International

ਭਾਰਤ-ਅਮਰੀਕਾ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਅਹਿਮ ਹਿੱਸਾ : ਤਰਨਜੀਤ ਸਿੰਘ ਸੰਧੂ

‘ਦ ਖ਼ਾਲਸ ਬਿਊਰੋ :- ਭਾਰਤੀ-ਅਮਰੀਕੀ ਭਾਈਚਾਰੇ ਨੂੰ ਲੈ ਕੇ ਅਮਰੀਕਾ ਦੇ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਵਿਸ਼ਵ ਦੇ ਇਹ ਦੋਨੋ ਰਾਜ ਸਭ ਤੋਂ ਵੱਡੇ ਲੋਕਤੰਤਰ ਦੇ ਰਿਸ਼ਤੇ ‘ਚੋਂ ਅਹਿਮ ਮੰਨੇ ਜਾਂਦੇ ਹਨ, ਅਤੇ ਨਾਲ ਹੀ ਸੰਧੂ ਨੇ ਇਸ ਭਾਈਚਾਰੇ ਦੇ ਲੋਕਾਂ ਨੂੰ ਕੋਵਿਡ-19 ਮਹਾਂਮਾਰੀ ਦੇ ਚਲਦੇ ਦੌਰ ‘ਚ ਭਾਰਤ ਦੇ ਆਰਥਿਕ ਵਿਕਾਸ ਤੇ ਦੁੱਵਲੇ ਸਬੰਧਾਂ ਦੀ ਮਜ਼ਬੂਤੀ ‘ਚ ਵੱਧ ਚੱੜ ਕੇ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ।

ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਵਾਸ਼ਿੰਗਟਨ ਡੀਸੀ ‘ਚ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਇੱਥੇ ਵੱਸਦੇ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰਾਂ ਨਾਲ ਵਰਚੂਅਲ ਬੈਠਕਾਂ ਕੀਤੀਆਂ ਗਈਆਂ ਹਨ। ਇਹ ਉਨ੍ਹਾਂ ਦੀ ਸੱਤਵੀਂ ਬੈਠਕ ਸੀ। ਉਨ੍ਹਾਂ ਕਿਹਾ, ‘‘ਸਾਡੇ ਅਮਰੀਕਾ ਨਾਲ ਸਬੰਧਾਂ ‘ਚ ਭਾਰਤੀ-ਅਮਰੀਕੀ ਭਾਈਚਾਰਾ ਅਹਿਮ ਹਿੱਸੇਦਾਰ ਹੈ। ਸਾਨੂੰ ਤੁਹਾਡੇ ਵਿਚਾਰ ਤੇ ਸੁਝਾਅ ਚਾਹੀਦੇ ਹਨ, ਕਿ ਕਿਸ ਤਰ੍ਹਾਂ ਭਾਰਤ ‘ਚ ਤਬਦੀਲੀ ਲਿਆਉਣ ਤੇ ਭਾਰਤ-ਅਮਰੀਕੀ ਭਾਈਵਾਲੀ ਨੂੰ ਮਜ਼ਬੂਤ ਕਰਨ ‘ਚ ਅਸੀਂ ਆਪਣੀਆਂ ਸਮਰੱਥਾਵਾਂ ਦਾ ਭਰਪੂਰ ਲਾਭ ਲੈ ਸਕਦੇ ਹਾਂ।

ਕੋਰੋਨਾ ਦੇ ਖ਼ਾਤਮੇ ਮਗਰੋਂ ਅਸੀਂ ਤੁਹਾਨੂੰ ਭਾਰਤ ਦੇ ਵਿਕਾਸ ਤੇ ਉਭਾਰ ਵਿੱਚ ਵਧੇਰੇ ਸਰਗਰਮ ਭੂਮਿਕਾ ਨਿਭਾਉਂਦਿਆਂ ਦੇਖਣਾ ਚਾਹੁੰਦੇ ਹਾਂ। ਸਪਲਾਈ ਕੜੀਆਂ ’ਚ ਤਬਦੀਲੀ ਹੋਣ ’ਤੇ ਅਸੀਂ ਮੌਕਿਆਂ ਦਾ ਲਾਹਾ ਲੈਣਾ ਚਾਹੁੰਦੇ ਹਾਂ।’’ ਇਸ ਦੇ ਨਾਲ ਹੀ ਭਾਰਤੀ ਦੂਤ ਨੇ ਭਾਈਚਾਰੇ ਦਾ ਮੁਲਕ ਵਿੱਚ ਫਸੇ ਭਾਰਤੀਆਂ ਨੂੰ ਸਹਿਯੋਗ ਦੇਣ ਲਈ ਧੰਨਵਾਦ ਕੀਤਾ।