ਸਿੱਖ ਫਾਰ ਜਸਟਿਸ ਦੇ ਮੁੱਖੀ ਗੁਰਪਤਵੰਤ ਸਿੰਘ ਪੰਨੂ (Gurpantvant Singh Pannu) ਨੂੰ ਮਾਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਲੈ ਕੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ (Simranjeet Singh Maan) ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਜੋ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਨੂੰ ਨੇਪਰੇ ਚਾੜਨ ਲਈ ਗ੍ਰਿਫਤਾਰ ਕੀਤੇ ਗਏ ਨਿਖਲ ਗੁਪਤਾ ਦੇ ਪਰਿਵਾਰਿਕ ਮੈਬਰਾਂ ਅਤੇ ਮਾਪਿਆਂ ਨੇ ਇੰਡੀਅਨ ਹੁਕਮਰਾਨਾਂ ਤੋਂ ਉਸ ਦੀ ਅਮਰੀਕਨ ਕਾਨੂੰਨ ਤੋਂ ਖੁਲਾਸੀ ਲਈ ਜੋ ਮਦਦ ਮੰਗੀ ਹੈ, ਉਸ ਤੋਂ ਪ੍ਰਤੱਖ ਸਾਬਤ ਹੋ ਜਾਂਦਾ ਹੈ ਕਿ ਦੋਸ਼ੀ ਨਿਖਲ ਗੁਪਤਾ ਨੂੰ ਇਸ ਮੰਦਭਾਵਨਾ ਭਰੇ ਕਾਰਜ ਨੂੰ ਸਫਲ ਕਰਨ ਲਈ ਜੋ ਖਰਚ ਉਪਲੱਬਧ ਕਰਵਾਏ ਗਏ ਹਨ ਅਤੇ ਉਸ ਦੇ ਵਕੀਲਾਂ ‘ਤੇ ਜੋ ਖਰਚ ਹੋ ਰਿਹਾ ਹੈ, ਉਹ ਆਈ.ਬੀ ਅਤੇ ਰਾਅ ਦੀਆਂ ਏਜੰਸੀਆ ਦੇ ਗੁਪਤ ਫੰਡ ਵਿਚੋ ਹੀ ਹੋ ਰਿਹਾ ਹੈ।
ਜਿਸ ਨਾਲ ਸਾਡੇ ਸਿੱਖਾਂ ਦੇ ਕਾ+ਤਲਾਂ ਦਾ ਸੱਚ ਖੁਦ-ਬ-ਖੁਦ ਦੁਨੀਆ ਸਾਹਮਣੇ ਆ ਜਾਂਦਾ ਹੈ। ਇਥੇ ਇਹ ਵੀ ਵਰਨਣ ਕਰਨਾ ਜਰੂਰੀ ਹੈ ਨਿਖਲ ਗੁਪਤਾ ਨੂੰ ਭੇਜੇ ਜਾਣ ਵਾਲੇ ਖਰਚ ਹਿੰਦੂ ਸਟੇਟ ਦੀ ਵਸਿੰਗਟਨ ਡੀਸੀ ਵਿਖੇ ਸਥਾਪਿਤ ਅੰਬੈਸੀ ਰਾਹੀ, ਰਾਅ ਦੇ ਮੁੱਖੀ ਸ੍ਰੀ ਰਵੀ ਸਿਨ੍ਹਾ ਅਤੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਰਾਹੀ ਉਨ੍ਹਾਂ ਗੁਪਤ ਫੰਡਾਂ ਵਿਚੋਂ ਭੇਜੇ ਜਾ ਰਹੇ ਹਨ, ਜਿਨ੍ਹਾਂ ਦਾ ਕਦੀ ਵੀ ਕਿਸੇ ਵੀ ਪ੍ਰਕਿਰਿਆ ਰਾਹੀ ਆਡਿਟ ਹੀ ਨਹੀ ਹੁੰਦਾ।
ਇਹ ਵੀ ਪੜ੍ਹੋ – ਦਰਬਾਰ ਸਾਹਿਬ ‘ਚ ਯੋਗਾ ਕਰਨ ਵਾਲੀ ਲੜਕੀ ਨੇ ਕੀਤਾ ਦਾਅਵਾ, ਗੁਜਰਾਤ ਪੁਲਿਸ ਨੇ ਦਿੱਤਾ ਕੁਝ ਖ਼ਾਸ