‘ਦ ਖ਼ਾਲਸ ਬਿਊਰੋ :ਭਾਰਤੀ ਫੌਜ ਦਾ ‘ਚੀਤਾ’ ਹੈਲੀਕਾਪਟਰ ਜੰਮੂ-ਕਸ਼ਮੀਰ ਦੇ ਗੁਰੇਜ਼ ਇਲਾਕੇ ‘ਚ ਹਾਦਸਾਗ੍ਰ ਸਤ ਹੋ ਗਿਆ ਹੈ। ਇਹ ਹਾਦ ਸਾ ਗੁਰੇਜ਼ ਸੈਕਟਰ ਦੇ ਬਰਾਊਨ ਇਲਾਕੇ ਵਿੱਚ ਵਾਪਰਿਆ, ਜਿੱਥੇ ਇਸ ਸਮੇਂ ਭਾਰੀ ਬਰਫ਼ਬਾਰੀ ਹੋ ਰਹੀ ਹੈ ਪਰ ਹੈਲੀਕਾਪਟਰ ਦੇ ਸਹਿ- ਪਾਇਲਟ ਦੇ ਸੁਰੱਖਿਅਤ ਬੱਚ ਜਾਣ ਦੀ ਖਬਰ ਹੈ ਪਰ ਪਾਇਲਟ ਦੀ ਮੌਤ ਹੋ ਗਈ ਹੈ। ਪੈਦਲ ਅਤੇ ਹੈਲੀਕਾਪਟਰ ਰਾਹੀਂ ਹਾਦਸੇ ਵਾਲੀ ਥਾਂ ‘ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਖਰਾਬ ਮੌਸਮ ਕਾਰਣ ਥੋੜੀ ਦੇਰ ਹੋਣ ਦੀ ਸੰਭਾਵਨਾ ਹੈ।
