India

ਸਰਕਾਰ ਨੇ ਲਾਂਚ ਕੀਤਾ ‘ਭਾਰਤ ਆਟਾ’ ! 27.50 ਰੁਪਏ ਕਿਲੋ ਵਿਕੇਗਾ !

ਬਿਉਰੋ ਰਿਪੋਰਟ : ਅਗਲੇ ਸਾਲ ਲੋਕਸਭਾ ਚੋਣਾਂ ਨੂੰ ਵੇਖ ਦੇ ਹੋਏ ਕੇਂਦਰ ਸਰਕਾਰ ਨੇ ਇੱਕ ਹੋਰ ਵੱਡੀ ਸਕੀਮ ਸ਼ੁਰੂ ਕੀਤੀ ਹੈ। ਪੂਰੇ ਦੇਸ਼ ਵਿੱਚ 27.50 ਪ੍ਰਤੀ ਕਿਲੋ ਦੇ ਹਿਸਾਬ ਨਾਲ ‘ਭਾਰਤ ਆਟਾ’
ਦਿੱਤਾ ਜਾਵੇਗਾ । ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਸੋਮਵਾਰ 6 ਨਵੰਬਰ ਨੂੰ ਦਿੱਲੀ ਵਿੱਚ ਆਟਾ ਵੰਡਣ ਵਾਲੀ ਮੋਬਾਈਲ ਵੈਨ ਨੂੰ ਹਰੀ ਝੰਡੀ ਵਿਖਾਈ ਹੈ । ਇਸ ਨੂੰ 10 ਤੋਂ 30 ਕਿਲੋ ਦੇ ਪੈਕੇਟ ਵਿੱਚ ਦਿੱਤਾ ਜਾਵੇਗਾ ।

ਦੇਸ਼ ਵਿੱਚ 2 ਹਜ਼ਾਰ ਆਉਟਲੈਟ ‘ਤੇ ਆਟਾ ਮਿਲੇਗਾ, ਇਸ ਨੂੰ ਨੈਸ਼ਨਲ ਐਗਰੀਕਲਚਰਲ ਕੋ-ਆਪਰੇਸ਼ਨ ਮਾਰਕੇਟਿੰਗ ਫੈਡਰੇਸ਼ਨ ਆਫ ਇੰਡੀਆ ਲਿਮਟਿਡ (NAFED),ਨੈਸ਼ਨਲ ਕੋ-ਆਪਰੇਟਿਵ ਆਪ ਇੰਡੀਆ (NCCF),ਸਫਲ,ਮਦਰ ਡੇਅਰੀ ਅਤੇ ਹੋਰ ਅਧਾਰਿਆਂ ਦੇ ਜ਼ਰੀਏ ਵੇਚਿਆ ਜਾਵੇਗਾ ।

ਢਾਈ ਲੱਖ ਮੈਟ੍ਰਿਕ ਟਨ ਵੰਡਿਆ ਜਾਵੇਗਾ

ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਇਸ ਦੌਰਾਨ ਦੱਸਿਆ ਕਿ ਇਸ ਦੇ ਲਈ ਢਾਈ ਲੱਖ ਮੈਟ੍ਰਿਕ ਟਨ ਕਣਕ ਦੀ ਵੰਡ ਸਰਕਾਰੀ ਏਜੰਸੀਆਂ ਨੂੰ ਦਿੱਤੀ ਗਈ ਹੈ । ਮੰਤਰੀ ਪੀਯੂਸ਼ ਗੋਇਲ ਨੇ ਦੱਸਿਆ ਹੈ ਕਿ ਦੇਸ਼ ਵਿੱਚ ਆਟੇ ਦੀ ਔਸਤ ਕੀਮਤ 35 ਰੁਪਏ ਕਿਲੋ ਹੈ ।

ਕਣਕ ਦੀ ਵੱਧ ਰਹੀ ਕੀਮਤ ਦੀ ਵਜ੍ਹਾ ਕਰਕੇ ਫੈਸਲਾ

ਬਾਜ਼ਾਰ ਇਸ ਵੇਲੇ ਬਿਨਾਂ ਕਿਸੇ ਕੰਪਨੀ ਦੇ ਆਟੇ ਦੀ ਕੀਮਤ 30 ਤੋਂ 40 ਰੁਪਏ ਕਿਲੋ ਹੈ ਜਦਕਿ ਕੰਪਨੀ ਦੇ ਆਟੇ ਦੀ ਕੀਮਤ 40 ਤੋਂ 50 ਰੁਪਏ ਪ੍ਰਤੀ ਕਿਲੋ ਹੈ । ਕਣਕ ਦੀ ਲਗਾਤਾਰ ਵੱਧ ਰਹੀ ਕੀਮਤ ਦੀ ਵਜ੍ਹਾ ਕਰਕੇ ਤਿਉਹਾਰਾਂ ਦੇ ਸੀਜ਼ਨ ਵਿੱਚ ਆਟੇ ਦੀ ਕੀਮਤ ਵਿੱਚ ਤੇਜੀ ਵੇਖੀ ਗਈ ਹੈ। ਸਰਕਾਰ ਨੇ ਸਸਤੀ ਕੀਮਤ ‘ਤੇ ਆਟਾ ਵੇਚਣ ਦਾ ਫੈਸਲਾ ਕੀਤਾ ਹੈ ।

ਸਸਤੇ ਪਿਆਜ ਅਤੇ ਦਾਲ ਵੇਚ ਰਹੀ ਹੈ ਸਰਕਾਰ

ਪਿਆਜ ਦੀ ਵਧੀ ਕੀਮਤਾਂ ਵਿੱਚ ਗਾਹਕਾਂ ਨੂੰ ਰਾਹਤ ਦੇਣ ਦੇ ਲਈ ਸਰਕਾਰ 25 ਰੁਪਏ ਕਿਲੋ ਦੀ ਕੀਮਤ ਨਾਲ ਪਿਆਜ ਵੇਚ ਰਹੀ ਹੈ। ਕੌਮੀ ਕੋ-ਆਪਰੇਟਿਵ ਕੰਜ਼ਯੂਮਰਸ ਫੈਡਰੇਸ਼ਨ ਯਾਨੀ NCCF ਅਤੇ NAFED 25 ਕਿਲੋ ਦੀ ਬਫਰ ਪਿਆਜ ਪਹਿਲਾਂ ਤੋਂ ਹੀ ਵੇਚ ਰਹੀ ਹੈ ।

NCCF 20 ਸੂਬਿਆਂ ਵਿੱਚ 54 ਸ਼ਹਿਰਾਂ ਤੋਂ 457 ਰਿਟੇਲ ਸਟਾਕਸ ‘ਤੇ ਸਬਸਿਡੀ ਰੇਟ ‘ਤੇ ਪਿਆਜ ਵੇਚ ਰਹੀ ਹੈ । ਜਦਕਿ ਨੇਫੇਟ 21 ਸੂਬਿਆਂ ਦੇ 55 ਸ਼ਹਿਰਾਂ ਵਿੱਚ 329 ਰਿਟੇਲ ਸਟੋਰ ‘ਤੇ ਡਿਸਕਾਉਂਟ ਰੇਟ ‘ਤੇ ਪਿਆਜ ਵੇਚ ਰਹੀ ਹੈ । ਉਧਰ ਕੇਂਦਰੀ ਭੰਡਾਰ ਨੇ ਵੀ ਸ਼ੁੱਕਰਵਾਰ ਨੂੰ ਪਿਆਜ ਦੀ ਰਿਟੇਲ ਸੇਲ ਸ਼ੁਰੂ ਕਰ ਦਿੱਤੀ ਹੈ । ਇਸ ਦੇ ਇਲਾਵਾ ਸਰਕਾਰ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦਾਲ ਦੇ ਰਹੀ ਹੈ ।