‘ਦ ਖਾਲਸ ਬਿਓਰੋ : ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਵੱਲੋਂ ਅੱਜ ਦਾਣਾ ਮੰਡੀ,ਬਰਨਾਲਾ ਵਿੱਖੇ ਕੀਤੀ ਜਾਣ ਵਾਲੀ ਸੂਬਾ ਪੱਧਰੀ ਜੂਝਾਰ ਰੈਲੀ ਹੁਣ ਮੁਲਤਵੀ ਕਰ ਦਿਤੀ ਗਈ ਹੈ। ਹੁਣ ਇਹ ਰੈਲੀ 12 ਜਨਵਰੀ ਨੂੰ ਨਿਯਤ ਸਥਾਨ ਤੇ ਹੀ ਹੋਵੇਗੀ।ਇਹ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ)ਦੇ ਸੂਬਾ ਪ੍ਰਧਾਨ ਬੂਟਾ ਸਿੰਘ ਨੇ ਦਸਿਆ ਕਿ ਮੌਸਮ ਖਰਾਬ ਹੋਣ ਕਰਕੇ ਸਮੁੱਚੀਆਂ ਤਿਆਰੀਆਂ ਤੇ ਅਸਰ ਪੈਣ ਦੇ ਹਾਲਾਤਾਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।
