ਬਿਊਰੋ ਰਿਪੋਰਟ – ਭਾਰਤੀ ਜਲ ਸੈਨਾ (Indian Navy) ਦੇ ਵਿਚ ਭਰਤੀਆਂ ਨਿਕਲੀਆਂ ਹਨ। ਜਲ ਸੈਨਾ ਵੱਲੋਂ ਸਰਵਿਸ ਕਮਿਸ਼ਨ ਦੇ ਤਹਿਤ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਦੇ ਵਿਚ ਪਾਇਲਟ ਅਤੇ ਨੇਵਲ ਅਫਸਰ ਦੇ ਸਮੇਤ 250 ਅਸਾਮੀਆਂ ਵਿੱਚ ਭਰਤੀ ਕੀਤੀ ਜਾਵੇਗੀ। ਇਸ ਸਬੰਧੀ 14 ਸਤੰਬਰ ਤੋਂ 29 ਸਤੰਬਰ ਤੱਕ ਅਰਜ਼ੀਆਂ ਭਰਿਆ ਜਾ ਸਕਦੀਆਂ ਹਨ ਅਤੇ ਇਹ ਅਰਜੀਆਂ joinindiannavy.gov.in ਉੱਤੇ ਜਾ ਭਰੀਆਂ ਜਾ ਸਕਦੀਆਂ ਹਨ। ਇਸ ਦੇ ਲਈ ਉਹ ਉਮੀਦਵਾਰ ਅਪਲਾਈ ਕਰ ਸਕਦਾ ਹੈ ਜਿਸ ਦੇ 10ਵੀਂ ਅਤੇ 12ਵੀਂ ਜਮਾਤ ਵਿੱਚੋਂ ਅੰਗਰੇਜ਼ੀ ਵਿਸ਼ੇ ਦੇ ਵਿੱਚੋਂ 60ਫੀਸਦੀ ਅੰਕ ਹੋਣ ਅਤੇ ਉਸ ਨੇ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਕੋਲੋ BE/B.Tech/MSc/MCA/MBA 60 ਫੀਸਦੀ ਨਾਲ ਪਾਸ ਕੀਤੀ ਹੋਵੇ। ਇਸ ਵਿੱਚ ਜੇਕਰ ਕਿਸੇ ਨੇ ਪਾਇਲਟ ਲਈ ਅਪਲਾਈ ਕਰਨ ਹੈ ਤਾਂ ਉਸ ਦੀ ਉਮਰ 23 ਸਾਲ ਲਾਜ਼ਮੀ ਹੋਵੇ ਅਤੇ ਹੋਰ ਅਸਾਮੀਆਂ ਲਈ ਉਮਰ ਦੀ ਸੀਮਾ ਵੱਖ-ਵੱਖ ਹੈ।
ਅਪਲਾਈ ਕਰਨ ਤੋਂ ਬਾਅਦ ਯੋਗਤਾ ਦੇ ਆਧਾਰ ‘ਤੇ ਉਮੀਦਵਾਰਾਂ ਨੂੰ ਸਾਰਟਲਿਸਟ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਮੈਰਿਟ ਸੂਚੀ ਜਾਰੀ ਕੀਤੀ ਜਾਵੇਗੀ ਅਤੇ ਫਿਰ ਵਿਅਕਤੀ ਦੀ ਇੰਟਰਵਿਊ ਯੋਗਤਾ ਦੇ ਆਧਾਰ ‘ਤੇ ਲਈ ਜਾਵੇਗੀ। ਜੋ ਉਮੀਦਵਾਰ ਚੁਣਿਆ ਜਾਂਦਾ ਹੈ ਉਸ ਨੂੰ ਤਿੰਨ ਸਾਲ ਦੇ ਪਰੋਬੇਸ਼ਨ ਪੀਰੀਅਡ ‘ਤੇ ਰੱਖਿਆ ਜਾਵੇਗਾ। ਇਸ ਲਈ ਅਪਲਾਈ oinindiannavy.gov.in ‘ਤੇ ਜਾ ਕੇ ਨਾਮ, ਡਿਗਰੀ, ਆਈਡੀ, ਪਾਸਪੋਰਟ ਸਾਈਜ਼ ਫੋਟੋ ਦੀ ਜਾਣਕਾਰੀ ਦਰਜ ਕਰੋ। ਇਸ ਤੋਂ ਬਾਅਦ ਫੀਸ ਜਮ੍ਹਾ ਹੋਵੇਗੀ ਅਤੇ ਫਿਰ ਐਪਲੀਕੇਸ਼ਨ ਸਬਮਿਟ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ – ਯੂਕਰੇਨ ਨਾਲ ਗੱਲਬਾਤ ਲਈ ਸਹਿਮਤ ਹੋਇਆ ਰੂਸ! ਭਾਰਤ-ਚੀਨ ਨੂੰ ਜੰਗ ਰੋਕਣ ਲਈ ਵਿਚੋਲਗੀ ਕਰਨ ਦੀ ਪੇਸ਼ਕਸ਼