‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੂਸ ਵਿੱਚ ਫਸੇ ਭਾਰਤੀ ਨਾਗਰਿਕਾਂ ਨੇ ਭਾਰਤ ਲਈ ਇੱਕ ਸੁਨੇਹਾ ਭੇਜਿਆ ਹੈ। ਰੂਸ ਦੀ ਸਰਹੱਦ ਤੋਂ ਸਿਰਫ਼ ਦੋ ਘੰਟੇ ਦੀ ਦੂਰੀ ‘ਤੇ ਪੂਰਬੀ ਯੂਕਰੇਨ ਦੇ ਕਸਬੇ ਸੁਮੀ ਵਿੱਚ ਫਸੇ ਕਰੀਬ 500 ਭਾਰਤੀ ਵਿਦਿਆਰਥੀਆਂ ਨੇ ਮਦਦ ਦੇ ਲਈ ਇੱਕ ਜ਼ਰੂਰੀ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਰੂਸ ਰਾਹੀਂ ਯੂਕਰੇਨ ਤੋਂ ਬਾਹਰ ਕੱਢਿਆ ਜਾਵੇ। ਦਰਅਸਲ, ਭਾਰਤ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਪੱਛਮੀ ਪਾਸਿਓਂ ਯਤਨ ਕਰ ਰਿਹਾ ਹੈ।
ਵਿਦਿਆਰਥੀਆਂ ਨੇ ਦੱਸਿਆ ਹੈ ਕਿ ਉਨ੍ਹਾਂ ਲਈ ਪੱਛਮ ਵੱਲ 20 ਘੰਟੇ ਦਾ ਸਫ਼ਰ ਤੈਅ ਕਰਨਾ ਸੰਭਵ ਨਹੀਂ ਹੈ, ਕਿਉਂਕਿ ਰੇਲਗੱਡੀ ਦੀਆਂ ਪੱਟੜੀਆਂ ਟੁੱਟ ਗਈਆਂ ਹਨ ਅਤੇ ਸੜਕ ਦਾ ਰਸਤਾ ਬਾ ਰੂਦੀ ਸੁਰੰਗਾਂ ਨਾਲ ਭਰਿਆ ਹੋਇਆ ਹੈ, ਘੱਟੋ-ਘੱਟ ਕੀਵ ਤੱਕ ਰਸਤਾ ਖ਼ਰਾਬ ਹੈ। ਇੱਕ ਮੀਡੀਆ ਹਾਊਸ ਨੂੰ ਵੀਡੀਓ ਅਪੀਲ ਭੇਜਣ ਵਾਲੇ ਪੰਜ ਵਿਦਿਆਰਥੀਆਂ ਵਿੱਚੋਂ ਇੱਕ ਨੇ ਕਿਹਾ, “ਅਸੀਂ ਭਾਰਤੀ ਦੂਤਾਵਾਸ ਨੂੰ ਜਲਦੀ ਤੋਂ ਜਲਦੀ ਸਾਨੂੰ ਬਚਾਉਣ ਦੀ ਬੇਨਤੀ ਕਰ ਰਹੇ ਹਾਂ।” ਇੱਕ ਵਿਦਿਆਰਥੀ ਨੇ ਕਿਹਾ, “ਅਸੀਂ ਆਪਣੀਆਂ ਰਾਤਾਂ ਬੰਕਰ (ਕਾਲਜ ਵਿੱਚ) ਵਿੱਚ ਬਿਤਾ ਰਹੇ ਹਾਂ। ਇੱਥੇ ਬਹੁਤ ਠੰਡ ਹੈ। ਸਾਡੇ ਸ਼ਹਿਰ ਵਿੱਚ ਅਕਸਰ ਗੋ ਲਾਬਾਰੀ ਅਤੇ ਹ ਮਲੇ ਹੁੰਦੇ ਹਨ। ਇੱਥੋਂ ਤੱਕ ਕਿ ਨਾਗਰਿਕ ਵੀ ਹਥਿ ਆਰਬੰਦ ਹਨ। ਇੱਥੇ ਭੋਜਨ ਅਤੇ ਪਾਣੀ ਦੀ ਵੀ ਕਮੀ ਹੈ।”
ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਕੱਲ੍ਹ ਕਿਹਾ ਸੀ, “ਅਸੀਂ ਯੂਕਰੇਨ ਵਿੱਚ ਖਾਰਕੀਵ, ਸੁਮੀ ਅਤੇ ਹੋਰ ਸੰਘਰਸ਼ੀ ਖੇਤਰਾਂ ਵਿੱਚ ਸਥਿਤੀ ਨੂੰ ਲੈ ਕੇ ਬਹੁਤ ਚਿੰਤਤ ਹਾਂ।” ਉਨ੍ਹਾਂ ਨੇ ਰੂਸ ਅਤੇ ਯੂਕਰੇਨ ਦੇ ਰਾਜਦੂਤਾਂ ਨਾਲ ਗੱਲ ਕਰਨ ਦੀ ਵੀ ਜਾਣਕਾਰੀ ਦਿੱਤੀ।