India International

ਭਾਰਤੀ ਵਿਦਿਆਰਥਣ ਅਮਰੀਕਾ ‘ਚ ਲਾਪਤਾ, ਪੁਲਿਸ ਵੱਲੋਂ ਕੀਤੀ ਜਾ ਰਹੀ ਭਾਲ

ਭਾਰਤ (India) ਤੋਂ ਅਮਰੀਕਾ (America) ਪੜਨ ਗਈ ਭਾਰਤੀ ਵਿਦਿਆਰਥਣ ਲਾਪਤਾ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ 23 ਸਾਲਾ ਲੜਕੀ ਨਿਤਿਸ਼ਾ ਕੰਧੂਲਾ 28 ਮਈ ਤੋਂ ਲਾਪਤਾ ਹੈ, ਜਿਸ ਨੂੰ ਲੱਭਣ ਲਈ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿੱਚ ਲੜਕੀ ਰਹਿ ਰਹੀ ਸੀ, ਜੋ 28 ਮਈ ਤੋਂ ਲਾਪਤਾ ਹੈ। ਦੱਸਿਆ ਜਾ ਰਿਹਾ ਹੈ ਕਿ ਨਿਤਿਸ਼ਾ ਕੰਧੂਲਾ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸੈਨ ਬਰਨਾਰਡੀਨੋ ਵਿੱਚ ਪੜ੍ਹ ਰਹੀ ਹੈ। ਸਥਾਨਕ ਪੁਲਿਸ ਦੇ ਮੁੱਖੀ ਨੇ ਕਿਹਾ ਕਿ ਨਿਤਿਸ਼ਾ ਕੰਧੂਲਾ ਨੂੰ ਲੱਭਣ ਦੀ ਕੋਸ਼ਿਸ਼ ਜਾਰੀ ਹੈ। ਹੁਣ ਤੱਕ ਕੀਤੀ ਜਾਂਚ ‘ਚ ਪਤਾ ਲੱਗਿਆ ਹੈ ਕਿ ਨਿਤਿਸ਼ਾ ਕੰਧੂਲਾ ਨੂੰ ਆਖਰੀ ਵਾਰ ਲਾਸ ਏਂਜਲਜ਼ ਵਿੱਚ ਦੇਖਿਆ ਗਿਆ ਸੀ।

ਪੁਲਿਸ ਵੱਲੋਂ ਇਸ ਮਾਮਲੇ ਨੂੰ ਸੁਲਝਾਉਣ ਲਈ ਵੱਖ-ਵੱਖ ਲੋਕਾਂ ਦੀ ਮਦਦ ਲਈ ਜਾ ਰਹੀ ਹੈ। ਪੁਲਿਸ ਨੇ ਨਿਤਿਸ਼ਾ ਕੰਧੂਲਾ ਦਾ ਹੁਲੀਆ ਬਿਆਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਕੱਦ 5 ਫੁੱਟ 6 ਇੰਚ ਹੈ ਅਤੇ ਉਨ੍ਹਾਂ ਦਾ ਭਾਰ 72.5 ਕਿਲੋ ਹੈ। ਪੁਲਿਸ ਨੇ ਦੱਸਿਆ ਕਿ ਨਿਤਿਸ਼ਾ ਦੀਆਂ ਅੱਖਾਂ ਅਤੇ ਵਾਲ ਕਾਲੇ ਹਨ।

ਇਹ ਵੀ ਪੜ੍ਹੋ –  ਪੰਜਾਬ ’ਚ ਪਿਛਲੀਆਂ ਚੋਣਾਂ ਦੇ ਮੁਕਾਬਲੇ 3.9% ਘੱਟ ਵੋਟਿੰਗ ਨਾਲ ‘ਆਪ’ ਸਰਕਾਰ ਨੂੰ ਹੋ ਸਕਦਾ ਨੁਕਸਾਨ!