India

ਕੋਰੋਨਾ ਦੇ ਮਾਮਲੇ ਵਧੇ, ਰੇਲਵੇ ਨੇ ਵੀ ਕਰ ਦਿੱਤੀ ਯਾਤਰਾ ਤੋਂ ਪਹਿਲਾਂ ਇਨ੍ਹਾਂ ਗੱਲਾਂ ਦੀ ਸਖਤੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੋਰੋਨਾ ਦੇ ਮਾਮਲਿਆਂ ਵਿੱਚ ਲਗਾਤਾਰ ਵਾਧੇ ਦੇ ਮੱਦੇਨਜ਼ਰ ਭਾਰਤੀ ਰੇਲਵੇ ਨੇ ਵੀ ਨਵੇਂ ਕੋਵਿਡ-19 ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਰੇਲਵੇ ਬੋਰਡ ਦੇ ਪ੍ਰਧਾਨ ਸੁਨੀਤ ਸ਼ਰਮਾ ਦੇ ਅਨੁਸਾਰ ਰੇਲ ਯਾਤਰਾ ਕਰਨ ਤੋਂ ਪਹਿਲਾਂ ਕੋਰੋਨਾ ਜਾਂਚ ਦੀ ਨੇਗੇਟਿਵ ਰਿਪੋਰਟ ਦੀ ਜ਼ਰੂਰਤ ਨਹੀਂ ਹੈ। ਇਸ ਤੋਂ ਇਲਾਵਾ ਯਾਤਰੀਆਂ ਨੂੰ ਕੇਂਦਰ ਤੇ ਸੂਬਾ ਸਰਕਾਰਾਂ ਦੁਆਰਾ ਜਾਰੀ ਕੀਤੇ ਗਏ ਨਵੇਂ ਦਿਸ਼ਾ -ਨਿਰਦੇਸ਼ਾਂ ਤੇ ਹੋਰ ਸਾਵਧਾਨੀਆਂ ਦੀ ਪਾਲਣਾ ਕਰਨੀ ਲਾਜ਼ਿਮੀ ਹੈ।


ਜ਼ਿਕਰਯੋਗ ਹੈ ਕਿ ਮਹਾਮਾਰੀ ਤੇ ਸਬੰਧਿਤ ਸਵੱਛਤਾ ਨੂੰ ਧਿਆਨ ‘ਚ ਰੱਖਦੇ ਹੋਏ ਇੰਡੀਅਨ ਰੇਲਵੇ ਨੇ ਵੀ ਪੱਕੇ ਹੋਏ ਭੋਜਨ ਦੀ ਸੇਵਾ ਬੰਦ ਕਰ ਦਿੱਤੀ ਸੀ। ਟ੍ਰੇਨਾਂ ‘ਚ ਰੇਡੀ ਟੂ ਈਟ ਭੋਜਨ ਦੀ ਜਗ੍ਹਾ ਲੈ ਰਹੀ ਸੀ। ਕੋਰੋਨਾ ਸਬੰਧਿਤ ਸੁਰੱਖਿਆਤਮਕ ਸਾਮਾਨ ਜਿਵੇਂ ਕਿ ਮਾਸਕ, ਸੈਨੇਟਾਈਜਰ, ਦਸਤਾਨੇ ਆਦਿ ‘ਤੇ ਟੇਕਵੇਵੇ ਬੇਡੋਲ ਕਿਟ/ ਆਈਟਮ, ਸਟੇਸ਼ਨਾਂ ‘ਤੇ ਮਲਟੀ-ਪਪਰਸ ਸਟਾਲ ਦੇ ਮਾਧਿਅਮ ਰਾਹੀਂ ਵਿਕਰੀ ਲਈ ਉਪਲਬਧ ਕਰਵਾਇਆ ਗਿਆ ਹੈ।

ਭਾਰਤੀ ਰੇਲਵੇ ਨੇ 9 ਅਪ੍ਰੈਲ ਨੂੰ ਨਿਰਦੇਸ਼ ਜਾਰੀ ਕੀਤੇ ਸਨ ਕਿ ਮੌਜੂਦ ਸਮੇਂ ‘ਚ ਹਰ ਦਿਨ ਕੁੱਲ 1402 ਸਪੇਸ਼ਲ ਰੇਲਾਂ ਚਲਾ ਰਹੇ ਹਾਂ। ਕੁੱਲ 5381 ਉਪਨਗਰੀ ਰੇਲ ਸੇਵਾਵਾਂ ਤੇ 830 ਪੈਂਸਜਰ ਰੇਲਾਂ ਵੀ ਚਾਲੂ ਹਨ। ਇਸ ਤੋਂ ਇਲਾਵਾ ਰੇਲਵੇ ਨੇ ਕਿਹਾ ਕਿ 28 ਵਿਸ਼ੇਸ਼ ਰੇਲਾਂ ਉੱਚ ਸੁਰੱਖਿਆ ਨਾਲ ਅਧੁਨਿਕ ਢੰਗ ਨਾਲ ਰੇਲਾਂ ਦੇ ਕਲੋਨ ਰੂਪ ‘ਚ ਸੰਚਾਲਿਤ ਕੀਤੀਆਂ ਜਾ ਰਹੀਆਂ ਹਨ।