India

ਭਾਰਤੀ ਫੌਜ ਨੇ ਸੀਬੀਆਈ ਨੂੰ ਸੌਂਪੀ ਸੇਵਾ ਚੋਣ ਬੋਰਡ ਟੈਸਟ ਵਿੱਚ ਹੋਈਆਂ ਬੇਨਿਯਮੀਆਂ ਦਾ ਜਾਂਚ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਇੱਕ ਕੇਂਦਰ ਵਿੱਚ ਹੋਏ ਸੇਵਾ ਚੋਣ ਬੋਰਡ ਟੈਸਟ ਵਿੱਚ ਕਥਿਤ ਬੇਨਿਯਮੀਆਂ ਦੀ ਫ਼ੌਜ ਵੱਲੋਂ ਅੰਦਰੂਨੀ ਜਾਂਚ ਕੀਤੀ ਜਾ ਰਹੀ ਸੀ ਜੋ ਕਿ ਹੁਣ ਭਾਰਤੀ ਫ਼ੌਜ ਨੇ ਸੀਬੀਆਈ ਨੂੰ ਸੌਂਪ ਦਿੱਤੀ ਹੈ।

ਜਾਣਕਾਰੀ ਮੁਤਾਬਕ ਕੁੱਝ ਸਮੇਂ ਪਹਿਲਾਂ ਪੰਜਾਬ ਵਿੱਚ ਸੇਵਾ ਚੋਣ ਬੋਰਡ ਵੱਲੋਂ ਸੇਵਾ ਚੋਣ ਬੋਰਡ ਟੈਸਟ ਲਿਆ ਗਿਆ ਸੀ। ਇਸ ਦੌਰਾਨ ਮਿਲਟਰੀ ਖ਼ੁਫ਼ੀਆ ਵਿੰਗ ਅਤੇ ਹੋਰ ਸ਼ਿਕਾਇਤਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਫ਼ੌਜ ਨੇ ਟੈਸਟ ਵਿੱਚ ਕਥਿਤ ਬੇਨਿਯਮੀਆਂ ਸਬੰਧੀ ਜਾਂਚ ਸ਼ੁਰੂ ਕੀਤੀ ਸੀ। ਇਸ ਸਮੁੱਚੀ ਪ੍ਰਕਿਰਿਆ ਵਿੱਚ ਕਈ ਨਾਗਰਿਕਾਂ ਅਤੇ ਵੱਖ-ਵੱਖ ਏਜੰਸੀਆਂ ਦੀ ਸ਼ਮੂਲੀਅਤ ਹੋਣ ਕਾਰਨ ਹੁਣ ਇਸ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਨੂੰ ਸੌਂਪ ਦਿੱਤੀ ਗਈ ਹੈ।