The Khalas Tv Blog International ਭਾਰਤ ਰਹਿੰਦੇ ਇਸ ਚੀਨੀ ਨਾਗਰਿਕ ਨੇ ਕਿਉਂ ਕਿਹਾ ਕਿ ਉਹ ਖੁਸ਼ਕਿਸਮਤ ਹੈ…
International

ਭਾਰਤ ਰਹਿੰਦੇ ਇਸ ਚੀਨੀ ਨਾਗਰਿਕ ਨੇ ਕਿਉਂ ਕਿਹਾ ਕਿ ਉਹ ਖੁਸ਼ਕਿਸਮਤ ਹੈ…

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਭਾਰਤ ਅੰਦਰ ਕੋਰੋਨਾ ਵਾਇਰਸ ਨੇ ਜੋ ਹਾਲਾਤ ਬਣਾਏ ਹਨ, ਉਸ ਨਾਲ ਪੂਰੀ ਦੁਨੀਆਂ ਵਿੱਚ ਭਾਰਤ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ। ਕਈ ਦੇਸ਼ਾਂ ਨੇ ਭਾਰਤ ਦੀ ਤਹਿ ਦਿਲੋਂ ਅਤੇ ਵੱਡੇ ਆਰਥਿਕ ਪੈਕੇਜ ਨਾਲ ਮਦਦ ਵੀ ਕੀਤੀ ਹੈ। ਵਿਦੇਸ਼ੀ ਮੀਡਿਆ ਨੇ ਭਾਰਤ ਦੀ ਚਰਮਰਾਈ ਹੈਲਥ ਮੈਨੇਜਮੈਂਟ ਨੂੰ ਵੀ ਵੱਡੇ ਪੱਧਰ ‘ਤੇ ਲੋਕਾਂ ਦੇ ਧਿਆਨ ਵਿੱਚ ਲਿਆਂਦਾ ਹੈ। ਇਸੇ ਤਰਾਂ ਚੀਨ ਦੇ ਗਲੋਬਲ ਟਾਈਮਜ਼ ਨਾਂ ਦੇ ਅਖ਼ਬਾਰ ਨੇ ਭਾਰਤ ਰਹਿੰਦੇ ਆਪਣੇ ਇੱਕ ਨਾਗਰਿਕ ਦੇ ਹਵਾਲੇ ਨਾਲ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਦੱਸ ਦਈਏ ਕਿ ਗੋਲਬਲਟਾਇਮਜ਼ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ ਚਾਈਨਾ ਦੇ ਮੁੱਖ ਪੱਤਰ ਵਜੋਂ ਪ੍ਰਸਿੱਧ ਹੈ। ਇਸ ਰਿਪੋਰਟ ਵਿੱਚ ਉਨ੍ਹਾਂ ਚੀਨੀ ਨਾਗਰਿਕਾਂ ਬਾਰੇ ਲਿਖਿਆ ਗਿਆ ਹੈ, ਜੋ ਇਸ ਵੇਲੇ ਭਾਰਤ ਵਿੱਚ ਰਹਿ ਰਹੇ ਹਨ ਤੇ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਏ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਰਹਿ ਰਹੇ ਚੀਨੀ ਨਾਗਰਿਕਾਂ ਲਈ ਮਹਾਂਮਾਰੀ ਦੌਰਾਨ ਮੁਸ਼ਕਿਲਾਂ ਦਾ ਦੌਰ ਚੱਲ ਰਿਹਾ ਹੈ।

ਭਾਰਤ ਵਿੱਚ ਰਹਿ ਰਹੇ ਇਕ ਚੀਨੀ ਮੂਲ ਦੇ ਨਾਗਰਿਕ ਨਿਕੋ ਯਾਂਗ ਨੇ ਗਲੋਬਲ ਟਾਈਮਜ਼ ਵਿੱਚ ਦੱਸਿਆ ਹੈ ਕਿ ਭਾਰਤ ਵਿੱਚ ਹਸਪਤਾਲਾਂ ਵਿੱਚ ਜਗ੍ਹਾ ਨਹੀਂ ਹੈ। ਸਾਰੇ ਹਸਪਤਾਲ ਭਰੇ ਹੋਏ ਹਨ। ਤੁਹਾਡੇ ਅਮੀਰ ਜਾਂ ਗਰੀਬ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ, ਹਸਪਤਾਲ ਵਿੱਚ ਕਿਸੇ ਕੀਮਤ ਵਿੱਚ ਥਾਂ ਨਹੀਂ ਮਿਲੇਗੀ। ਇਹ ਨਾਗਰਿਕ ਇਕਾਂਤਵਾਸ ਵਿੱਚ ਰਹਿ ਕੇ ਠੀਕ ਹੋਇਆ ਹੈ। ਉਨ੍ਹਾਂ ਗਲੋਬਲ ਟਾਈਮਜ਼ ਨੂੰ ਦੱਸਿਆ ਹੈ ਕਿ ਕੋਰੋਨਾਵਾਇਰਸ ਦੀ ਦੂਜੀ ਲਹਿਰ ਦੌਰਾਨ ਹਸਪਤਾਲ ਬੁਨਿਆਦੀ ਸਹੂਲਤਾਂ ਦੀਆਂ ਘਾਟਾਂ ਨੂੰ ਬੁਰੀ ਤਰ੍ਹਾਂ ਸਹਿ ਰਹੇ ਹਨ ਤੇ ਬਹੁਤ ਸਾਰੇ ਮਰੀਜਾਂ ਦੀ ਮੌਤ ਬਿਨਾਂ ਇਲਾਜ਼ ਤੋਂ ਹੋਈ ਹੈ।

ਉਸਨੇ ਦੱਸਿਆ ਹੈ ਕਿ ਭਾਰਤੀ ਹਸਪਤਾਲ ਆਕਸੀਜਨ ਨੂੰ ਲੈ ਕੇ ਵੀ ਮਾਰਾ ਮਾਰੀ ਸਹਿ ਰਹੇ ਹਨ। ਵੱਡੀ ਗਿਣਤੀ ਵਿੱਚ ਮੌਤਾਂ ਹੋਣ ਕਰਕੇ ਮ੍ਰਿਤਕਾਂ ਦੀਆਂ ਅੰਤਿਮ ਰਸਮਾਂ ਲਈ ਵੀ ਕਈ ਘੰਟੇ ਇੰਤਜ਼ਾਰ ਕਰਨਾ ਪੈਂਦਾ ਹੈ। ਇੱਥੋਂ ਤੱਕ ਕਿ ਕੁਝ ਥਾਵਾਂ ‘ਤੇ ਅੰਤਿਮ ਸਸਕਾਰ ਦਾ ਸਾਮਾਨ ਵੀ ਖ਼ਤਮ ਹੋ ਚੁੱਕਾ ਹੈ।

ਨਿਕੋ ਯਾਂਗ ਨੇ ਕਿਹਾ ਕਿ ਇਸ ਦੌਰ ਵਿੱਚ ਵੀ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਨ, ਕਿਉਂ ਕਿ ਉਨ੍ਹਾਂ ਦੇ ਸਹਿਕਰਮੀਆਂ ਨੇ ਖਾਣ ਪੀਣ ਦਾ ਪ੍ਰਬੰਧ ਕੀਤਾ ਹੈ ਤੇ ਇਕਾਂਤਵਾਸ ਵਿੱਚ ਰਹਿ ਕੇ ਉਨ੍ਹਾਂ ਨੇ ਕੋਰੋਨਾ ਦੀ ਜੰਗ ਜਿੱਤੀ ਹੈ।

ਇਹ ਕਹਿਣਾ ਮੁਸ਼ਕਿਲ ਹੈ ਕਿ ਭਾਰਤ ਵਿੱਚ ਕਿੰਨੀ ਗਿਣਤੀ ਵਿੱਚ ਚੀਨੀ ਨਾਗਰਿਕ ਰਹਿ ਰਹੇ ਹਨ। ਪਰ ਇਸ ਰਿਪੋਰਟ ਮੁਤਾਬਿਕ ਵੱਡੀ ਸੰਖਿਆ ਵਿਚ ਚੀਨੀ ਨਾਗਰਿਕ ਪਿਛਲੇ ਚੀਨ ਵਾਪਸ ਮੁੜ ਗਏ ਹਨ। ਭਾਰਤ ਸਰਕਾਰ ਨੇ ਪਿਛਲੇ ਦੋ ਸਾਲਾਂ ਵਿਚ ਕਈ ਚੀਨੀ ਕੰਪਨੀਆਂ ਉੱਤੇ ਪਾਬੰਦੀਆਂ ਵੀ ਲਗਾਈਆਂ ਹਨ, ਜਿਸ ਕਾਰਨ ਕਈ ਕੰਪਨੀਆਂ ਬੰਦ ਹੋ ਗਈਆਂ। ਭਾਰਤ ਵਿੱਚ ਮੌਜੂਦ ਇੱਕ ਚੀਨੀ ਦਾ ਕਹਿਣ ਦਾ ਕਹਿਣਾ ਹੈ ਕਿ 2019 ਵਿੱਚ ਉਸਦੀ ਚੰਗੀ ਕਮਾਈ ਸੀ ਪਰ ਹੁਣ ਮੁਨਾਫ਼ਾ ਅੱਧੇ ਤੋਂ ਵੀ ਹੇਠਾਂ ਆ ਗਿਆ ਹੈ। ਓਪੋ ਅਤੇ ਵੀਵੋ ਕੰਪਨੀਆਂ ਦੇ ਭਾਰਤ ਵਿੱਚ ਹੋਣ ਤੱਕ ਹੀ ਮੈਂ ਭਾਰਤ ਵਿੱਚ ਰਹਾਂਗਾ।

Exit mobile version