ਬਿਊਰੋ ਰਿਪੋਰਟ : ਅਰੁਣਾਚਲ ਪ੍ਰਦੇਸ਼ ਵਿੱਚ ਲਾਈਨ ਆਫ ਐਕਚੁਅਲ ਕੰਟਰੋਲ (LAC) ‘ਤੇ ਭਾਰਤੀ ਅਤੇ ਚੀਨੀ ਫੌਜੀ ਆਪਣ ਵਿੱਚ ਭਿੜ ਗਏ ਹਨ । ਤਵਾਂਗ ਸੈਕਟਰ ਵਿੱਚ ਹੋਈ ਝੜਪ ਵਿੱਚ ਦੋਵਾਂ ਪਾਸੇ ਤੋਂ ਫੌਜੀ ਜ਼ਖ਼ਮੀ ਹੋਏ ਹਨ। ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਫੌਜੀ ਉੱਥੋ ਹੱਟ ਗਏ । ਭਾਰਤ ਅਤੇ ਚੀਨੀ ਫੌਜ ਦੇ ਕਮਾਂਡਰਾਂ ਵਿਚਾਲੇ ਹੋਈ ਮੀਟਿੰਗ ਤੋਂ ਬਾਅਦ ਮਾਮਲਾ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਹੈ । ਦੋਵੇ ਹੀ ਦੇਸ਼ ਦੀਆਂ ਫੌਜਾਂ ਕੁਝ ਹਿੱਸੇ ਵਿੱਚ ਆਪੋ ਆਪਣਾ ਦਾਅਵੇ ਠੋਕ ਦੀ ਰਹੀਆਂ ਹਨ । 2006 ਤੋਂ ਇਹ ਵਿਆਦ ਜਾਰੀ ਹੈ । ਇਸ ਤੋਂ ਪਹਿਲਾਂ 2020 ਵਿੱਚ ਗਲਵਾਨ ਘਾਟੀ ਵਿੱਚ ਚੀਨੀ ਅਤੇ ਭਾਰਤੀ ਫੌਜੀ ਆਪਸ ਵਿੱਚ ਭਿੜੇ ਸਨ ਜਿਸ ਵਿੱਚ ਦੋਵਾਂ ਫੌਜਾਂ ਦੇ ਕਈ ਜਵਾਨ ਸ਼ਹੀਦ ਹੋਏ ਸਨ ਜਿੰਨਾਂ ਵਿੱਚ ਕੁਝ ਜਵਾਨ ਪੰਜਾਬ ਦੇ ਵੀ ਸਨ ।

Related Post
India, International, Punjab, Video
VIDEO-ਕੈਨੇਡਾ ਸਰਕਾਰ ਦੇ ਨਵੇਂ ਫੈਸਲੇ ਨੇ ਪੰਜਾਬੀਆਂ ਦੀ ਉਡਾਈ
September 10, 2024