ਬਿਉਰੋ ਰਿਪੋਰਟ – ਪੈਰਿਸ ਓਲੰਪਿਕ (Paris olympic) ਵਿੱਚ ਭਾਰਤ ਨੇ ਆਸਟ੍ਰੇਲੀਆ (india-australia hockey) ਨੂੰ 52 ਸਾਲ ਬਾਅਦ 3-2 ਨਾਲ ਹਰਾ ਦਿੱਤਾ ਹੈ । ਅਖੀਰਲੀ ਵਾਰ ਭਾਰਤ ਨੇ ਆਸਟ੍ਰੇਲੀਆ ਨੂੰ ਓਲੰਪਿਕ ਵਿੱਚ 1972 ਵਿੱਚ ਹਰਾਇਆ ਸੀ । ਭਾਰਤ ਵੱਲੋਂ ਕਪਤਾਨ ਹਰਮਨਪ੍ਰੀਤ ਸਿੰਘ (captain harmanpreet singh) ਨੇ 2 ਗੋਲ ਕੀਤੇ ਜਦਕਿ ਇਕ ਗੋਲ ਅਭਿਸ਼ੇਕ ਨੇ ਕੀਤਾ । ਆਸਟ੍ਰੇਲੀਆ ਨੂੰ ਹਰਾ ਕੇ ਟੀਮ ਇੰਡੀਆ ਨੇ ਪੂਲ -B ਵਿੱਚ ਆਪਣਾ ਅਖੀਰਲਾ ਮੈਚ ਜਿੱਤਿਆ ਹੈ ਅਤੇ ਹੁਣ ਦੂਜੇ ਨੰਬਰ ‘ਤੇ ਪਹੁੰਚ ਗਈ ਹੈ । ਪਹਿਲੇ ਨੰਬਰ ‘ਤੇ ਬੈਲਜੀਅਮ ਹੈ ਤੀਜੇ ਤੇ ਆਸਟ੍ਰੇਲੀਆ ਹੈ। ਕੁਆਟਰ ਫਾਈਨਲ ਵਿੱਚ ਪੂਲ A ਦੀ ਟੀਮ ਨਾਲ ਭਾਰਤ ਦਾ ਮੁਕਾਬਲਾ ਹੋਵੇਗਾ ।
ਭਾਰਤ ਦੇ ਵੱਲੋਂ ਮੈਚ ਦੇ 12ਵੇਂ ਮਿੰਟ ਵਿੱਚ ਕਾਉਂਟਰ ਅਟੈਕ ਨਾਲ ਸ਼ਾਨਦਾਰ ਫੀਲਡ ਗੋਲ ਕੀਤਾ । ਆਸਟ੍ਰੇਲੀਆ ਦੇ ਗੋਲਕੀਪਕ ਨੇ ਪਹਿਲੇ ਅਟੈਕ ਨੂੰ ਰੋਕ ਲਿਆ ਸੀ । ਅਜਿਹੇ ਵਿੱਚ ਅਭਿਸ਼ੇਕ ਨੇ ਰਿਬਾਊਂਡ ਗੋਲ ਕੀਤਾ । ਭਾਰਤੀ ਟੀਮ ਨੇ ਪਹਿਲੇ ਕੁਆਟਰ ਵਿੱਚ ਆਸਟ੍ਰੇਲੀਆ ਖਿਲਾਫ 2 ਗੋਲ ਕੀਤੇ । ਇਸ ਤੋਂ ਬਾਅਦ ਕਪਤਾਨ ਹਰਮਨਪ੍ਰੀਤ ਸਿੰਘ ਨੇ ਪੈਨੇਲਟੀ ਕਾਰਨਰ ਦੇ ਜ਼ਰੀਏ ਦੂਜਾ ਗੋਲ ਕੀਤਾ । ਹਾਫ ਟਾਈਮ ਤੱਕ ਭਾਰਤੀ ਟੀਮ ਦੀ ਲੀਡ 2-0 ਨਾਲ ਬਰਕਰਾਰ ਰਹੀ । ਤੀਜੇ ਕੁਆਟਰ ਦੇ 25 ਵੇਂ ਮਿੰਟ ਵਿੱਚ ਆਸਟੇਲੀਆ ਦੇ ਖਿਡਾਰੀ ਕ੍ਰੇਗ ਥਾਮਸ ਨੇ ਪੈਨਲਟੀ ਕਾਰਨਰ ਦੇ ਜ਼ਰੀਏ ਗੋਲ ਕੀਤਾ ਅਤੇ ਸਕੋਰ 2-1 ਹੋ ਗਿਆ । 29ਵੇਂ ਮਿੰਟ ਵਿੱਚ ਆਸਟ੍ਰੇਲੀਆ ਨੇ ਇੱਕ ਹੋਰ ਮੌਕਾ ਬਣਾਇਆ ਪਰ ਭਾਰਤੀ ਗੋਲਕੀਪਰ ਨੇ ਬਚਾਅ ਕਰ ਲਿਆ ।
ਇਸ ਤੋਂ ਬਾਅਦ ਪੈਨੇਲਟੀ ਸ਼ੂਟਆਊਟ ਦੇ ਜ਼ਰੀਏ ਭਾਰਤ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਤੀਜਾ ਗੋਲ ਕੀਤਾ । ਅਤੇ ਭਾਰਤ ਨੇ 3-1 ਨਾਲ ਵਾਧਾ ਹਾਸਲ ਕਰ ਲਿਆ । ਫਿਰ ਅਖੀਰਲੇ ਕੁਆਟਰ ਖਤਮ ਹੋਣ ਦੇ 10 ਮਿੰਟ ਪਹਿਲਾਂ ਆਸਟ੍ਰੇਲੀਆ ਨੇ ਪੈਨੈਲਟੀ ਕਾਰਨਰ ਦੇ ਜ਼ਰੀਏ ਗੋਲ ਕਰ ਦਿੱਤਾ ਅਤੇ ਸਕੋਰ 3-2 ਹੋ ਗਿਆ ਹੈ। ਅਖੀਰਲੇ 10 ਮਿੰਟਾਂ ਵਿੱਚ ਭਾਰਤੀ ਹਾਕੀ ਟੀਮ ਨੇ ਡਿਫੈਂਸ ਨੂੰ ਮਜ਼ਬੂਤ ਕੀਤਾ ਅਤੇ ਜਿੱਤ ਹਾਸਲ ਕਰਨ ਵਿੱਚ ਕਾਮਯਾਬ ਰਹੀ । ਲੀਗ ਮੈਡ ਵਿੱਚ ਭਾਰਤ ਨੇ ਸਭ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ, ਅਰਜੇਨਟੀਨਾ ਦੇ ਖਿਲਾਫ ਮੈਚ ਬਰਾਬਰੀ ਤੇ ਰਿਹਾ,ਆਇਰਲੈਂਡ ਤੋਂ ਭਾਰਤ 2-0 ਨਾਲ ਜਿੱਤਿਆ ਅਤੇ ਬੈਲਜੀਅਮ ਤੋਂ 3-1 ਨਾਲ ਹਾਰਿਆ