Punjab

ਨਵੇਂ ਚਿੱਪ ਵਾਲੇ ਭਾਰਤੀ ਈ-ਪਾਸਪੋਰਟ ਤਿਆਰ ! 41 ਐਡਵਾਂਸ ਫੀਚਰ ਹੋਣਗੇ !

ਬਿਉਰੋ ਰਿਪੋਰਟ : ਦੇਸ਼ ਦੇ ਆਮ ਨਾਗਰਿਕ ਨੂੰ ਪਹਿਲਾ E-ਪਾਸਪੋਰਟ ਅਗਲੇ 2 ਮਹੀਨੇ ਵਿੱਚ ਮਿਲ ਸਕਦਾ ਹੈ। ਚਿੱਪ ਵਾਲੇ ਇਸ ਪਾਸਪੋਟਰ ਦੇ ਸਾਰੇ ਤਕਨੀਕੀ ਟੈਸਟ ਪੂਰੇ ਹੋ ਗਏ ਹਨ । ਇੰਡੀਅਨ ਸੁਰੱਖਿਆ ਪ੍ਰੈਸ ਨਾਸਿਕ ਨੇ ਪਹਿਲੇ ਸਾਲ 70 ਲੱਖ ਈ-ਪਾਸਪੋਰਟ ਦੀ ਬਲੈਂਕ ਬੁਕਲੇਟ ਛੱਪ ਰਹੀ ਹੈ । ਇਸ ਪ੍ਰੈਸ ਨੂੰ 4.5 ਕਰੋੜ ਚਿੱਪ ਪਾਸਪੋਰਟ ਛਾਪਣ ਦਾ ਆਰਡਰ ਮਿਲਿਆ ਹੈ।

41 ਐਡਵਾਂਸ ਫੀਚਰ ਵਾਲੇ ਨਵੇਂ ਪਾਸਪੋਰਟ ਵਿੱਚ ਇੰਟਰਨੈਸ਼ਨਲ ਸਿਵਿਲ ਐਵੀਏਸ਼ਨ ਆਰਗਨਾਇਜੇਸ਼ਨ (ICAO) ਦੇ ਮਾਨਕਾ ਵਾਲੇ 140 ਦੇਸ਼ਾਂ ਦੇ ਹਵਾਈ ਅੱਡਿਆਂ ਵਿੱਚ ਇਮੀਗ੍ਰੇਸ਼ਨ ਪ੍ਰਕਿਆ ਮਿੰਟਾਂ ਵਿੱਚ ਪੂਰੀ ਹੋ ਜਾਵੇਗੀ । ਵੇਖਣ ਵਿੱਚ ਇਹ ਪਾਸਪੋਰਟ ਬੁਕਲੇਟ ਵਰਗੇ ਹਨ । ਸਿਰਫ ਬੁਕਲੇਟ ਦੇ ਵਿੱਚ ਇੱਕ ਪੇਜ ‘ਤੇ ਰੇਡੀਓ ਫ੍ਰੀਕੈਂਸੀ ਆਇਡੇਂਟਿਫਿਕੇਸ਼ ਚਿੱਪ ਅਤੇ ਆਖਿਰ ਵਿੱਚ ਛੋਟਾ ਫੋਲਡੇਬਲ ਐਂਟੀਨਾ ਰਹੇਗਾ ।

ਚਿੱਪ ਵਿੱਚ ਸਾਡੀ ਬਾਇਓ ਮੈਟਰਿਕ ਡਿਟੇਲ ਅਤੇ ਸਾਰੀਆਂ ਚੀਜ਼ਾ ਹੋਣਗੀਆਂ, ਜੋ ਬੁਕਲੇਟ ਵਿੱਚ ਪਹਿਲਾਂ ਤੋਂ ਹੈ । ਪਾਸਪੋਰਟ ਸਰਵਿਸ ਪ੍ਰੋਗਰਾਮ 2.0 (PSP) ਨਾਂ ਦੀ ਇਹ ਯੋਜਨਾ ਹੁਣ ਲਾਂਚ ਹੋਵੇਗੀ । ਚਿੱਪ ਵਾਲੇ ਪਾਸਪੋਰਟ ਦੇ ਲਈ ਕੇਂਦਰਾਂ ਵਿੱਚ ਭੀੜ ਨਾ ਹੋਵੇ। ਇਸ ਲ਼ਈ ਯੋਜਨਾ ਗੇੜਾਂ ਵਿੱਚ ਲਾਗੂ ਕੀਤਾ ਜਾਵੇਗਾ । ਇਸ ਦੇ ਲਈ ਪਾਸਪੋਰਟ ਸੈਂਟਰ ਤਕਨੀਕੀ ਰੂਪ ਵਿੱਚ ਅਪਗਰੇਡ ਕੀਤੇ ਜਾ ਰਹੇ ਹਨ ।

ਹਮਸ਼ਕਲ ਫੜ ਲਏਗਾ ਸਿਸਟਮ

ਵਿਦੇਸ਼ ਮੰਤਰਾਲੇ ਦੇ ਮੁਤਾਬਿਕ ਈ-ਪਾਸਪੋਰਟ ਦੇ ਲਈ ਏਅਰਪੋਰਟ ‘ਤੇ ਆਧੁਨਿਕ ਬਾਇਓਮੀਟਰਿਕ ਸਿਸਮਟ ਲਗੇਗਾ। ਇਸ ਵਿੱਚ ਪਾਸਪੋਰਟ ਵਿੱਚ ਸਟੋਰ ਫੇਸ਼ੀਅਲ ਇਮੇਜ ਅਤੇ ਇਮੀਗ੍ਰੇਸ਼ਨ ਦੇ ਦੌਰਾਨ ਲਾਈਵ ਇਮੇਜ ਸੈਕੰਡ ਵਿੱਚ ਮਿਲਨ ਹੋ ਜਾਵੇਗਾ ।
ਜੇਕਰ ਕੋਈ ਹਮਸ਼ਕਲ ਬਣਕੇ ਆਇਆ ਹੈ ਤਾਂ ਉਸ ਨੂੰ ਸਿਸਟਮ ਫੌਰਨ ਫੜ ਲਏਗਾ। ਮੌਜੂਦਾ ਪਾਸਪੋਰਟ ਵਿੱਚ ਪੁਰਾਣੀ ਫੋਟੋ ਅਤੇ ਲਾਇਵ ਇਮੇਜ ਦਾ ਕਈ ਵਾਰ ਮਿਲਾਈ ਨਹੀਂ ਜਾ ਸਕਦੀ ਹੈ।

ਵਿਦੇਸ਼ੀ ਚਿੱਪ ਰੀਡਰ ਤੋਂ ਪਾਸਪੋਰਟ ਦੀ ਟੈਸਟਿੰਗ ਜਾਰੀ

ਪਾਸਪੋਰਟ ਬੁਕਲੇਟ ਵਿੱਚ ਦਰਜ ਸੂਚਨਾਵਾਂ ਅਤੇ ਚਿੱਪ ਦੀ ਜਾਣਕਾਰੀ ਨੂੰ ICAO ਦੇ ਅਧਾਰ ਨਾਲ ਡਾਲਿਆ ਜਾਂਦਾ ਹੈ । ਵੱਖ-ਵੱਖ ਦੇਸ਼ਾਂ ਵਿੱਚ ਚਿੱਪ ਰੀਡਰ ਦੇ ਨਾਲ ਭਾਰਤੀ ਈ-ਪਾਸਪੋਰਟ ਦੇ ਟੈਸਟ ਚੱਲ ਰਹੇ ਹਨ । ਚਿੱਪ ਨੂੰ ਰੀਡ ਕਰਨ ਵਿੱਚ ਪਰੇਸ਼ਾਨੀ ਨਾ ਹੋਵੇ,ਡਿਜੀਟਲ ਸਿਗਨੇਚਰ ਫੌਰਾਨ ਮਿਲ ਜਾਣਗੇ । ਚਿੱਪ ਡੇਟਾ ਸਾਫ ਤੌਰ ‘ਤੇ ਕੰਪਿਉਟਰ ਦੇ ਸਾਹਮਣੇ ਆ ਜਾਵੇਗਾ । ਇਸ ਤਰ੍ਹਾਂ ਦੇ ਟੈਸਟ ਤਕਰੀਬਨ ਪੂਰੇ ਹੋਣ ਜਾ ਰਹੇ ਹਨ।

ਨਵਾਂ ਪਾਸਪੋਰਟ ਕਿਵੇਂ ਮਿਲੇਗਾ

PSP 2.0 ਲਾਂਚ ਦੇ ਬਾਅਦ ਵੀ ਜੋ ਪਾਸਪੋਰਟ ਬਣੇਗਾ ਉਹ ਚਿੱਪ ਵਾਲੇ ਹੋਣਗੇ। ਜੇਕਰ ਪੁਰਾਣੀ ਬੁਕਲੇਟ ਖਾਲੀ ਹੈ ਤਾਂ ਵੀ ਤੈਅ ਕੇਂਦਰ ‘ਤੇ ਪੁਰਾਣਾ ਪਾਸਪੋਟਰ ਜਮਾ ਕਰਵਾ ਕੇ ਨਵੇਂ ਦੇ ਲਈ ਅਪਲਾਈ ਕਰ ਸਕਦੇ ਹੋ। ਪੁਰਾਣੇ ਪਾਸਪੋਰਟ ਦੇ ਜਮਾ ਕਰਵਾਉਣ ਤੋਂ ਬਾਅਦ ਵੀ ਤੁਹਾਨੂੰ ਨਵਾਂ ਈ- ਪਾਸਪੋਰਟ ਮਿਲੇਗਾ ।

ਦੁਨੀਆ ਭਰ ਵਿੱਚ ਇੱਕ ਪਾਸਪੋਰਟ ਬਣਾਉਣ ਦੀ ਤਿਆਰੀ

ਇੰਟਰਨੈਸ਼ਨਲ ਸਿਵਿਲ ਐਵੀਏਸ਼ਨ ਆਰਗਨਾਇਜੇਸ਼ਨ (ICAO) ਦੇ 193 ਦੇਸ਼ ਮੈਂਬਰ ਹਨ । ਆਰਗੇਨਾਇਜੇਸ਼ਨ ਨੇ ਸਾਰੇ ਦੇਸ਼ਾਂ ਵਿੱਚ ਇੱਕ ਤਰ੍ਹਾਂ ਦੇ ਪਾਸਪੋਰਟ ਲਾਗੂ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ । ਤਾਂਕੀ ਇਮੀਗਰੇਸ਼ਨ ਵਿੱਚ ਕੋਈ ਪਰੇਸ਼ਾਨੀ ਨਾ ਆਵੇ । ਭਾਰਤੀ ਪਾਸਪੋਰਟਾਂ ਨੂੰ ਇਨ੍ਹਾਂ ਪੈਮਾਨਿਆਂ ਦੇ ਲਈ ਤਿਆਰ ਕੀਤਾ ਜਾ ਰਿਹਾ ਹੈ।