‘ਦ ਖ਼ਾਲਸ ਬਿਊਰੋ :- ਲੱਦਾਖ ਦੀ ਗਲਵਾਨ ਘਾਟੀ ‘ਚ ਭਾਰਤ ਤੇ ਚੀਨ ਵਿਚਾਲੇ ਹੋਈ ਝੜਪ ਤੋਂ ਬਾਅਦ ਹੁਣ ਭਾਰਤੀ ਸੈਨਾ ਚੀਨੀ ਫੌਜੀਆਂ ਦੇ ਪੈਰ – ਪੈਰ ‘ਤੇ ਨਜ਼ਰ ਰੱਖ ਰਹੀ ਹੈ ਅਤੇ ਇਸ ਦੇ ਲਈ ਭਾਰਤੀ ਸੈਨਾ ਵੱਲੋਂ ਲਾਜਿਸਟਿਕ ਐਕਸਰਸਾਇਜ਼ ਦੀ ਤਿਆਰੀ ਵੱਡੇ ਪੱਧਰ ‘ਤੇ ਸ਼ੁਰੂ ਕਰ ਦਿੱਤੀ ਗਈ ਹੈ, ਤਾਂ ਜੋ ਆਪਣੇ ਫੌਜੀਆਂ ਨੂੰ ਵਾਧੂ ਰਾਸ਼ਨ ਤੇ ਹੋਰ ਦੂਜੇ ਸਾਮਾਨ ਨੂੰ ਸਮੇਂ ਸਿਰ ਮੁਹੱਇਆ ਕਰਵਾਇਆ ਜਾ ਸਕੇ। ਇਹ ਸਾਰਾ ਕੰਮ ਚੀਨੀ ਫੌਜਾਂ ਦੇ ਪੈਂਗੋਂਗ ਤੇ ਗੋਗਰਾ ਹਾਟ ਸਪ੍ਰਿੰਗ ਤੋਂ ਪੂਰੀ ਤਰ੍ਹਾਂ ਪਿੱਛੇ ਹੱਟ ਜਾਣ ਮਗਰੋਂ ਸ਼ੁਰੂ ਕੀਤਾ ਗਿਆ ਹੈ।
ਸੂਤਰਾਂ ਮੁਤਾਬਿਕ 22 ਜੁਲਾਈ ਨੂੰ ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਜੇਕਰ ਸਰਕਾਰ ਵੱਲੋਂ ਹਰ ਸਾਲ ਲੱਦਾਖ ‘ਚ ਭਾਰਤੀ ਸੈਨਾ ਲਈ 30 ਹਜ਼ਾਰ ਮਿਟ੍ਰਿਕ ਟਨ ਰਾਸ਼ਨ ਪਹੁੰਚਾਇਆ ਜਾਂਦਾ ਸੀ ਤਾਂ ਇਸ ਸਾਲ ਉੱਥੇ ਦੁਗਣਾ ਰਾਸ਼ਨ ਪਹੁੰਚਾਉਣ ਦੀ ਜ਼ਰੂਰਤ ਹੋਵੇਗੀ, ਕਿਉਂ ਜੋ ਉੱਥੇ ਵੱਡੀ ਗਿਣਤੀ ‘ਚ ਭਾਰਤੀ ਸੈਨਾ ਤੈਨਾਤ ਕੀਤੀ ਗਈ ਹੈ।
ਇਸ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਸੈਨਾ ਦਾ ਹੌਂਸਲਾ ਵਧਾਉਂਦਿਆ ਕਿਹਾ ਕਿ ਚੀਨ ਤੇ ਪਾਕਿਸਤਾਨ ਦੀ ਫ੍ਰੰਟ ਲਾਈਨ ਤੇ ਕਿਸੀ ਵੀ ਤਰ੍ਹਾਂ ਦੀ ਗਤੀਵਿਧੀ ਨੂੰ ਸੂਲਝਾਉਣ ਲਈ ਭਾਰਤੀ ਸੈਨਾ ਨੂੰ ਹਰ ਵੇਲੇ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੈਨਾ ਦੀ ਅਜੀਹੀ ਤਿਆਰੀ ਹੋਣੀ ਚਾਹੀਦੀ ਹੈ ਕਿ ਜਿਵੇਂ ਭਾਰਤੀ ਹਵਾਈ ਸੈਨਾ ( ਵਾਯੂ ਸੈਨਾ ) ਨੇ ਬਾਲਾਕੋਟ ਸਟ੍ਰਾਇਕ ਕੀਤੀ ਸੀ ਤੇ ਉਹ ਤੁਰੰਤ ਲੱਦਾਖ ‘ਚ ਤੈਨਾਤ ਹੋ ਗਈ ਸੀ। ਰੰਖਿਆ ਮੰਤਰੀ ਨੇ ਕਿਹਾ ਕਿ ਇਸ ਬਿਆਣ ਨੂੰ ਇੱਕ ਸਖ਼ਤ ਹੁਕਮ ਵਜੋਂ ਲਿਆ ਜਾਵੇ।