ਬਿਉਰੋ ਰਿਪੋਰਟ : ਇੰਡੀਅਨ ਏਅਰ ਫੋਰਸ ਨੂੰ ਲੈਕੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ । ਪੋਸਟ ਵਿੱਚ ਏਅਰ ਫੋਰਸ ਦੇ ਇੱਕ ਸਿੱਖ ਸੁਰੱਖਿਆ ਮੁਲਾਜ਼ਮ ਦੀ ਤਸਵੀਰ ਹੈ । ਇਸ ਫੋਟੋ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੰਡੀਅਨ ਏਅਰ ਫੋਰਸ ਦੇ ਜ਼ਿਆਤਰ ਪਾਇਲਟ ਅਤੇ ਸੁਰੱਖਿਆ ਮੁਲਾਜ਼ਮ ਨੌਕਰੀ ਛੱਡ ਰਹੇ ਹਨ । ਡਿਫੈਂਸ ਆਉਟਪੋਸਟ ਨਾਂ ਦੇ ਇੱਕ ਯੂਜ਼ਰ ਨੇ ਲਿਖਿਆ ਇੰਡੀਅਨ ਏਅਰ ਫੋਰਸ ਦੇ ਅੰਦਰੂਨੀ ਸੂਤਰਾਂ ਨੇ ਦੱਸਿਆ ਹੈ ਜ਼ਿਆਦਾਤਰ ਸਿੱਖ ਪਾਇਲਟ ਅਤੇ ਸੁਰੱਖਿਆ ਮੁਲਾਜ਼ਮ ਨੌਕਰੀ ਕਰਨ ਤੋਂ ਮਨਾ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੇ ਸੀਨੀਅਨ ਹਿੰਦੂ ਅਧਿਕਾਰੀ ਉਨ੍ਹਾਂ ਦਾ ਅਪਮਾਨ ਕਰ ਰਹੇ ਹਨ।
ਇੰਡੀਅਨ ਏਅਰ ਫੋਰਸ ਨੂੰ ਲੈਕੇ ਇਹ ਹੀ ਦਾਅਵਾ ਦ ਸਟੈਂਡ ਪੁਆਇੰਟ ਨਾਂ ਦੇ ਇੱਕ ‘ X’ ਹੈਂਡਲਰ ਨੇ ਵੀ ਕੀਤਾ ਹੈ । ਪਰ ਇਸ ਦਾਅਵੇ ਨੂੰ ਲੈਕੇ ਸਚਾਈ ਇਸ ਦੇ ਬਿਲਕੁਲ ਉਲਟ ਹੈ। ਏਅਰ ਫੋਰਸ ਨੇ ਵੀ ਇਸ ਗੁੰਮਰਾਹ ਕਰਨ ਵਾਲੇ ਪੋਸਟ ‘ਤੇ ਆਪਣਾ ਬਿਆਨ ਜਾਰੀ ਕੀਤਾ ਹੈ।
The information is not true and has been posted to spread rumours.#IndianAirForce pic.twitter.com/URByBoOlZ4
— Indian Air Force (@IAF_MCC) October 2, 2023
ਵਾਇਰਲ ਪੋਸਟ ਦੇ ਦਾਅਵੇ ‘ਤੇ ਇੰਡੀਅਨ ਏਅਰ ਫੋਰਸ ਦੀ ਅਧਿਕਾਰਿਕ ‘X’ ਅਕਾਉਂਟ ‘ਤੇ ਇਸ ਦਾ ਜੁੜਿਆ ਇੱਕ ਪੋਸਟ ਮਿਲਿਆ ਹੈ । ਇੰਡੀਅਨ ਏਅਰ ਫੋਰਸ ਨੇ ਵਾਇਰਲ ਦਾਅਵੇ ਦਾ ਖੰਡਨ ਕਰਦੇ ਹੋਏ ਲਿਖਿਆ ‘ਇਹ ਜਾਣਕਾਰੀ ਪੂਰੀ ਤਰ੍ਹਾਂ ਨਾਲ ਗਲਤ ਹੈ ਇਸ ਨੂੰ ਅਫਵਾਹ ਫੈਲਾਉਣ ਦੇ ਲਈ ਸ਼ੇਅਰ ਕੀਤਾ ਜਾ ਰਿਹਾ ਹੈ’ ।
ਸ਼ੋਸ਼ਲ ਮੀਡੀਆ ‘ਤੇ ਇਸ ਵਾਇਰਲ ਪੋਸਟ ਨੂੰ ਲੈਕੇ ਇੱਕ ਹੋਰ ਪੋਸਟ ਮਿਲੀ ਹੈ। ਇਹ 7 ਜੁਲਾਈ 2021 ਦੀ ਹੈ । ਬੀਜੇਪੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ 2021 ਵਿੱਚ ਇਹ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ ‘ਤਰਨਤਾਰਨ ਜ਼ਿਲ੍ਹੇ ਦੇ ਚੌਧਰੀਵਾਲਾ ਪਿੰਡ ਦੇ ਕਿਸਾਨ ਦਾ ਪੁੱਤਰ ਆਦੇਸ਼ ਪ੍ਰਕਾਸ਼ ਸਿੰਘ ਪੰਨੂ ਨੂੰ ਫਲਾਇੰਗ ਆਫਿਸਰ ਦੇ ਤੌਰ ‘ਤੇ ਨਿਯੁਕਤ ਕੀਤਾ ਗਿਆ ਹੈ। ਬਹੁਤ-ਬਹੁਤ ਵਧਾਈ’ । 19 ਸਾਲ ਦਾ ਆਦੇਸ਼ NDA ਅਕੈਡਮੀ ਨਿਸ਼ਾਨ-ਏ-ਸਿੱਖੀ ਖਡੂਰ ਸਾਹਿਬ ਦਾ ਵਿਦਿਆਰਥੀ ਹੈ’।