‘ਦ ਖ਼ਾਲਸ ਟੀਵੀ ਬਿਊਰੋ:-ਅਰਬ ਸਾਗਰ ‘ਚ ਪਾਕਿਸਤਾਨ ਦੀ ਗੋਲੀ ਲੱਗਣ ਨਾਲ ਭਾਰਤੀ ਮਛੇਰੇ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਅੰਤਰਰਾਸ਼ਟਰੀ ਜਲ ਖੇਤਰ ਵਿੱਚ ਪਾਕਿਸਤਾਨੀ ਮੈਰੀਟਾਇਮ ਸਿਕਿਓਰਿਟੀ ਏਜੰਸੀ ਵੱਲੋਂ ਇਹ ਗੋਲੀਬਾਰੀ ਕੀਤੀ ਗਈ ਹੈ। ਇਸ ਦੌਰਾਨ ਇਕ ਵਿਅਕਤੀ ਵੀ ਜਖਮੀ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਬੇੜੀ ਵਿਚ ਸੱਤ ਲੋਕ ਸਵਾਰ ਸਨ। ਮ੍ਰਿਤਕ ਮਛੇਰੇ ਦੀ ਲਾਸ਼ ਓਖਾ ਬੰਦਰਗਾਹ ਉੱਤੇ ਲਿਆਂਦੀ ਗਈ ਹੈ। ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।
