India

ਭਾਰਤੀ ਖੇਡ ਜਗਤ ਦਾ ਸਭ ਤੋਂ ਬੁਰਾ ਦਿਨ ! 27 ਸਾਲ ਬਾਅਦ ਸ੍ਰੀਲੰਕਾ ਤੋਂ ਬੁਰੀ ਤਰ੍ਹਾਂ ਸਾਰੀਜ਼ ਹਾਰੀ ! ਨਵੇਂ-ਪੁਰਾਣੇ ਸਾਰੇ ਬਲੇਬਾਜ਼ ਫੇਲ੍ਹ!

ਬਿਉਰੋ ਰਿਪੋਰਟ – ਖੇਡ ਜਗਤ ਤੋਂ ਭਾਰਤ ਲਈ ਬੁੱਧਵਾਰ ਦਾ ਦਿਨ ਬਹੁਤ ਹੀ ਮਾੜਾ ਰਿਹਾ ਹੈ। ਪਹਿਲਾਂ ਵਿਨੇਸ਼ ਫੋਗਾਟ ਰੈਸਲਿੰਗ ਵਿੱਚ 100 ਗਰਾਮ ਵਾਧੂ ਭਾਰ ਦੀ ਵਜ੍ਹਾ ਕਰਕੇ ਮੈਡਲ ਨਹੀਂ ਜਿੱਤ ਸਕੀ। ਉਧਰ ਭਾਰਤ ਕ੍ਰਿਕਟ ਟੀਮ ਸ੍ਰੀਲੰਕਾ (INDIA-SRILANKA CRICKET SERIES) ਤੋਂ ਕੋਲੰਬੋ ਵਿੱਚ 27 ਸਾਲ ਬਾਅਦ ਵਨਡੇ ਸੀਰੀਜ਼ (ONE DAY MATCH) ਹਾਰ ਗਈ। ਸੀਰੀਜ਼ ਦੇ ਅਖੀਰਲੇ ਵਨਡੇ ਮੈਚ ਵਿੱਚ ਸ੍ਰੀਲੰਕਾ ਨੇ ਪਹਿਲਾਂ ਬਲੇਬਾਜ਼ੀ ਕਰਦੇ ਹੋਏ 50 ਓਵਰ ਵਿੱਚ 7 ਵਿਕਟਾਂ ਗਵਾ ਕੇ 246 ਦੌੜਾਂ ਬਣਾਇਆ। ਜਦਕਿ ਟੀਮ ਇੰਡੀਆ 138 ਦੌੜਾਂ ‘ਤੇ ਆਲ ਆਊਟ ਹੋ ਗਈ। ਸ੍ਰੀਲੰਕਾ 110 ਦੌੜਾਂ ਨਾਲ ਮੈਚ ਜਿੱਤ ਗਈ। 15 ਸਾਲ ਵਿੱਚ ਇਹ ਚੌਥਾ ਮੌਕਾ ਹੈ ਜਦੋਂ ਭਾਰਟੀ ਟੀਮ 100 ਦੌੜਾਂ ਤੋਂ ਵੱਧ ਨਾਲ ਹਾਰੀ ਹੈ।

ਸੀਰੀਜ਼ ਦਾ ਪਹਿਲਾਂ ਮੈਚ ਡ੍ਰਾ ਹੋਇਆ ਸੀ ਜਦਕਿ ਦੂਜਾ ਅਤੇ ਤੀਜਾ ਮੈਚ ਸ੍ਰੀਲੰਕਾ ਨੇ ਜਿੱਤਿਆ ਹੈ। ਇਸ ਤੋਂ ਪਹਿਲਾਂ ਕਪਤਾਨ ਸੂਰਿਆਕੁਮਾਰ ਯਾਦਵ ਦੀ ਕਪਤਾਨੀ ਵਿੱਚ ਟੀਮ ਇੰਡੀਆ ਨੇ T-20 ਸੀਰੀਜ਼ ਜਿੱਤੀ ਸੀ। ਨਵੇਂ ਕੋਚ ਗੌਤਮ ਗੰਭੀਰ ਦੀ ਅਗਵਾਈ ਵਿੱਚ ਭਾਰਤ ਨੇ ਪਹਿਲੀ ਵਨਡੇ ਸੀਰੀਜ਼ ਖੇਡੀ ਹੈ ਜਿਸ ਵਿੱਚ ਉਨ੍ਹਾਂ ਨੂੰ ਹਾਰ ਮਿਲੀ ਹੈ।

ਸ੍ਰੀਲੰਕਾ ਦੇ 246 ਦੌੜਾਂ ਦੇ ਜਵਾਬ ਵਿੱਚ ਭਾਰਤ ਦਾ ਕੋਈ ਵੀ ਬਲੇਬਾਜ਼ ਟਿਕ ਨਹੀਂ ਸਕਿਆ। ਕਪਤਾਨ ਰੋਹਿਤ 35 ,ਉੱਪ ਕਪਤਾਨ ਸ਼ੁਭਮਨ ਗਿੱਲ 6, ਵਿਰਾਟ ਕੋਹਲੀ 20 ਦੌੜਾਂ ਬਣਾ ਕੇ ਲਗਾਤਾਰ ਤੀਜੀ ਵਾਰ LBW ਆਉਟ ਹੋਏ। ਇਸ ਤੋਂ ਬਾਅਦ ਅਕਸ਼ਰ ਪਟੇਲ 2 ,ਸ਼ੇਅਰ ਅਈਰ 8, ਰਿਆਨ ਪਰਾਗ 15, ਸ਼ਿਵਮ ਦੂਬੇ 9, ਵਾਸ਼ਿੰਗਟਨ ਸੁੰਦਰਮ 30, ਕੁਲਦੀਪ 6 ਦੌੜਾਂ ਬਣਾ ਕੇ ਆਊਟ ਹੋਏ। ਸ੍ਰੀਲੰਕਾ ਵੱਲੋਂ ਸਪਿਨ ਗੇਂਦਬਾਜ਼ ਦੁਨਿਥ ਵੇਲਾਲਾਗੇ ਨੇ 5 ਓਵਰ ਵਿੱਚ 5 ਵਿਕਟਾਂ ਹਾਸਲ ਕਰਕੇ ਟੀਮ ਇੰਡੀਆ ਦੀ ਕਮਰ ਤੋੜ ਦਿੱਤੀ ਸੀ।

ਇਹ ਵੀ ਪੜ੍ਹੋ –   ਸਾਨੀਆ ਨੇਹਵਾਲ ਦਾ ਵਿਨੇਸ਼ ਫੋਗਾਟ ‘ਤੇ ਹੈਰਾਨ ਕਰਨ ਵਾਲਾ ਬਿਆਨ! ‘ਗਲਤੀ ਮੰਨੇ ਫੋਗਾਟ’!