‘ਦ ਖ਼ਾਲਸ ਬਿਊਰੋ :- ਭਾਰਤ ਦੀ ਗੋਲਫ਼ਰ ਅਦਿਤੀ ਅਸ਼ੋਕ ਟੋਕੀਓ ਓਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਵੀ ਹਾਰ ਗਈ ਹੈ। ਅਦਿਤੀ ਗੋਲਫ਼ ਦੇ ਮੈਚ ਦੇ ਆਖਰੀ ਰਾਊਂਡ ਵਿੱਚ ਚੌਥੇ ਸਥਾਨ ‘ਤੇ ਆਉਣ ਕਰਕੇ ਮੈਡਲ ਦੀ ਦੌੜ ਵਿੱਚੋਂ ਬਾਹਰ ਹੋ ਗਈ ਹੈ। ਅਦਿਤੀ ਸ਼ੁਰੂਆਤ ਤੋਂ ਹੀ ਲਗਾਤਾਰ ਦੂਜੇ ਅਤੇ ਤੀਸਰੇ ਸਥਾਨ ‘ਤੇ ਬਣੀ ਰਹੀ ਸੀ, ਜਿਸਨੂੰ ਵੇਖ ਕੇ ਉਸ ਕੋਲੋਂ ਮੈਡਲ ਦੀਆਂ ਉਮੀਦਾਂ ਵੱਧ ਗਈਆਂ ਸਨ।
ਬੇਸ਼ੱਕ ਅਦਿੱਤੀ ਟੋਕੀਓ ਓਲੰਪਿਕ ਵਿੱਚ ਮੈਡਲ ਨਹੀਂ ਜਿੱਤ ਸਕੀ ਪਰ ਉਨ੍ਹਾਂ ਨੇ ਇਤਿਹਾਸ ਰਚ ਦਿੱਤਾ ਹੈ। ਅਦਿੱਤੀ ਇੱਕ ਇਸ ਤਰ੍ਹਾਂ ਦੀ ਖਿਡਾਰੀ ਬਣ ਗਈ ਹੈ, ਜਿਸਦੇ ਇੱਥੋਂ ਤੱਕ ਪਹੁੰਚਣ ਦੇ ਬਾਰੇ ਸ਼ਾਇਦ ਭਾਰਤੀ ਓਲੰਪਿਕ ਦਲ ਦੇ ਅਧਿਕਾਰੀਆਂ ਨੇ ਵੀ ਨਹੀਂ ਸੋਚਿਆ ਹੋਣਾ। ਹੁਣ ਤੱਕ ਕਿਸੇ ਵੀ ਦੂਸਰੂ ਭਾਰਤੀ ਔਰਤ ਗੋਲਫ਼ ਖਿਡਾਰੀ ਨੇ ਦੋ ਵਾਰ ਓਲੰਪਿਕ ਵਿੱਚ ਕੁਆਲੀਫ਼ਾਈ ਨਹੀਂ ਕੀਤਾ ਹੈ।