‘ਦ ਖ਼ਾਲਸ ਬਿਊਰੋ : ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਗੋਲੀ ਲੱਗਣ ਨਾਲ ਭਾਰਤੀ ਵਿਦਿਆਰਥੀ ਦੀ ਹਾਲਤ ਹੁਣ ਠੀਕ ਹੈ ਤੇ ਉਸ ਦੀ ਪਛਾਣ ਦਿੱਲੀ ਦੇ ਹਰਜੋਤ ਸਿੰਘ ਵੱਜੋਂ ਹੋਈ ਹੈ।
ਹਰਜੋਤ ਨੇ ਦੱਸਿਆ ਕਿ ਫਿਲਹਾਲ ਮੇਰੀ ਹਾਲਤ ਖਤਰੇ ਤੋਂ ਬਾਹਰ ਹੈ ਅਤੇ ਇਸ ਸਮੇਂ ਮੈਂ ਹਸਪਤਾਲ ਵਿੱਚ ਹਾਂ। ਉਸ ਨੇ ਦੱਸਿਆ ਕਿ ਮੈਂ ਕੀਵ ਤੋਂ ਵੋਕਸਾਨਾ ਲਈ ਰਵਾਨਾ ਹੋਇਆ ਸੀ। ਉਥੋਂ ਮੈਂ ਟਰੇਨ ਫੜਨੀ ਸੀ। ਇਸ ਦੌਰਾਨ ਗੋਲੀ ਚੱਲ ਗਈ। ਕੀਵ ਸਿਟੀ ਹਸਪਤਾਲ ਵਿੱਚ ਗੱਲਬਾਤ ਕਰਦਿਆਂ ਹਰਜੋਤ ਸਿੰਘ ਨੇ ਦੱਸਿਆ ਕਿ ਮੇਰੀ ਲੱਤ ਵਿੱਚ ਫਰੈਕਚਰ ਹੋ ਗਿਆ ਹੈ।
ਵਿਦਿਆਰਥੀ ਨੇ ਦੱਸਿਆ ਕਿ ਫਾਇਰਿੰਗ ਕੌਣ ਕਰ ਰਿਹਾ ਸੀ, ਇਹ ਪਤਾ ਨਹੀਂ ਲੱਗ ਸਕਿਆ। ਮੈਂ ਸੜਕ ‘ਤੇ ਡਿੱਗ ਪਿਆ ਤੇ ਬੇਹੋਸ ਹੋ ਗਿਆ ।ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਹਸਪਤਾਲ ਵਿੱਚ ਸੀ। ਇੱਕ ਗੋਲੀ ਮੇਰੇ ਗੋਡੇ ਵਿੱਚ ਲੱਗੀ ਸੀ। ਸਾਈਡ ਤੋਂ ਦੂਜੀ ਗੋਲੀ ਨੂੰ ਛੂਹਦਿਆਂ ਹੀ ਗੋਲੀ ਮੇਰੀ ਛਾਤੀ ਵਿੱਚ ਜਾ ਲੱਗੀ। ਹਸਪਤਾਲ ਦੇ ਲੋਕਾਂ ਨੇ ਮੈਨੂੰ ਮੋਬਾਈਲ ਦਿੱਤਾ। ਇਸ ਤੋਂ ਬਾਅਦ ਮੈਂ ਸਾਰਿਆਂ ਨਾਲ ਸੰਪਰਕ ਕੀਤਾ।
ਉਸ ਨੇ ਇਹ ਵੀ ਦਸਿਆ ਕਿ ਮੈਂ ਅੰਬੈਂਸੀ ਅਧਿਕਾਰੀਆਂ ਨੂੰ ਫ਼ੋਨ ਕਰਦਾ ਰਿਹਾ।ਪਰ ਕਿਸੇ ਨੇ ਮੇਰੇ ਨਾਲ ਸੰਪਰਕ ਨਹੀਂ ਕੀਤਾ।