International

ਭਾਰਤੀ ਮਿਜ਼ਾ ਈਲ ਪਾਕਿਸਤਾਨ ’ਚ ਡਿੱਗੀ, ਤਕਨੀਕੀ ਖਾਮੀ ਬਣੀ ਵਜਾ

‘ਦ ਖ਼ਾਲਸ ਬਿਊਰੋ :ਤਕਨੀਕੀ ਖਾਮੀ ਦੀ ਵਜਾ ਨਾਲ ਭਾਰਤੀ ਮਿਜ਼ਾ ਈਲ ਦੇ ਪਾਕਿਸਤਾਨ ’ਚ ਡਿੱਗਣ ਕਾਰਣ ਪਾਕਿਸਤਾਨ ਨੇ ਭਾਰਤੀ ਕੂਟਨੀਤਕ ਨੂੰ ਤਲਬ ਕਰਕੇ ਤਿੱ ਖਾ ਰੋ ਸ ਜਤਾਇਆ ਹੈ। ਭਾਰਤੀ ਇਲਾਕੇ ’ਚੋਂ ਆਈ ਮਿਜ਼ਾ ਈਲ ਕਾਰਨ ਪਾਕਿਸਤਾਨੀ ਹਵਾਈ ਖੇਤਰ ਦੀ ਬਿਨਾਂ ਕਿਸੇ ਭੜਕਾਹਟ ਦੇ ਕੀਤੀ ਗਈ ਉਲੰ ਘਣਾ ’ਤੇ ਪਾਕਿਸਤਾਨ ਨੇ ਇਸ ਮਾਮਲੇ ਦੀ ਮੁਕੰਮਲ ਅਤੇ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਹੈ। ਪਾਕਿਸਤਾਨੀ ਨੇ ਭਾਰਤੀ ਕੂਟਨੀਤਕ ਨੂੰ ਤਲਬ ਕਰਕੇ ਸੂਰਤਗੜ੍ਹ ਤੋਂ ਦਾ ਗ਼ੀ ਗਈ ਮਿਜ਼ਾ ਈਲ ਦੀ ਜਾਣਕਾਰੀ ਦਿੱਤੀ,ਜੋ ਲਹਿੰਦੇ ਪੰਜਾਬ ਦੇ ਮੀਆਂ ਛੰਨੂ ਸ਼ਹਿਰ ਨੇੜੇ ਡਿੱਗੀ। ਜਿਸ ਕਾਰਨ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਹੈ।

ਇਸਲਾਮਾਬਾਦ ’ਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਘਟਨਾ ’ਤੇ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਅਗਲੇ ਕਦਮ ਬਾਰੇ ਫ਼ੈਸਲਾ ਭਾਰਤ ਦੇ ਸਪੱਸ਼ਟੀਕਰਨ ਮਗਰੋਂ ਲਿਆ ਜਾਵੇਗਾ। ਏਅਰ ਵਾਈਸ ਮਾਰਸ਼ਲ ਤਾਰਿਕ ਜ਼ਿਆ ਨੇ ਕਿਹਾ ਕਿ ਮਿਜ਼ਾ ਈਲ ਦੇ ਡਿਗਣ ਸਮੇਂ ਹਵਾਈ ਰੂਟ ’ਤੇ ਚੱਲ ਰਹੀਆਂ ਕਈ ਉਡਾਣਾਂ ਨੂੰ ਖ਼ਤ ਰਾ ਖੜ੍ਹਾ ਹੋ ਸਕਦਾ ਸੀ। ਉਧਰ ਭਾਰਤੀ ਰੱਖਿਆ ਮੰਤਰਾਲੇ ਨੇ ਇਸ ਮਾਮਲੇ ਤੇ ਇੱਕ ਬਿਆਨ ਜਾਰੀ ਕੀਤਾ ਹੈ ਤੇ ਕਿਹਾ ਹੈ ਕਿ ਤਕਨੀਕੀ ਖਾਮੀ ਕਾਰਨ ਨੂੰ ਅਚਾਨਕ ਮਿਜ਼ਾ ਈਲ ਚੱਲਣ ਦੀ ਘਟਨਾ ਬੜੀ ਅਫ਼ਸੋਸਨਾਕ ਹੈ। ਇਸ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।