India

ਭਾਰਤੀ ਮਹਿਲਾ ਮੁਕੇਬਾਜ਼ ਲਵਲੀਨਾ ਬੋਰਗੋਹੇਨ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ, ਤਗਮਾ ਜਿੱਤਣ ਤੋਂ ਸਿਰਫ ਦੋ ਕਦਮ ਦੂਰ

ਪੈਰਿਸ ਓਲਿੰਪਕ (Paris Olympic) ਵਿੱਚ ਭਾਰਤੀ ਮਹਿਲਾ ਮੁਕੇਬਾਜ਼ ਲਵਲੀਨਾ ਬੋਰਗੋਹੇਨ (Lovelina Borgohen) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਵਾਟਰ ਫਾਇਨਵ ਵਿੱਚ ਪ੍ਰਵੇਸ ਕਰ ਲਿਆ ਹੈ। ਉਨ੍ਹਾਂ ਦਾ ਨਾਰਵੇ ਦੀ ਮੁੱਕੇਬਾਜ਼ ਸਨੀਵਾ ਹੈਫਸਟੇਡ ਨਾਲ ਮੁਕਾਬਲਾ ਸੀ, ਜਿਸ ਨੂੰ ਹਰਾ ਕੇ ਲਵਲੀਨਾ ਬੋਰਗੋਹੇਨ ਨੇ ਕਵਾਟਰ ਫਾਇਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਲਵਲੀਨਾ ਨੇ ਪਹਿਲੇ ਰਾਊਂਡ ਤੋਂ ਹੀ ਸਨੀਵਾ ਹੈਫਸਟੇਟ ‘ਤੇ ਬੜਤ ਬਣਾ ਕੇ ਰੱਖੀ ਸੀ। ਇਸ ਬੜਤ ਨਾਲ ਉਨ੍ਹਾਂ ਨੇ ਆਪਣੇ ਹੌਂਸਲੇ ਨੂੰ ਵਧਾ ਕੇ ਪਹਿਲਾ ਦੌਰ 5-0 ਨਾਲ ਜਿੱਤ ਲਿਆ ਹੈ। ਉਸ ਤੋਂ ਬਾਅਦ ਦੂਜਾ ਰਾਊਂਡ ‘ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਸਾਨੀ ਨਾਲ ਜਿੱਤ ਲਿਆ ਹੈ। ਇਸ ਤੋਂ ਬਾਅਦ ਲਵਲੀਨਾ ਨੇ ਤੀਜੇ ਦੌਰ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਦਿਆਂ ਇਸ ਮੁਕਾਬਲੇ ਨੂੰ ਆਪਣੇ ਨਾਮ ਕਰ ਲਿਆ।

ਇਸ ਤੋਂ ਪਹਿਲਾ ਲਵਲੀਨਾ ਨੇ 75 ਕਿਲੋਗ੍ਰਾਮ ਵਰਗ ਦੇ ਵਿੱਚ 2022 ਵਿੱਚ ਏਸ਼ੀਅਨ ਚੈਂਪੀਅਨ ਅਤੇ 2023 ਵਿੱਚ ਵਿਸ਼ਵ ਚੈਂਪੀਅਨ ਦਾ ਖਿਤਾਬ ਜਿੱਤਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਏਸ਼ੀਆਈ ਖੇਡਾਂ ਵਿੱਚ ਵੀ ਚਾਂਦੀ ਦਾ ਤਗਮਾ ਜਿੱਤਿਆ ਸੀ। ਪੈਰਿਸ ਓਲਿੰਪਕ ਵਿੱਚ ਵੀ ਉਨ੍ਹਾਂ ਤੋਂ ਬਹੁਤ ਉਮੀਦਾਂ ਹਨ ਕਿਉਂ ਕਿ ਭਾਰਤ ਦੇ ਤਿੰਨ ਮੁੱਕੇਬਾਜ਼ ਪਹਿਲਾਂ ਹੀ ਓਲਿੰਪਕ ਵਿੱਚੋਂ ਬਾਹਰ ਹੋ ਚੁੱਕੇ ਹਨ। ਉਨ੍ਹਾਂ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਪੈਰਿਸ ਓਲਿੰਪਕ ਵਿੱਚ ਤਗਮਾ ਜ਼ਰੂਰ ਜਿੱਤਣਗੇ।

ਇਹ ਵੀ ਪੜ੍ਹੋ –   ਆਪ ਵਿਧਾਇਕ ਗੱਜਣਮਾਜਰਾ ਨੇ ਸੁਪਰੀਮ ਕੋਰਟ ‘ਚੋਂ ਪਟੀਸ਼ਨ ਲਈ ਵਾਪਸ, ਹੁਣ ਇਹ ਬਦਲ ਬਚਿਆ