ਬਿਉਰੋ ਰਿਪੋਰਟ : ਭਾਰਤ ਨੇ ਆਪਣੀ ਪਹਿਲੀ ਇੰਟਰ ਕਾਂਟਿਨੈਂਟਲ ਬੈਲਿਸਟਿਕ ਮਿਸਾਇਲ ਅਗਨੀ – 5 ਦਾ ਸਫਲ ਟੈਸਟ ਕਰ ਦਿੱਤਾ ਹੈ। ਇਸ ਦੀ ਰੇਂਜ 5000 ਕਿਲੋਮੀਟਰ ਹੈ । ਇਹ ਮਲਟੀਪਲ ਇੰਡੀਪੈਂਡੈਂਟਲੀ ਰੀ ਐਂਟਰੀ ਵਹੀਕਲ (MIRV) ਤਕਨੀਕ ਨਾਲ ਲੈਸ ਹੈ । ਯਾਨੀ ਇਸ ਨੂੰ ਇੱਕ ਵਾਰੀ ਵਿੱਚ ਹੀ ਕਈ ਟਾਰਗੇਟ ‘ਤੇ ਲਾਂਚ ਕੀਤਾ ਜਾ ਸਕਦਾ ਹੈ । ਇਸ ਦਾ ਟੈਸਟ ਅਪ੍ਰੈਲ 2012 ਵਿੱਚ ਹੋਇਆ ਸੀ ।ਜਦਕਿ ਸੋਮਵਾਰ ਦਾ ਟੈਸਟ MIRV ਦੇ ਨਾਲ ਹੋਇਆ ਹੈ । ਇਸ ਮਿਸਾਇਲ ਦੀ ਰੇਂਜ 5 ਹਜ਼ਾਰ ਕਿਲੋਮੀਟਰ ਤੱਕ ਹੈ ਜਿਸ ਦੀ ਹੱਦ ਹੇਠ ਚੀਨ ਅਤੇ ਅਫਰੀਕਾ ਤੱਕ ਆ ਸਕਦਾ ਹੈ ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਕਾਮਯਾਬੀ ‘ਤੇ ਰੱਖਿਆ DRDO ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ । ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸਟ ‘ਤੇ ਲਿਖਿਆ,ਸਾਨੂੰ ਸਾਡੇ ਵਿਗਿਆਨੀਆਂ ‘ਤੇ ਮਾਣ ਹੈ ।
ਮਿਸ਼ਨ ਦਿਵਯਾਸਤਰ ਦੇਸ਼ ਵਿੱਚ ਹੀ ਤਿਆਰ ਹਾਇਲੀ ਐਡਵਾਂਸਡ ਵੈਪਨ ਸਿਸਟਮ ਹੈ । ਇਸ ਮਲੀਪਲ ਇੰਡੀਪੈਂਡੈਂਟਲੀ ਟਾਰਗੇਟੇਬਲ ਰੀ-ਐਂਟੀ ਵਹੀਕਲ (MIRV) ਤਕਨੀਕ ਹੈ, ਜਿਸ ਦੀ ਵਜ੍ਹਾ ਕਰਕੇ ਇੱਕ ਹੀ ਮਿਸਾਇਲ ਵੱਖ-ਵੱਖ ਲੋਕੇਸ਼ਨਾਂ ‘ਤੇ ਹਮਲਾ ਕਰ ਸਕਦੀ ਹੈ।
29 ਹਜ਼ਾਰ 401 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ
ਅਗਨੀ-5 ਭਾਰਤ ਦੀ ਪਹਿਲੀ ਅਤੇ ਇੱਕੋ ਇੰਟਰ ਕਾਂਟਿਨੇਂਟਲ ਬੈਲਿਸਟਿਕ ਮਿਸਾਇਲ ਹੈ । ਜਿਸ ਨੂੰ DRDO ਨੇ ਬਣਾਇਆ ਹੈ, ਇਹ ਭਾਰਤ ਦੇ ਕੋਲ ਲੰਮੀ ਦੂਰੀ ਦੀ ਮਿਸਾਇਲਾਂ ਵਿੱਚੋਂ ਇੱਕ ਹੈ । ਇਸ ਦੀ ਰੇਂਜ 5 ਹਜ਼ਾਰ ਕਿਸੋਮੀਟਰ ਹੈ,ਮਿਸਾਇਲ ਕਈ ਹਥਿਆਰ ਆਪਣੇ ਨਾਲ ਲੈਕੇ ਜਾ ਸਕਦੀ ਹੈ । ਡੇਢ ਟਨ ਤੱਕ ਨਿਊਕਲੀਅਰ ਹਥਿਆਰ ਵੀ ਆਪਣੇ ਨਾਲ ਲੈਕੇ ਜਾ ਸਕਦੀ ਹੈ । ਇਸ ਦੀ ਸਪੀਡ ਮੈਕ 24 ਹੈ । ਯਾਨੀ ਅਵਾਜ਼ ਦੀ ਸਪੀਡ ਤੋਂ 24 ਗੁਣਾ ਜ਼ਿਆਦਾ ।
MIRV ਤਕਨੀਕ ਸਭ ਤੋਂ ਪਹਿਲਾਂ ਅਮਰੀਕਾ ਨੇ 1970 ਵਿੱਚ ਤਿਆਰ ਕੀਤੀ ਸੀ । 20ਵੀਂ ਸੱਦੀ ਦੇ ਅੰਤ ਤੱਕ ਅਮਰੀਕਾ ਅਤੇ ਸੋਵੀਅਤ ਸੰਘ ਦੋਵਾਂ ਦੇ ਕੋਲ MIRV ਨਾਲ ਲੈਸ ਕਈ ਇੰਟਰਕਾਂਟਿਨੇਂਟਲ ਅਤੇ ਸਬਮਰੀਨ ਬੈਲਸਟਿਕ ਮਿਸਾਇਲ ਸੀ ।