ਬਿਊਰੋ ਰਿਪੋਰਟ : T-20 ਵਰਲਡ ਕੱਪ 2022 ਵਿੱਚ ਭਾਰਤ ਨੇ ਪਾਕਿਸਤਾਨ ਨੂੰ 4 ਵਿਕਟਾਂ ਦੇ ਨਾਲ ਹਰਾ ਦਿੱਤਾ ਹੈ, ਸਾਹ ਰੋਕ ਦੇਣ ਵਾਲੇ ਇਸ ਮੈਚ ਦੇ ਹੀਰੋ ਵਿਰਾਟ ਕੋਹਲੀ,ਹਾਰਦਿਕ ਪਾਂਡਿਆ,ਅਸ਼ਵਿਨ ਅਤੇ ਗੇਂਦਬਾਜ਼ੀ ਵਿੱਚ ਅਰਸ਼ਦੀਪ ਸਿੰਘ ਰਹੇ । ਮੈਚ ਦੇ ਅਖੀਰਲੇ ਓਵਰ ਵਿੱਚ ਸਾਰੀ ਬਾਜ਼ੀ ਭਾਰਤ ਦੇ ਹੱਕ ਵਿੱਚ ਪਲਟੀ। ਭਾਰਤ ਨੂੰ 6 ਗੇਂਦਾਂ ‘ਤੇ 16 ਦੌੜਾਂ ਦੀ ਜ਼ਰੂਰਤ ਸੀ। ਮੈਦਾਨ ‘ਤੇ ਵਿਰਾਟ ਕੋਹਲੀ ਅਤੇ ਹਾਰਦਿਕ ਪਾਂਡਿਆ ਸਨ । ਪਹਿਲੀ ਗੇਂਦ ‘ਤੇ ਪਾਂਡਿਆ ਆਉਟ ਹੋ ਗਏ ਉਸ ਤੋਂ ਬਾਅਦ ਦਿਨੇਸ਼ ਕਾਰਤਿਕ ਮੈਦਾਨ ਵਿੱਚ ਆਏ ਅਤੇ ਉਨ੍ਹਾਂ ਨੇ ਦੂਜੀ ਗੇਂਦ ‘ਤੇ ਸਿੰਗਲ ਲਿਆ ਭਾਰਤ ਨੂੰ ਹੁਣ 4 ਗੇਂਦਾਂ ‘ਤੇ ਹੁਣ 15 ਦੌੜਾਂ ਦੀ ਜ਼ਰੂਰਤ ਸੀ। ਬੱਲੇਬਾਜ਼ੀ ‘ਤੇ ਵਿਰਾਟ ਕੋਹਲੀ ਆ ਚੁੱਕੇ ਸਨ ਉਨ੍ਹਾਂ ਨੇ ਚੌਥੀ ਗੇਂਦ ‘ਤੇ 2 ਦੌੜਾਂ ਲਇਆਂ ਅਤੇ ਸਟ੍ਰਾਇਕ ਆਪਣੇ ਕੋਲ ਰੱਖੀ, ਇਸ ਤੋਂ ਬਾਅਦ ਤੀਜੀ ਗੇੇਂਦ ‘ਤੇ ਵਿਰਾਟ ਕੋਹਲੀ ਨੇ ਛਿੱਕਾ ਮਾਰ ਦਿੱਤਾ ਭਾਰਤ ਦੀ ਕਿਸਮਤ ਚੰਗੀ ਸੀ ਕਿ ਜਿਸ ਗੇਂਦ ‘ਤੇ ਕੋਹਲੀ ਨੇ ਛਿੱਕਾ ਮਾਰਿਆ ਉਹ ਨੌ-ਬਾਲ ਸੀ। ਇਸ ਦੇ ਨਾਲ ਹੀ ਭਾਰਤ ਨੂੰ ਫ੍ਰੀ ਹਿੱਟ ਵੀ ਮਿਲ ਗਈ। ਹੁਣ ਟੀਮ ਇੰਡੀਆ ਨੂੰ 3 ਗੇਂਦਾਂ ‘ਤੇ 5 ਦੌੜਾਂ ਦੀ ਜ਼ਰੂਰਤ ਸੀ । ਅਗਲੀ ਫ੍ਰੀ ਹਿੱਟ ਗੇਂਦ ‘ਤੇ ਵਿਰਾਟ ਨੇ 3 ਦੌੜਾਂ ਲੈ ਲਈਆਂ । ਹੁਣ ਭਾਰਤ ਨੂੰ 2ਗੇਂਦਾਂ ‘ਤੇ 2 ਦੌੜਾਂ ਚਾਹੀਦੀਆਂ ਸਨ ਤਾਂ ਦਿਨੇਸ਼ ਕਾਰਤਿਕ ਪੰਜਵੀਂ ਗੇਂਦ ‘ਤੇ ਆਉਟ ਹੋ ਗਏ । ਉਸ ਤੋਂ ਬਾਅਦ ਅਸ਼ਵਿਨ ਮੈਦਾਨ ‘ਤੇ ਆਏ ਤਾਂ ਪਾਕਿਸਤਾਨ ਦੇ ਗੇਂਦਬਾਜ਼ ਨਵਾਜ਼ ਨੇ ਫਿਰ ਗਲਤੀ ਕੀਤੀ ਅਤੇ ਵਾਈਟ ਬਾਲ ਸੁੱਟ ਦਿੱਤੀ ਮੈਚ ਬਰਾਬਰੀ ‘ਤੇ ਪਹੁੰਚ ਗਿਆ । ਅਖੀਰਲੀ ਗੇਂਦ ‘ਤੇ ਅਸ਼ਵਿਨ ਨੇ ਮਿਡਆਫ ਤੋਂ ਸ਼ਾਨਦਾਰ ਸ਼ਾਰਟ ਖੇਡੀ ਅਤੇ ਭਾਰਤ ਨੇ ਪਾਕਿਸਤਾਨ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ।
ਵਿਰਾਟ ਕੋਹਲੀ ਦੀ ਸ਼ਾਨਦਾਰ ਬੱਲੇਬਾਜ਼ੀ
ਆਸਟ੍ਰੇਲੀਆ ਦਾ ਮੈਦਾਨ ਹਮੇਸ਼ਾ ਹੀ ਵਿਰਾਟ ਕੋਹਲੀ ਲਈ ਖਾਸ ਰਿਹਾ ਹੈ। ਇਸ ਵਾਰ ਵੀ ਉਹ ਲੱਕੀ ਸਾਬਿਤ ਹੋਇਆ। ਕੋਹਲੀ ਨੇ 53 ਗੇਂਦਾਂ ‘ਤੇ 82 ਦੌੜਾਂ ਬਣਾਇਆ, ਉਨ੍ਹਾਂ ਦੇ ਨਾਲ ਹਾਰਦਿਕ ਪਾਂਡਿਆ ਨੇ 40 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਤੋਂ ਪਹਿਲਾਂ ਕੇ ਐੱਲ ਰਾਹੁਲ, ਰੋਹਿਤ ਸ਼ਰਮਾ,ਸੂਰੇਕਾਂਤ ਯਾਦਵ ਸਸਤੇ ਵਿੱਚ ਆਉਟ ਹੋ ਗਏ, ਪਰ ਬਾਅਦ ਵਿੱਚੋਂ ਵਿਰਾਟ ਕੋਹਲੀ ਅਤੇ ਹਾਰਦਿਕ ਪਾਂਡਿਆ ਨੇ ਸ਼ਾਨਦਾਰ ਬੱਲੇਬਾਜ਼ੀ ਨਾਲ ਮੈਚ ਨੂੰ ਹੋਲੀ-ਹੋਲੀ ਆਪਣੇ ਕੰਟਰੋਲ ਵਿੱਚ ਕੀਤਾ,ਇਸ ਤੋਂ ਪਹਿਲਾਂ ਪਾਕਿਸਤਾਨ ਨੇ 20 ਓਵਰ ਵਿੱਚ 8 ਵਿਕਟਾਂ ਗਵਾ ਕੇ 159 ਦੌੜਾਂ ਬਣਾਇਆ ਸਨ। ਭਾਰਤ ਨੇ ਅਖੀਰਲੀ ਗੇਂਦ ‘ਤੇ ਇਹ ਟੀਚਾ ਹਾਸਲ ਕਰਕੇ ਮੈਚ ਆਪਣੇ ਨਾਂ ਕੀਤਾ
ਅਰਸ਼ਦੀਪ ਸਿੰਘ ਦੀ ਸ਼ਾਨਦਾਰ ਗੇਂਦਬਾਜ਼ੀ
ਅਰਸ਼ਦੀਪ ਨੇ ਪਾਕਿਸਤਾਨ ਦੇ ਖਿਲਾਫ਼ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਏਸ਼ੀਆ ਕੱਪ ਦਾ ਬਦਲਾ ਲੈ ਲਿਆ ਹੈ,ਉਨ੍ਹਾਂ ਨੇ ਆਪਣੇ ਪਹਿਲੇ ਅਤੇ ਦੂਜੇ ਓਵਰ ਵਿੱਚ ਪਾਕਿਸਤਾਨ ਦੇ ਦੋਵੇ ਸਲਾਮੀ ਬੱਲੇਬਾਜ਼ਾਂ ਨੂੰ ਆਉਟ ਕਰਕੇ ਪਾਕਿਸਤਾਨ ਦੀ ਟੀਮ ਦੀ ਕਮਰ ਤੋੜੀ। ਇਸ ਤੋਂ ਬਾਅਦ ਜਦੋਂ ਉਹ ਮੈਚ ਦੇ ਅਖੀਰ ਵਿੱਚ ਆਪਣੇ 2 ਓਵਰ ਸੁੱਟਣ ਆਏ ਤਾਂ ਤੀਜੇ ਓਵਰ ਵਿੱਚ ਉਨ੍ਹਾਂ ਨੇ ਮੁੜ ਤੋਂ 1 ਹੋਰ ਵਿਕਟ ਹਾਸਲ ਕਰ ਲਈ। ਉਨ੍ਹਾਂ ਨੇ 4 ਓਵਰ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 3 ਵਿਕਟ ਹਾਸਲ ਕੀਤੇ ਅਤੇ 30 ਦੌੜਾਂ ਦਿੱਤੀਆਂ। ਇਸ ਦੇ ਨਾਲ ਹੀ ਅਰਸ਼ਦੀਪ ਨੇ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਆਕਿਸ ਜਾਵੇਦ ਨੂੰ ਵੀ ਜਵਾਬ ਦਿੱਤਾ ਜਿੰਨਾਂ ਨੇ ਅਰਸ਼ਦੀਪ ਨੂੰ ਇੱਕ ਆਮ ਦਰਜੇ ਦਾ ਗੇਂਦਬਾਜ਼ ਕਿਹਾ ਸੀ।