‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਭਾਰਤੀ ਮਹਿਲਾ ਹਾਕੀ ਟੀਮ ਟੋਕੀਓ ਉਲੰਪਿਕ ਵਿਚ ਫਾਇਨਲ ਵਿਚ ਥਾਂ ਬਣਾਉਣ ਤੋਂ ਉਕ ਗਈ ਹੈ।ਅੱਜ ਹੋਏ ਮੁਕਾਬਲੇ ਵਿਚ ਅਰਜਨਟੀਨਾ ਨੇ 2-1 ਨਾਲ ਹਰਾ ਦਿੱਤਾ ਹੈ।ਹਾਲਾਂਕਿ ਅਰਜਨਟੀਨਾ ਨਾਲ ਖੇਡਦਿਆਂ ਬਹੁਤ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਹੈ। ਉਲੰਪਿਕ ਹਾਕੀ ਦਾ ਫਾਇਨਲ ਮੈਚ ਨੀਦਰਲੈਂਡ ਤੇ ਅਰਜਨਟੀਨਾ ਵਿਚਾਲੇ ਹੋਵੇਗਾ।
ਮੈਚ ਦੌਰਾਨ ਭਾਰਤੀ ਹਾਕੀ ਟੀਮ ਦੀ ਖਿਡਾਰਨ ਗੁਰਜੀਤ ਨੇ ਭਾਰਤ ਲਈ ਪਹਿਲਾ ਗੋਲ ਦੂਸਰੇ ਮਿੰਟ ਵਿਚ ਕੀਤਾ।ਸੈਮੀਫਾਇਨਲ ਮੁਕਾਬਲਾ ਸ਼ੁਰੂ ਹੁੰਦਿਆ ਹੀ ਭਾਰਤੀ ਟੀਮ ਨੇ ਬਹੁਤ ਸ਼ਾਨਦਾਰ ਦਬਾਅ ਵਾਲਾ ਪ੍ਰਦਰਸ਼ਨ ਕੀਤਾ।ਉੱਧਰ ਅਰਜਨਟੀਨਾ ਨੂੰ 7ਵੇਂ ਮਿੰਟ ਵਿਚ ਪੈਨਾਲਟੀ ਕਾਰਨਰ ਮਿਲਿਆ ਤੇ ਗੋਲ ਨਹੀਂ ਕਰ ਸਕੀ। ਇਸ ਤੋਂ ਬਾਅਦ ਅਰਜਨਟੀਨਾ ਨੇ ਵੀ ਭਾਰਤੀ ਟੀਮ ਉੱਤੇ ਦਬਾਅ ਬਣਾਉਣਾ ਸ਼ੁਰੂ ਕੀਤਾ ਕੀਤੇ ਤੇ ਤੀਜੇ ਮਿੰਟ ਵਿਚ ਪੈਨਾਲਟੀ ਕਾਰਨਰ ਨਾਲ ਗੋਲ ਕਰਕੇ 1-1 ਦੀ ਬਰਾਬਰੀ ਕਰ ਲਈ। ਅਰਜਨਟੀਨਾ ਦੀ ਟੀਮ ਨੂੰ ਇਕ ਹੋਰ ਪੈਨਾਲਟੀ ਕਾਰਨਰ ਮਿਲਿਆ ਜਿਸ ਵਿਚ ਅਰਜਨਟੀਨਾ ਦੀ ਟੀਮ ਨੇ ਦੂਸਰਾ ਗੋਲ ਕਰ ਦਿੱਤਾ।
ਹਾਲਾਂਕਿ ਮੈਚ ਖੇਡਦਿਆਂ ਭਾਰਤੀ ਹਾਕੀ ਟੀਮ ਦੀਆਂ ਖਿਡਾਰਨਾਂ ਰਾਣੀ, ਸਵਿਤਾ, ਗੁਰਜੀਤ, ਵੰਦਨਾ, ਗ੍ਰੇਸ, ਨੇਹਾ, ਨਿੱਕੀ, ਉਦਿਤਾ, ਨਿਸ਼ਾ, ਸੁਸ਼ੀਲਾ, ਮੋਨਿਕਾ, ਨਵਜੋਤ, ਸਲੀਮਾ, ਨਵਨੀਤ, ਲਲਰੇਮਸੀਆਮੀ ਤੇ ਸ਼ਰਮੀਲਾ ਨੇ ਬਹੁਤ ਹੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਹੈ ਤੇ ਇਸ ਖੇਡ ਨੂੰ ਇਤਿਹਾਸਿਕ ਦੱਸਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਖਿਡਾਰਨਾਂ ਦਾ ਹੌਸਲਾ ਵਧਾਇਆ ਹੈ। (Photo Reuters)