India International

ਭਾਰਤੀ ਇਲੈਕਟ੍ਰੀਸ਼ੀਅਨ ਨੇ ਦੁਬਈ ਵਿੱਚ ਜਿੱਤੇ 2.25 ਕਰੋੜ

ਦੁਬਈ: ਮੰਗਲਵਾਰ ਨੂੰ ਇੱਕ ਸਥਾਨਕ ਨਿਊਜ਼ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਦੇ ਇੱਕ 46 ਸਾਲਾ ਇਲੈਕਟ੍ਰੀਸ਼ੀਅਨ ਨੇ ਕਈ ਸਾਲਾਂ ਦੀ ਬੱਚਤ ਅਤੇ ਸਮਝਦਾਰੀ ਨਾਲ ਨਿਵੇਸ਼ ਕਰਨ ਤੋਂ ਬਾਅਦ ਦੁਬਈ ਵਿੱਚ AED 1 ਮਿਲੀਅਨ (ਲਗਭਗ 2.25 ਕਰੋੜ ਰੁਪਏ) ਦਾ ਨਕਦ ਇਨਾਮ ਜਿੱਤਿਆ ਹੈ।

ਆਂਧਰਾ ਪ੍ਰਦੇਸ਼ ਦਾ ਨਾਗੇਂਦਰਮ ਬੋਰੂਗੱਡਾ (Nagendrum Borugadda), 2019 ਤੋਂ ਡਾਇਰੈਕਟ ਡੈਬਿਟ ਰਾਹੀਂ ਨੈਸ਼ਨਲ ਬਾਂਡ ਦੇ ਨਾਲ AED 100 ਦੀ ਬਚਤ ਕਰ ਰਿਹਾ ਹੈ। ਬੋਰੂਗੱਡਾ, ਜੋ 2017 ਤੋਂ ਯੂਏਈ ਵਿੱਚ ਰਹਿ ਰਿਹਾ ਹੈ। ਉਸ ਦੀ ਇੱਕ 18 ਸਾਲ ਦੀ ਧੀ ਅਤੇ ਇੱਕ 16 ਸਾਲ ਦਾ ਪੁੱਤਰ ਹੈ।

ਮੀਡੀਆ ਰਿਪੋਰਟ ਵਿੱਚ ਉਸ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਲਈ ਬਿਹਤਰ ਜ਼ਿੰਦਗੀ ਬਣਾਉਣ ਅਤੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕਰਨ ਲਈ ਯੂਏਈ ਆਇਆ ਹੈ ਤੇ ਇਹ ਜੈਕਪਾਟ ਜਿੱਤ ਕੇ ਉਹ ਬਹੁਤ ਖ਼ੁਸ਼ੀ ਮਹਿਸੂਸ ਕਰ ਰਿਹਾ ਹੈ।

ਇਹ ਵੀ ਪੜ੍ਹੋ – ਕਿਸਾਨਾਂ ਨੇ ਸੰਭੂ ਬਾਰਡਰ ‘ਤੇ ਹੰਗਾਮਾ ਕਰਨ ਵਾਲਿਆਂ ਖ਼ਿਲਾਫ਼ ਮੰਗੀ ਕਾਰਵਾਈ