸ਼ੂਟਆਉਟ ਰੋਕ ਲਿਆ ਜਦਕਿ ਭਾਰਤੀ ਖਿਡਾਰਣ ਨਵਨੀਤ ਕੌਰ ਗੋਲ ਕਰਨ ਵਿੱਚ ਸਫਲ ਹੋਈ।
ਭਾਰਤੀ ਟੀਮ 2-1 ਨਾਲ ਅੱਗੇ ਹੋ ਗਈ, ਪੈਨੇਲਟੀ ਸ਼ੂਟਆਉਟ ਦਾ ਚੌਥਾ ਗੋਲ ਕਰਨ ਵਿੱਚ ਵੀ ਨਿਊਜ਼ੀਲੈਂਡ ਦੀ ਖਿਡਾਰਣ ਅਸਫਲ ਰਹੀ ਤਾਂ ਭਾਰਤੀ ਖਿਡਾਰਣ ਵੀ ਚੌਥਾ ਗੋਲ ਨਹੀਂ ਸਕੀ ਪਰ ਟੀਮ ਇੰਡੀਆ 2-1 ਨਾਲ ਅੱਗੇ ਸੀ ਪੰਜਵੇਂ Attempt ਵਿੱਚ ਨਿਊਜ਼ੀਲੈਂਡ ਦੀ ਖਿਡਾਰਣ ਗੋਲ ਕਰਨ ਵਿੱਚ ਅਸਫਲ ਰਹੀ ਅਤੇ ਭਾਰਤ ਨੇ 2-1 ਨਾਲ ਮੈਚ ਜਿੱਤ ‘ਤੇ ਕਾਂਸੇ ਦਾ ਤਮਗਾ ਹਾਸਲ ਕੀਤਾ।
ਪਹਿਲੀ ਵਾਰ ਕਾਂਸੇ ਦਾ ਤਮਗਾ ਜਿੱਤਿਆ
2002 ਵਿੱਚ ਭਾਰਤੀ ਹਾਕੀ ਟੀਮ ਨੇ ਕਾਮਨਵੈਲਥ ਖੇਡਾਂ ਵਿੱਚ ਗੋਲਡ ਮੈਡਲ ਜਿੱਤਿਆ ਸੀ ਇਸ ਤੋਂ ਬਾਅਦ 2006 ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਸਿਲਵਰ ਮੈਡਲ ਜਿੱਤਿਆ ਸੀ ਕਾਂਸੀ ਦਾ ਤਮਗਾ ਭਾਰਤ ਨੂੰ ਪਹਿਲੀ ਵਾਰ ਮਿਲਿਆ ਹੈ।