India Punjab Sports

ਕੀ ਭਾਰਤੀ ਕ੍ਰਿਕਟ ਟੀਮ ਜਾਵੇਗੀ ਪਾਕਿਸਤਾਨ ? BCCI ਨੇ PCB ਨੂੰ ਦਿੱਤੀ ਜਾਣਕਾਰੀ

ਬਿਉਰੋ ਰਿਪੋਰਟ – ਭਾਰਤੀ ਕ੍ਰਿਕਟ ਟੀਮ (INDIAN CRICKET TEAM) ਅਗਲੇ ਸਾਲ ਹੋਣ ਵਾਲੀ ਚੈਂਪੀਅਨਸ ਟਰਾਫੀ ਕ੍ਰਿਕਟ ਟੂਰਨਾਮੈਂਟ (CHAMPION TROPHY TOURNAMENT) ਲਈ ਪਾਕਿਸਤਾਨ (PAKISTAN) ਨਹੀਂ ਜਾਵੇਗੀ । ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਹਾਲ ਹੀ ਵਿੱਚ ਪਾਕਿਸਤਾਨ ਕ੍ਰਿਕਟ ਬੋਰਡ (PCB) ਨੂੰ ਭੇਜੇ ਗਏ ਇੱਕ ਪੱਤਰ ਵਿੱਚ ਸੁਰੱਖਿਆ ਨੂੰ ਲੈਕੇ ਚਿੰਤਾ ਜਤਾਈ ਹੈ । ਬੋਰਡ ਨੇ ਕਿਹਾ ਸਾਰੇ ਮੈਚ ਦੁਬਈ ਵਿੱਚ ਹੋਣ।

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਮੁਤਾਬਿਕ ਮਾਮਲੇ ਨਾਲ ਜੁੜੇ ਸੂਤਰਾਂ ਨੇ ਕਿਹਾ ਇਹ ਸਾਡਾ ਫੈਸਲਾ ਹੈ ਅਸੀਂ PCB ਨੂੰ ਪੱਤਰ ਭੇਜ ਕੇ ਦੁਬਈ ਵਿੱਚ ਮੈਚ ਕਰਵਾਉਣ ਦੀ ਮੰਗ ਕੀਤੀ ਹੈ । ਚੈਂਪੀਅਨ ਟਰਾਫੀ ਸ਼ੈਡੀਊਲ ਦੇ ਮੁਤਾਬਿਕ ਅਗਲੇ ਸਾਲ 19 ਫਰਵਰੀ ਤੋਂ 9 ਮਾਰਚ ਤੱਕ ਮੈਚ ਖੇਡੇ ਜਾਣਗੇ,ਇਹ ਮੈਚ ਕਰਾਚੀ,ਲਾਹੌਰ ਅਤੇ ਰਾਵਲਪਿੰਡੀ ਵਿੱਚ ਹੋ ਸਕਦੇ ਹਨ।

ਭਾਰਤੀ ਕ੍ਰਿਕਟ ਟੀਮ ਨੇ 2007-2008 ਵਿੱਚ ਪਾਕਿਸਤਾਨ ਦਾ ਅਖੀਰਲੀ ਵਾਰ ਦੌਰਾ ਕੀਤਾ ਸੀ । 2008 ਮੁੰਬਈ ਦਹਿਸ਼ਤਗਰਦੀ ਹਮਲੇ ਦੇ ਬਾਅਦ ਭਾਰਤ ਸਰਕਾਰ ਨੇ ਪਾਕਿਸਾਤਨ ਵਿੱਚ ਕ੍ਰਿਕਟ ਖੇਡਣ ਤੋਂ ਸਾਫ ਮਨਾ ਕਰ ਦਿੱਤਾ ਸੀ । ਉਸ ਵੇਲੇ ਤੋਂ ਦੋਵੇ ਟੀਮਾਂ ICC ਅਤੇ ACC ਦੇ ਟੂਰਨਾਮੈਂਟ ਵਿੱਚ ਹੀ ਖੇਡੀਆਂ ਹਨ । 2013 ਦੇ ਬਾਅਦ ਇਹ ਦੋਵੇ ਟੀਮਾਂ 13 ਵਨਡੇ ਅਤੇ 8 T-20 ਮੈਚ ਨਿਊਟਰਲ ਥਾਂ ਤੇ ਖੇਡੀਆਂ ਹਨ । ਪਿਛਲੇ ਸਾਲ ਵਰਲਡ ਕੱਪ ਮੈਚ ਖੇਡਣ ਦੇ ਲਈ ਪਾਕਿਸਤਾਨ ਦੀ ਕ੍ਰਿਕਟ ਟੀਮ ਭਾਰਤ ਆਈ ਸੀ । ਪਿਛਲੇ 14 ਅਕਤੂਬਰ ਨੂੰ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਪਹਿਲਾਂ ਮੈਚ ਹੋਇਆ ਸੀ ।