Punjab

ਕੈਨੇਡਾ ਸਰਕਾਰ ਦਾ ਭਾਰਤੀ ਵਿਦਿਆਰਥੀਆਂ ਨੂੰ ਇਕ ਹੋਰ ਝਟਕਾ! ਨਿਯਮ ‘ਚ ਕੀਤਾ ਇਕ ਹੋਰ ਬਦਲਾਅ

ਬਿਉਰੋ ਰਿਪੋਰਟ – ਕੈਨੇਡਾ ਦੀ ਸਰਕਾਰ (Canada Government) ਨੇ ਭਾਰਤ ਤੋਂ ਕੈਨੇਡਾ ਗਏ ਵਿਦਿਆਰਥੀਆਂ ਲਈ ਕਾਲਜ ਬਦਲਣ ‘ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਕਈ ਵਿਦਿਆਰਥੀ ਭਾਰਤ ਤੋਂ ਕੈਨੇਡਾ ਜਾ ਕੇ ਆਪਣਾ ਕਾਲਜ ਬਦਲ ਸਕਦੇ ਸਨ ਪਰ ਹੁਣ ਇਸ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਹੁਣ ਜੋ ਵਿਦਿਆਰਥੀ ਜਿਹੜਾ ਕਾਲਜ ਲੈ ਕੇ ਕੈਨੇਡਾ ਪੜ੍ਹਾਈ ਲਈ ਗਿਆ ਹੈ ਉਹ ਉਸ ਵਿਚ ਹੀ ਪੜ੍ਹਾਈ ਕਰੇਗਾ। ਜੇਕਰ ਕੋਈ ਵਿਦਿਆਰਥੀ ਕਾਲਦ ਬਦਲਣਾ ਚਾਹੁੰਦਾ ਹੈ ਤਾਂ ਉਸ ਨੂੰ ਦੁਬਾਰਾ ਪੜ੍ਹਾਈ ਦਾ ਵੀਜ਼ਾ (Study Visa) ਲੈਣਾ ਪਵੇਗਾ। ਜੇਕਰ ਉਸ ਦੇ ਵੀਜ਼ੇ ਨੂੰ ਰੱਦ ਕਰ ਦਿੱਤਾ ਜਾਂਦਾ ਹੈ ਤਾਂ ਉਸ ਨੂੰ 30 ਦਿਨਾਂ ਦੇ ਵਿਚ-ਵਿਚ ਕੈਨੇਡਾ ਛੱਡਣਾ ਪਵੇਗਾ ਅਤੇ ਉਹ ਪੋਸਟ ਸਟੱਡੀ ਵੀਜ਼ੇ ਵਰਕ ਪਰਮਿਟ ਤੋ ਵਾਂਝਾ ਹੋ ਜਾਵੇਗਾ।

ਦੱਸ ਦੇਈਏ ਕਿ ਜੇ ਕੋਈ ਵਿਦਿਆਰਥੀ ਆਪਣੇ ਚੁਣੇ ਕਾਲਜ ਨੂੰ ਬਦਲਦਾ ਹੈ ਤਾਂ ਇਸ ਦੀ ਅਦਾ ਕੀਤੀ ਗਈ ਦਾਖਲਾ ਫੀਸ ਵਾਪਸ ਨਹੀਂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਵੀ ਕੈਨੇਡਾ ਸਰਕਾਰ ਕਈ ਬਦਲਾਅ ਕਰ ਚੁੱਕੀ ਹੈ ਅਤੇ ਇਹ ਬਦਲਾਅ ਵੀ ਕਈ ਵਿਦਿਆਰਥੀਆਂ ਲਈ ਮੁਸਿਬਤਾਂ ਲੈ ਕੇ ਆਵੇਗਾ ਕਿਉਂ ਕਿ ਪਹਿਲਾਂ ਕਈ ਵਿਦਿਆਰਥੀ ਆਪਣੇ ਮਰਜੀ ਮੁਤਾਬਕ ਕਾਲਜ ਬਦਲ ਸਕਦੇ ਸਨ ਪਰ ਇਸ ਰੋਕ ਵੀ ਇਕ ਤਰ੍ਹਾਂ ਦੀ ਸਖਤੀ ਹੈ।

ਇਹ ਵੀ ਪੜ੍ਹੋ –  ਸਿੱਧੂ ਦੀ ਸਿਆਸਤ ‘ਚ ਵਾਪਸੀ! ਕਰਨਗੇ ਪ੍ਰੈਸ ਕਾਨਫਰੰਸ