‘ਦ ਖ਼ਾਲਸ ਬਿਊਰੋ :- ਅਮਰੀਕਾ ਦੀ ਹਵਾਈ ਫ਼ੌਜ ‘ਚ ਪਹਿਲੇ ਦਸਤਾਰਧਾਰੀ ਸਿੱਖ ਨੂੰ ਥਾਂ ਮਿਲੀ ਹੈ। ਭਾਰਤੀ ਸਿੱਖ ਗੁਰਸ਼ਰਨ ਸਿੰਘ ਵਿਰਕ ਨੂੰ ਸਾਬਤ ਸਿੱਖੀ ਸਰੂਪ ‘ਚ ਅਮਰੀਕਾ ਦੀ ਹਵਾਈ ਫ਼ੌਜ ਵਿੱਚ ਸੇਵਾਵਾਂ ਨਿਭਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਗੁਰਸ਼ਰਨ ਸਿੰਘ ਵਿਰਕ ਨੇ ਪਹਿਲੇ ਸਾਬਤ ਸਿੱਖ ਸਰੂਪ ‘ਚ ਅਮਰੀਕਾ ਦੀ ਹਵਾਈ ਫ਼ੌਜ ‘ਚ ਸ਼ਾਮਿਲ ਹੋਣ ਦਾ ਮਾਣ ਹਾਸਲ ਕੀਤਾ ਹੈ।
