Others

ਭਾਰਤੀ ਵਿਦਿਆਰਥੀ ਯੂਕਰੇਨ ਵਿੱਚ ਸੁਚੇਤ ਤੇ ਸੁਰੱਖਿਅਤ ਰਹਿਣ,ਬੇਲੋੜਾ ਜੋਖਮ ਨਾ ਲੈਣ: ਭਾਰਤੀ ਵਿਦੇਸ਼ ਮੰਤਰਾਲਾ

‘ਦ ਖ਼ਾਲਸ ਬਿਊਰੋ :

ਭਾਰਤੀ ਵਿਦੇਸ਼ ਮੰਤਰਾਲੇ ਨੇ ਯੂਕਰੇਨ ਤੋਂ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਅਤ ਨਿਕਾਸੀ ਲਈ ਸੁਰੱਖਿਅਤ ਕੋਰੀਡੋਰ ਬਣਾਉਣ ਦੀ ਅਸਫਲਤਾ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਇੱਕ ਵਿਸ਼ੇਸ਼ ਉਡਾਣ ਦੇ ਦਿੱਲੀ ਏਅਰਪੋਰਟ ਪਹੁੰਚਣ ਮਗਰੋਂ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇੱਕ ਟਵੀਟ ਜਾਰੀ ਕੀਤਾ ਹੈ । ਜਿਸ ਵਿੱਚ ਉਹਨਾਂ ਸਾਰੇ ਭਾਰਤੀ ਵਿਦਿਆਰਥੀਆਂ ਨੂੰ ਯੂਕਰੇਨ ਵਿੱਚ ਸੁਚੇਤ ਅਤੇ ਸੁਰੱਖਿਅਤ ਰਹਿਣ ਤੇ ਬੇਲੋੜਾ ਜੋਖਮ ਨਾ ਲੈਣ ਦੀ ਸਲਾਹ ਦਿਤੀ ਹੈ ।ਉਹਨਾਂ ਇਹ ਵੀ ਕਿਹਾ ਕਿ ਵਿਦੇਸ਼ ਮੰਤਰਾਲੇ ਅਤੇ ਸਾਡੇ ਦੂਤਾਵਾਸ ਵਿਦਿਆਰਥੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ।


ਕੇਂਦਰੀ ਮੰਤਰੀ ਜਯੋਤੀਰਾਦਿਤਿਆ ਸਿੰਧੀਆ ਨੇ ਵੀ ਇਹ ਦਾਅਵਾ ਕੀਤਾ ਹੈ ਕਿ ਪਿਛਲੇ 7 ਦਿਨਾਂ ਵਿੱਚ ਰੋਮਾਨੀਆ ਅਤੇ ਮੋਲਡੋਵਾ ਤੋਂ 6,222 ਭਾਰਤੀਆਂ ਨੂੰ ਕੱਢਿਆ ਗਿਆ ਹੈ। ਵਿਦਿਆਰਥੀਆਂ ਨੂੰ ਬੁਖਾਰੇਸਟ ਦੀ ਬਜਾਏ ਸੁਸੇਵਾ ਤੱਕ ਲਿਆਂਦਾ ਜਾ ਰਿਹਾ ਹੈ ਤਾਂ ਜੋ ਉਹਨਾਂ ਨੂੰ ਉਡਾਣਾਂ ਰਾਹੀਂ ਜਲਦੀ ਦੇਸ਼ ਭੇਜਿਆ ਜਾ ਸਕੇ। ਆਉਣ ਵਾਲੇ ਅਗਲੇ 2 ਦਿਨਾਂ ‘ਚ 1,050 ਵਿਦਿਆਰਥੀਆਂ ਨੂੰ ਬਾਹਰ ਕੱਢਿਆ ਜਾਵੇਗਾ:
ਨੋਡਲ ਅਫਸਰ, ਕਰਨਾਟਕ ਮਨੋਜ ਰਾਜਨ ਨੇ ਵੀ ਜਾਣਕਾਰੀ ਦਿੰਦੇ ਹੋਏ ਇਹ ਦਸਿਆ ਹੈ ਕਿ ਆਪਰੇਸ਼ਨ ਗੰਗਾ ਤਹਿਤ ਕਰਨਾਟਕ ਦੇ ਲਗਭਗ 368 ਵਿਦਿਆਰਥੀਆਂ ਨੂੰ ਬਾਹਰ ਕੱਢਿਆ ਗਿਆ ਹੈ, ਰਾਜ ਦੇ 298 ਹੋਰ ਵਿਦਿਆਰਥੀ ਅਜੇ ਵੀ ਉੱਥੇ (ਯੂਕਰੇਨ) ਫਸੇ ਹੋਏ ਹਨ। ਬਾਕੀ ਬਚੇ ਵਿਦਿਆਰਥੀਆਂ ਨੂੰ ਅਗਲੇ 3-4 ਦਿਨਾਂ ਵਿੱਚ ਲਿਆਉਣ ਦੀ ਉਮੀਦ ਹੈ।