ਬਿਉਰੋ ਰਿਪੋਰਟ – ਭਾਰਤੀ ਟੈਸਟ ਟੀਮ ਦੇ ਬੱਲੇਬਾਜ਼ ਸਰਫਰਾਜ਼ ਖਾਨ (CRICKET PLYER SARFRAZ KHAN) ਦੇ ਕ੍ਰਿਕਟਰ ਭਰਾ ਮੁਸ਼ੀਰ ਖਾਨ (MUSHEER KHAN) ਭਿਆਨਕ ਦੁਰਘਟਨਾ (ACCIDNET) ਦਾ ਸ਼ਿਕਾਰ ਹੋ ਗਏ ਹਨ। ਸੜਕ ਹਾਦਸੇ ਵਿੱਚ ਮੁਸ਼ੀਰ ਨੂੰ ਗੰਭੀਰ ਸੱਟਾਂ ਲਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮੁਸ਼ੀਰ ਖਾਨ ਦੀ ਧੌਣ ’ਤੇ ਜ਼ਿਆਦਾ ਸੱਟ ਲੱਗੀ ਹੈ। ਜਦੋਂ ਹਾਦਸਾ ਹੋਇਆ ਤਾਂ ਮੁਸ਼ੀਰ ਆਪਣੇ ਪਿਤਾ ਨੌਸ਼ਾਦ ਖ਼ਾਨ ਨਾਲ ਆਜ਼ਮਗੜ੍ਹ ਤੋਂ ਲਖਨਊ ਜਾ ਰਿਹਾ ਸੀ। ਹਾਦਸੇ ਦੀ ਵਜ੍ਹਾ ਹੁਣ ਤੱਕ ਸਾਫ਼ ਨਹੀਂ ਹੋ ਸਕੀ ਹੈ।
ਹਾਦਸੇ ਦਾ ਅੰਦਾਜ਼ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦੁਰਘਟਨਾ ਤੋਂ ਬਾਅਦ ਕਾਰ ਸੜਕ ’ਤੇ 4-5 ਵਾਰ ਪਲਟ ਗਈ। ਜਿਸ ਕਾਰਨ ਮੁਸ਼ੀਰ ਨੂੰ ਗੰਭੀਰ ਸੱਟਾਂ ਲੱਗੀਆਂ। ਹੁਣ ਮੁਸ਼ੀਰ ਦੇ ਘੱਟੋ-ਘੱਟ 6 ਹਫ਼ਤਿਆਂ ਤੱਕ ਕ੍ਰਿਕੇਟ ਤੋਂ ਦੂਰ ਰਹਿਣ ਦੀ ਸੰਭਾਵਨਾ ਹੈ। ਮੁਸ਼ੀਰ ਨੂੰ ਵਾਪਸ ਆਉਣ ਵਿੱਚ 3 ਮਹੀਨੇ ਵੀ ਲੱਗ ਸਕਦੇ ਹਨ। ਜਿਸ ਦੀ ਵਜ੍ਹਾ ਕਰਕੇ ਮੁਸ਼ੀਰ ਹੁਣ ਇਰਾਨੀ ਟਰਾਫੀ ਨਹੀਂ ਖੇਡ ਸਕੇਗਾ। ਪਰਿਵਾਰ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਦਾ ਰਹਿਣ ਵਾਲਾ ਹੈ।
ਮੁਸ਼ੀਰ ਖਾਨ ਨੇ ਦਲੀਤ ਟਰਾਫੀ 2024 ਵਿੱਚ ਬੱਲੇ ਨਾਲ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ। ਪਹਿਲੇ ਮੈਚ ਵਿੱਚ ਹੀ ਮੁਸ਼ੀਰ ਨੇ ਇੰਡੀਆ-B ਲਈ ਇੰਡੀਆ-A ਖ਼ਿਲਾਫ਼ 181 ਦੌੜਾਂ ਦੀ ਇਨਿੰਗ ਖੇਡੀ ਸੀ। ਮੁਸ਼ੀਰ ਨੇ ਇਹ ਦੌੜਾਂ ਬਣਾਉਣ ਲਈ 373 ਦਾ ਸਾਹਮਣਾ ਕੀਤਾ ਅਤੇ 16 ਚੌਕਿਆਂ ਤੋਂ ਇਲਾਵਾ 5 ਛੱਕੇ ਲਗਾਏ।