ਬਿਉਰੋ ਰਿਪੋਰਟ – ਪੈਰਿਸ ਓਲੰਪਿਕ ਤੋਂ ਭਾਰਤੀ ਤੀਰ ਅੰਦਾਜ਼ੀ ਦੀ ਮਹਿਲਾ ਟੀਮ ਨੂੰ ਲੈਕੇ ਚੰਗੀ ਖ਼ਬਰ ਸਾਹਮਣੇ ਆਈ ਹੈ, ਖਾਸ ਕਰਕੇ ਪੰਜਾਬ ਲਈ ਮਾਣ ਦੀ ਖ਼ਬਰ ਹੈ। ਰੈਕਿੰਗ ਰਾਊਡ ਦੀ ਸ਼ੁਰੂਆਤ ਵਿੱਚ ਭਾਰਤੀ ਟੀਮ ਚੌਥੇ ਨੰਬਰ ’ਤੇ ਰਹੀ ਅਤੇ 1983 ਪੁਆਇੰਟ ਹਾਸਲ ਕਰਕੇ ਸਿੱਧਾ ਕੁਆਟਰ ਫਾਈਲਨ ਵਿੱਚ ਕੁਆਲੀਫਾਈ ਕਰ ਲਿਆ ਹੈ।
ਭਾਰਤੀ ਤੀਰ ਅੰਦਾਜ਼ੀ ਦੀ ਟੀਮ ਵਿੱਚ ਅੰਕਿਤਾ ਨੇ ਸੀਜ਼ਨ ਦਾ ਸਭ ਤੋਂ ਵਧੀਆ ਖੇਡ ਵਿਖਾਉਂਦੇ ਹੋਏ 666 ਪੁਆਇੰਟ ਹਾਸਲ ਕੀਤੇ ਜਦਕਿ ਭਜਨ ਕੌਰ ਨੇ ਭਾਰਤ ਵੱਲੋਂ ਦੂਜੇ ਨੰਬਰ ’ਤੇ 659 ਪੁਆਇੰਟ ਹਾਸਲ ਕੀਤੇ ਹਨ। ਦੀਪਕਾ ਕੁਮਾਰੀ ਨੇ 658 ਪੁਆਇੰਟ ਜਿੱਤੇ, ਇਨ੍ਹਾਂ ਤਿੰਨਾਂ ਨੂੰ ਹੁਣ ਰਾਊਂਡ ਆਫ 64 ਵਿੱਚ ਖੇਡਣਾ ਹੋਵੇਗਾ।
ਕੁਆਲੀਫਾਈ ਰਾਊਂਡ ਵਿੱਚ ਕੋਰੀਆ ਨੇ ਓਲੰਪਿਕ ਰਿਕਾਰਡ ਤੋੜਿਆ ਅਤੇ 2046 ਪੁਆਇੰਟ ਦੇ ਨਾਲ ਪਹਿਲੀ ਥਾਂ ਹਾਸਲ ਕੀਤੀ। ਚੀਨ 1996 ਪੁਆਇੰਟ ਨਾਲ ਦੂਜੇ ਨੰਬਰ ’ਤੇ ਰਿਹਾ ਜਦਕਿ ਮੈਕਸਿਕੋ ਨੇ 1986 ਨਾਲ ਤੀਜਾ ਥਾਂ ਹਾਸਲ ਕੀਤਾ।
ਭਾਰਤ ਤੀਰ ਅੰਦਾਜ਼ੀ ਵਿੱਚ ਓਲੰਪਿਕ ਵਿੱਚ ਹੁਣ ਤੱਕ ਕੁਆਟਰ ਫਾਈਨਲ ਤੋਂ ਅੱਗੇ ਨਹੀਂ ਵੱਧ ਸਕਿਆ ਹੈ। ਭਾਰਤ ਤੀਰ ਅੰਦਾਜ਼ੀ ਵਿੱਚ ਸਿਰਫ਼ ਸਿਡਨੀ ਓਲੰਪਿਕ 2000 ਵਿੱਚ ਹੀ ਕੁਆਲੀਫਾਈ ਨਹੀਂ ਕਰ ਸਕਿਆ ਸੀ। ਇਸ ਤੋਂ ਇਲਾਵਾ ਸਾਰੇ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਹੈ। ਪਰ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਨਹੀਂ ਕਰ ਸਕਿਆ ਹੈ।