ਬਿਉਰੋ ਰਿਪੋਰਟ : ਵਰਲਡ ਕੱਪ ਵਿੱਚ ਪਾਕਿਸਤਾਨ ਨੂੰ 8ਵੀਂ ਵਾਰ ਵੀ ਜਿੱਤ ਨਸੀਬ ਨਹੀਂ ਹੋਈ ਹੈ । ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਦੇ ਫਰਕ ਨਾਲ ਕਰਾਰੀ ਸ਼ਿਕਸਤ ਦਿੱਤੀ ਹੈ । ਮੈਚ ਤੋਂ ਪਹਿਲਾਂ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਰਿਕਾਰਡ ਤੋੜਨ ਦਾ ਦਾਅਵਾ ਕੀਤਾ ਸੀ ਪਰ ਉਹ ਨਾਕਾਮਯਾਬ ਰਹੇ । ਇੱਕ ਵਕਤ ਭਾਰਤ ਦੇ ਸਾਹਮਣੇ ਵੱਡਾ ਸਕੋਰ ਖੜਾ ਕਰਦੀ ਨਜ਼ਰ ਆ ਰਹੀ ਹੈ ਪਾਕਿਸਤਾਨ ਦੀ ਟੀਮ ਇੱਕ ਦਮ ਹੀ ਲੜਖੜਾਉਂਦੀ ਹੋਈ ਨਜ਼ਰ ਆਈ । ਕਪਤਾਨ ਬਾਬਰ ਆਜ਼ਮ ਅਤੇ ਵਿਕਟ ਕੀਪਰ ਰਿਜ਼ਵਾਨ ਦੇ ਇਲਾਵਾ ਹੋਰ ਕੋਈ ਵੀ ਬੱਲੇਬਾਜ਼ ਨਹੀਂ ਟਿਕ ਸਕਿਆ । ਪਾਕਿਸਤਾਨ ਦੀ ਟੀਮ ਦੀਆਂ 36 ਦੌੜਾਂ ਦੇ ਅੰਦਰ 8 ਵਿਕਟਾਂ ਡਿੱਗਿਆ । ਪਾਕਿਸਤਾਨ ਦੇ 155 ਦੌਰਾਂ ‘ਤੇ 2 ਖਿਡਾਰੀ ਆਉਟ ਸਨ । ਜਦਕਿ ਪੂਰੀ ਟੀਮ ਸਿਰਫ਼ 42 ਓਵਰ 2 ਗੇਂਦਾਂ ‘ਤੇ 191 ਦੌੜਾਂ ਦੇ ਆਲ ਆਉਟ ਹੋ ਗਈ ।
ਜਵਾਬ ਵਿੱਚ ਬੱਲੇਬਾਜ਼ੀ ਕਰਨ ਉਤਰੀ ਟੀਮ ਇੰਡੀਆ ਦੇ ਓਪਨਰ ਸ਼ੁਭਮਨ ਗਿੱਲ ਅਤੇ ਕਪਤਾਨ ਰੋਹਿਤ ਸ਼ਰਮਾ ਨੇ ਸ਼ਾਨਦਾਰ ਸ਼ੁਰੂਆਤ ਕੀਤੀ । ਰੋਹਿਤ ਨੇ ਪਹਿਲੀ ਗੇਂਦ ‘ਤੇ ਹੀ ਚੌਕਾ ਮਾਰਿਆ,ਦੂਜੇ ਪਾਸੇ ਡੇਂਗੂ ਤੋਂ ਠੀਕ ਹੋਕੇ ਮੈਦਾਨ ‘ਤੇ ਉਤਰੇ ਸ਼ੁਭਮਨ ਵੀ ਪੂਰੀ ਲੈਹ ਵਿੱਚ ਨਜ਼ਰ ਆ ਰਹੇ ਸਨ ਪਰ ਉਹ 16 ਦੌੜਾਂ ਬਣਾ ਕੇ ਆਉਟ ਹੋ ਗਏ। ਮੈਦਾਨ ‘ਤੇ ਉਤਰੇ ਕਿੰਗ ਕੋਹਲੀ ਨੇ ਵੀ ਚੰਗੀ ਸ਼ੁਰੂਆਤ ਕੀਤੀ ਪਰ ਉਹ ਵੀ 16 ਦੌੜਾਂ ਬਣਾਕੇ ਆਉਟ ਹੋ ਗਏ । ਪਰ ਰੋਹਿਤ ਸ਼ਰਮਾ ਨੇ ਆਪਣੀ ਤਾਬੜਤੋੜ ਬੱਲੇਬਾਜ਼ੀ ਜਾਰੀ ਰੱਖੀ ਅਤੇ 86 ਦੌੜਾਂ ਦੀ ਸ਼ਾਨਦਾਰੀ ਪਾਰੀ ਖੇਡੀ ਉਨ੍ਹਾਂ ਦਾ ਸਾਥ ਸ਼ੇਅਸ ਅਰੀਅਰ ਨੇ ਦਿੱਤਾ ਉਹ ਅਖੀਰ ਤੱਕ 53 ਦੌੜਾਂ ਬਣਾਕੇ ਨੌਟ ਆਉਟ ਰਹੇ ।
ਭਾਰਤ ਵੱਲੋਂ ਸ਼ਾਨਦਾਰ ਗੇਂਦਬਾਜ਼ੀ
ਭਾਰਤ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ,ਜਡੇਜਾ ਨੇ 100 ਵਿਕਟਾਂ ਵਨਡੇ ਵਿੱਚ ਪੂਰੀਆਂ ਕੀਤੀਆਂ। ਜਸਪ੍ਰੀਤ ਬੁਮਰਾ ਨੇ 7 ਓਵਰ ਵਿੱਚ 2 ਵਿਕਟਾਂ ਹਾਸਲ ਕੀਤੀਆਂ,ਕੁਲਦੀਪ ਯਾਦਵ ਨੇ 10 ਓਵਰ ਵਿੱਚ 2 ਵਿਕਟਾਂ ਆਪਣੇ ਨਾਂ ਕੀਤੀਆਂ,ਰਵਿੰਦਰ ਜਡੇਜਾ ਨੇ ਵੀ 2 ਵਿਕਟਾਂ ਹਾਸਲ ਕੀਤੀਆਂ, ਇਸ ਤੋਂ ਇਲਾਵਾ ਸਿਰਾਜ ਅਤੇ ਹਾਰਦਿਕ ਨੇ ਵੀ 2-2 ਵਿਕਟਾਂ ਆਪਣੇ ਨਾਂ ਕੀਤੀਆਂ।
ਹਾਰਦਿਕ ਨੇ ਮੰਤਰ ਪੜਕੇ ਆਉਟ ਕੀਤਾ
13ਵੇਂ ਓਵਰ ਦੀ ਦੂਜੀ ਗੇਂਦ ‘ਤੇ ਹਾਰਦਿਕ ਪਾਂਡਿਆ ਨੇ ਸ਼ਾਰਟ ਪਿੱਚ ਗੇਂਦ ਸੁੱਟੀ ਜਿਸ ‘ਤੇ ਇਮਾਮ ਉਲ ਹੱਕ ਨੇ ਚੌਕਾ ਮਾਰਿਆ । ਅਗਲੀ ਗੇਂਦ ਤੋਂ ਪਹਿਲਾਂ ਹਾਰਦਿਕ ਨੇ ਗੇਂਦ ਹੱਥ ਵਿੱਚ ਲਈ ਅਤੇ ਫਿਰ ਕੁਝ ਮੰਤਰ ਬੋਲ ਦੇ ਹੋਏ ਨਜ਼ਰ ਆਏ। ਤੀਸਰੀ ਗੇਂਦ ‘ਤੇ ਉਨ੍ਹਾਂ ਨੇ ਇਮਾਮ ਨੂੰ ਆਉਟ ਕਰ ਦਿੱਤਾ । ਵਿਕਟ ਲੈਣ ਤੋਂ ਬਾਅਦ ਹਾਰਦਿਕ ਨੇ ਇਮਾਮ ਨੂੰ ਸੈਂਡ ਆਫ ਦਿੰਦੇ ਹੋਏ ਪਵੀਲੀਅਨ ਵੱਲ ਇਸ਼ਾਰਾ ਕੀਤਾ ।
ਵਰਲਡ ਕੱਪ ਵਿੱਚ ਭਾਰਤ ਨੇ ਪਾਕਿਸਤਾਨ ਨੂੰ 8 ਵਾਰ ਹਰਾਇਆ
ਵਰਲਡ ਕੱਪ ਵਿੱਚ ਭਾਰਤ ਪਾਕਿਸਤਾਨ ਨੂੰ ਹੁਣ ਤੱਕ 8 ਵਾਰ ਹਰਾ ਚੁੱਕੀ ਹੈ । ਇਹ ਸਿਲਸਿਲਾ 1992 ਵਿੱਚ ਆਸਟ੍ਰੇਲੀਆ ਤੋਂ ਸ਼ੁਰੂ ਹੋਇਆ ਜਦੋਂ ਟੀਮ ਇੰਡੀਆ ਨੇ 43 ਦੌੜਾਂ ਨਾਲ ਜਿੱਤ ਹਾਸਲ ਕੀਤੀ । ਫਿਰ 1996 ਵਿੱਚ 39 ਦੌੜਾਂ ਨਾਲ ਹਰਾਇਆ,1999 ਵਿੱਚ 47 ਦੌੜਾਂ ਨਾਲ,2003 ਵਿੱਚ 6 ਵਿਕਟਾਂ ਨਾਲ ਜਿੱਤ ਹਾਸਲ ਕੀਤੀ । 2011 ਵਿੱਚ 29 ਦੌੜਾਂ ਨਾਲ ਭਾਰਤ ਜਿੱਤਿਆ। 2015 ਵਿੱਚ 76 ਦੌੜਾਂ ਨਾਲ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ। 2019 ਵਿੱਚ 89 ਦੌੜਾਂ ਨਾਲ ਜਿੱਤ ਹਾਸਲ ਕੀਤੀ ਅਤੇ ਹੁਣ 8ਵੀਂ ਵਾਰ 7 ਵਿਕਟਾਂ ਨਾਲ ਜਿੱਤੀ ।