India International Punjab

ਪੰਨੂ ਨੂੰ ਮਾਰਨ ਵਾਲੀ ਸਾਜਿਸ਼ ਦੇ ਇਲਜ਼ਾਮਾਂ ‘ਤੇ ਭਾਰਤ ਦਾ ਜਵਾਬ !

 

ਬਿਉਰੋ ਰਿਪੋਰਟ : ਅਮਰੀਕਾ ਨੇ ਭਾਰਤ ‘ਤੇ SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਕੋਸ਼ਿਸ਼ ਦਾ ਇਲਜ਼ਾਮ ਲਗਾਇਆ ਹੈ ਤਾਂ ਹੁਣ ਭਾਰਤੀ ਵਿਦੇਸ਼ ਮੰਤਰਾਲ ਦਾ ਵੀ ਇਸ ‘ਤੇ ਵੱਡਾ ਬਿਆਨ ਸਾਹਮਣੇ ਆਇਆ ਹੈ । ਮੰਤਰਾਲਾ ਨੇ ਕਿਹਾ ਅਸੀਂ ਸੰਗਠਿਤ ਅਪਰਾਧਿਆਂ,ਦਹਿਸ਼ਤਗਰਦਾਂ ਅਤੇ ਦੂਜੇ ਲੋਕਾਂ ਦੇ ਵਿਚਾਲੇ ਜਾਂਚ ਕਰ ਰਹੇ ਹਾਂ । ਬੁਲਾਰੇ ਅਰਿੰਦਮ ਬਾਗਜੀ ਨੇ ਕਿਹਾ ਭਾਰਤ ਅਜਿਹੇ ਇਨਪੁੱਟ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦਾ ਹੈ । ਕਿਉਂਕਿ ਇਹ ਸਾਡੇ ਸੁਰੱਖਿਆ ਹਿੱਤਾਂ ਨੂੰ ਵੀ ਖਤਰੇ ਵਿੱਚ ਪਾ ਸਕਦਾ ਹੈ।

ਬਾਗਚੀ ਨੇ ਕਿਹਾ ਅਮਰੀਕੀ ਮੁਲਜ਼ਮਾਂ ਦੇ ਮਾਮਲੇ ਵਿੱਚ ਵਿਭਾਗ ਜਾਂਚ ਕਰ ਰਿਹਾ ਹੈ,ਇਹ ਮਾਮਲਾ ਦੋਵਾਂ ਦੇਸ਼ਾਂ ਦੇ ਵਿਚਾਲੇ ਚਿੰਤਾ ਦਾ ਵਿਸ਼ਾ ਹੈ । ਨਿਊਜ਼ ਏਜੰਸੀ ਰਾਇਟਰ ਦੇ ਮੁਤਾਬਿਕ ਵਾਇਟ ਹਾਊਸ ਨੇ ਕਿਹਾ ਅਮਰੀਕਾ ਆਪਣੀ ਧਰਤੀ ‘ਤੇ ਇੱਕ ਸਿੱਖ ਨੂੰ ਮਾਰਨ ਦੀ ਸਾਜਿਸ਼ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ । ਅਸੀਂ ਭਾਰਤ ਸਰਕਾਰ ਦੇ ਸਭ ਤੋਂ ਸੀਨੀਅਰ ਲੈਵਲ ਦੇ ਅਧਿਕਾਰੀ ਨਾਲ ਇਸ ਬਾਰੇ ਗੱਲ ਕਰ ਰਹੇ ਹਾਂ । ਉਧਰ ਗੁਰਪਤਵੰਤ ਪੰਨੂ ਦਾ ਵੀ ਇਸ ਖੁਲਾਸੇ ‘ਤੇ ਬਿਆਨ ਸਾਹਮਣੇ ਆਇਆ ਹੈ

ਅਮਰੀਕਾ ਨੇ ਕਿਹਾ ਭਾਰਤ ਨੇ ਭਰੋਸਾ ਦਿਵਾਇਆ ਹੈ ਕਿ ਅਜਿਹੀ ਪਾਲਿਸੀ ਨੂੰ ਵਧਾਵਾ ਨਹੀਂ ਦਿੰਦਾ

ਫਾਇਨਾਂਸ਼ੀਅਲ ਟਾਇਮਸ ਦੀ ਰਿਪੋਰਟ ਨਾਲ ਜੁੜੇ ਸਵਾਲ ‘ਤੇ ਵਾਇਟ ਹਾਊਸ ਦੇ ਇੱਕ ਬੁਲਾਰੇ ਐਂਡ੍ਰਿਨ ਵਾਟਸਨ ਨੇ ਕਿਹਾ ਭਾਰਤੀ ਅਧਿਕਾਰੀਆਂ ਨੇ ਇਸ ਮੁੱਦੇ ‘ਤੇ ਚਿੰਤਾ ਜਤਾਈ ਹੈ । ਉਨ੍ਹਾਂ ਨੇ ਸਾਨੂੰ ਵਿਸ਼ਵਾਸ਼ ਦਿਵਾਇਆ ਹੈ ਕਿ ਭਾਰਤ ਅਜਿਹੀ ਪਾਲਿਸੀ ਨੂੰ ਵਧਾਵਾ ਨਹੀਂ ਦਿੰਦਾ ਹੈ । ਭਾਰਤ ਸਰਕਾਰ ਫਿਲਹਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ । ਅਸੀਂ ਉਮੀਦ ਕਰਦੇ ਹਾਂ ਜੋ ਵੀ ਇਸ ਦਾ ਜ਼ਿੰਮੇਵਾਰ ਹੋਵੇਗਾ ਉਸ ‘ਤੇ ਕਾਰਵਾਈ ਕੀਤੀ ਜਾਵੇਗੀ। ਦਰਅਸਲ ਬੁੱਧਵਾਰ ਨੂੰ ਫਾਇਨਾਂਸ਼ੀਅਲ ਟਾਇਮਸ ਦੀ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਅਮਰੀਕਾ ਨੇ SFJ ਦੇ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਨੂੰ ਨਾਕਾਮ ਕੀਤਾ ਸੀ। ਅਮਰੀਕੀ ਸਰਕਾਰ ਨੇ ਭਾਰਤ ‘ਤੇ ਇਸ ਸਾਜਿਸ਼ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ ਹੈ ਨਾਲ ਹੀ ਭਾਰਤ ਨੂੰ ਚਿਤਾਵਨੀ ਜਾਰੀ ਕੀਤੀ ਹੈ । ਹਾਲਾਂਕਿ ਇਹ ਮਾਮਲਾ ਕਦੋਂ ਦਾ ਹੈ ਇਸ ਬਾਰੇ ਰਿਪੋਰਟ ਵਿੱਚ ਕੋਈ ਸਪਸ਼ਟ ਨਹੀਂ ਦੱਸਿਆ ਗਿਆ ਸੀ ।

ਪੀਐੱਮ ਮੋਦੀ ਦੇ ਅਮਰੀਕਾ ਦੌਰੇ ਦੇ ਬਾਅਦ US ਨੇ ਦਿੱਤੀ ਸੀ ਜਾਣਕਾਰੀ

ਰਿਪੋਰਟ ਦੇ ਮੁਤਾਬਿਕ ਜੂਨ ਵਿੱਚ PM ਮੋਦੀ ਦੇ ਅਮਰੀਕੀ ਦੌਰੇ ਦੌਰਾਨ ਅਮਰੀਕਾ ਦੇ ਅਧਿਕਾਰੀਆਂ ਨੇ ਭਾਰਤ ਦੇ ਸਾਹਮਣੇ ਇਹ ਮੁੱਦਾ ਚੁੱਕਿਆ ਸੀ । ਇਸ ਮਾਮਲੇ ਵਿੱਚ ਇੱਕ ਕਥਿੱਤ ਮੁਲਜ਼ਮ ਦੇ ਖਿਲਾਫ ਨਿਊਯਾਰਕ ਦੀ ਡਿਸਟ੍ਰਿਕ ਕੋਰਟ ਵਿੱਚ ਸੀਲਬੰਦ ਰਿਪੋਰਟ ਦਾਇਰ ਕੀਤੀ ਗਈ ਸੀ । ਪਰ ਮੁਲਜ਼ਮ ਕੌਣ ਹੈ ਅਤੇ ਇਲਜ਼ਾਮ ਕੀ ਹਨ ? ਇਹ ਲਿਫਾਫਾ ਖੁੱਲਣ ਦੇ ਬਾਅਦ ਹੀ ਪਤਾ ਚੱਲੇਗਾ । ਫਾਇਨਾਸ਼ੀਅਲ ਟਾਇਮਸ ਦੇ ਮੁਤਾਬਿਕ ਅਮਰੀਕਾ ਨੇ ਭਾਰਤ ਨੂੰ ਡਿਪਲੋਮੈਟਿਕ ਚਿਤਾਵਨੀ ਵੀ ਦਿੱਤੀ ਸੀ ।

ਰਿਪੋਰਟ ਦੇ ਮੁਤਾਬਿਕ ਭਾਰਤ ਦੇ ਸਾਹਮਣੇ ਵਿਰੋਧ ਜਤਾਉਣ ਦੇ ਬਾਅਦ ਅਮਰੀਕਾ ਨੇ ਆਪਣੇ ਸਹਿਯੋਗੀ ਦੇਸ਼ਾਂ ਫਾਈਵ ਆਈਜ ਇੰਟੈਲੀਜੈਂਸ (ਅਮਰੀਕਾ,ਬ੍ਰਿਟੇਨ,ਕੈਨੇਡਾ,ਆਸਟ੍ਰੇਲੀਆ,ਨਿਊਜ਼ੀਲੈਂਡ) ਦੇ ਨਾਲ ਵੀ ਇਹ ਜਾਣਕਾਰੀ ਸਾਂਝੀ ਕੀਤੀ ਸੀ । ਇਸ ਮਾਮਲੇ ਵਿੱਚ ਪੰਨੂ ਦਾ ਵੀ ਬਿਆਨ ਸਾਹਮਣੇ ਆਇਆ ਹੈ । ਫਾਇਨਾਂਸ਼ੀਅਲ ਟਾਇਮਸ ਨਾਲ ਇੰਟਰਵਿਉ ਦੌਰਾਨ ਉਸ ਨੇ ਇਹ ਨਹੀਂ ਦੱਸਿਆ ਕਿ ਉਸ ਨੂੰ ਅਮਰੀਕੀ ਸਰਕਾਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਸੀ ਜਾਂ ਨਹੀਂ ।

ਪੰਨੂ ਨੇ ਕਿਹਾ ਅਮਰੀਕਾ ਨੰ ਚੁਣੌਤੀ ਦਿੱਤੀ ਗਈ ਹੈ

ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਮੈਂ ਚਾਹੁੰਦਾ ਹਾਂ ਅਮਰੀਕਾ ਦੀ ਜ਼ਮੀਨ ‘ਤੇ ਮੇਰੇ ਕਤਲ ਦੀ ਸਾਜਿਸ਼ ‘ਤੇ ਅਮਰੀਕੀ ਸਰਕਾਰ ਹੀ ਜਵਾਬ ਦੇਵੇਗੀ । ਅਮਰੀਕਾ ਦੀ ਧਰਤੀ ‘ਤੇ ਅਮਰੀਕੀ ਨਾਗਰਿਕ ਨੂੰ ਖਤਰਾ ਦੇਸ਼ ਲਈ ਵੱਡੀ ਚੁਣੌਤੀ ਹੈ। ਮੈਨੂੰ ਵਿਸ਼ਵਾਸ਼ ਹੈ ਕਿ ਬਾਈਡਨ ਪ੍ਰਸ਼ਾਸਨ ਅਜਿਹੀ ਕਿਸੇ ਵੀ ਚੁਣੌਤੀ ਨਾਲ ਨਿਪਟ ਸਕਦਾ ਹੈ । ਪੰਨੂ ਦੇ ਕੋਲ ਅਮਰੀਕਾ ਅਤੇ ਕੈਨੇਡਾ ਦੀ ਨਾਗਰਿਕਤਾ ਹੈ ।

ਭਾਰਤ ‘ਤੇ ਅਮਰੀਕਾ ਅਤੇ ਕੈਨੇਡਾ ਦੋਵਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ। ਹਾਲਾਂਕਿ ਇਸ ਵਿੱਚ ਇੱਕ ਵੱਡਾ ਅੰਤਰ ਇਹ ਹੈ ਕਿ ਅਮਰੀਕਾ ਨੇ ਹੁਣ ਤੱਕ ਇਲਜ਼ਾਮ ਜਨਤਕ ਨਹੀਂ ਕੀਤੇ ਹਨ । ਅਤੇ ਨਾ ਹੀ ਲੋਕਾਂ ਵਿੱਚ ਜਾਣ ਤੋਂ ਪਹਿਲਾਂ ਭਾਰਤ ਸਰਕਾਰ ਨਾਲ ਚੁੱਕਿਆ ਹੈ । ਹਾਲਾਂਕਿ ਰਾਇਟਰ ਦੇ ਮੁਤਾਬਿਕ ਵਾਇਟ ਹਾਊਸ ਨੇ ਕਿਹਾ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਇਸ ਮਾਮਲੇ ਵਿੱਚ ਜਾਣਕਾਰੀ ਸਾਂਝੀ ਕਰਨਗੇ ।