Punjab Sports

ਗਿੱਲ,ਟੀਮ ਇੰਡੀਆ ਦੇ ਪਹਿਲੇ ਕਪਤਾਨੀ ਟੈਸਟ ‘ਚ ਅੱਵਲ ! ਜ਼ਿੰਮਬਾਬਵੇ ਨੂੰ ਸੀਰੀਜ਼ ਹਰਾਈ,ਬੱਲੇਬਾਜ਼ੀ ‘ਚ ਵੀ ਕੀਤਾ ਕਮਾਲ

ਬਿਉਰੋ ਰਿਪੋਰਟ – ਪੰਜਾਬ ਦੇ ਸ਼ੇਰ ਅਤੇ ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੇ ਨਾਲ ਇਕ ਹੋਰ ਕਾਮਯਾਬੀ ਜੁੜ ਗਈ ਹੈ । ਗਿੱਲ ਨੇ ਆਪਣੇ ਕੈਰੀਅਰ ਦੀ ਪਹਿਲੀ ਕਪਤਾਨੀ ਵਿੱਚ ਜ਼ਿੰਮਬਾਬਵੇ ਨੂੰ T-20 ਸੀਰੀਜ਼ ਹਰਾ ਦਿੱਤੀ ਹੈ । ਇਸ ਹਾਰ ਜਿੱਤ ਵਿੱਚ ਸ਼ੁਭਮਨ ਨੇ ਅੱਰਦ ਸੈਂਕੜੇ ਦੀ ਸ਼ਾਨਦਾਰ ਇਨਿੰਗ ਵੀ ਖੇਡੀ । 5 ਮੈਚਾਂ ਦੀ ਸੀਰੀਜ਼ ਦੇ ਚੌਥੇ ਮੈਚ ਵਿੱਚ ਟੀਮ ਇੰਡੀਆ ਨੇ ਜ਼ਿੰਮਬਾਬਵੇ ਨੂੰ 10 ਵਿਕਟਾਂ ਦੇ ਨਾਲ ਹਰਾਇਆ । ਸੀਰੀਜ਼ ਵਿੱਚ ਇਹ ਟੀਮ ਇੰਡੀਆ ਦੀ ਤੀਜੀ ਲਗਾਤਾਰ ਜਿੱਤੀ ਸੀ । ਸੀਰੀਜ਼ ਦੇ ਪਹਿਲੇ ਮੈਚ ਵਿੱਚ ਹਾਰ ਤੋਂ ਬਾਅਦ ਸ਼ੁਭਮਨ ਗਿੱਲ ਦੀ ਕਪਤਾਨ ਵਿੱਚ ਟੀਮ ਇੰਡੀਆ ਨੇ ਸ਼ਾਨਦਾਰ ਵਾਪਸੀ ਕੀਤੀ ਪਹਿਲੇ ਚਾਰ ਮੈਚਾਂ ਵਿੱਚ ਤਿੰਨ ਜਿੱਤੇ,ਪੰਜਵੇਂ ਅਤੇ ਅਖੀਰਲਾ ਮੈਚ 14 ਜੁਲਾਈ ਨੂੰ ਖੇਡਿਆ ਜਾਵੇਗਾ।

ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ । ਜ਼ਿੰਮਬਾਬਵੇ ਨੇ ਪਹਿਲਾਂ ਬੈਟਿੰਗ ਕਰਦੇ ਹੋਏ 20 ਓਵਰ ਵਿੱਚ 7 ਵਿਕਟਾਂ ਗਵਾ ਕੇ 152 ਦੌੜਾਂ ਬਣਾਇਆ । ਜਵਾਬ ਵਿੱਚ ਭਾਰਤ ਨੇ 15.2 ਗੇਂਦਾਂ ਵਿੱਚ ਬਿਨਾਂ ਵਿਕਟ ਗਵਾਏ ਟੀਚਾ ਹਾਸਲ ਕਰ ਲਿਆ ।

ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਦੇ ਵਿਚਾਲੇ 156 ਦੌੜਾਂ ਦੀ ਸਾਂਝੇਦਾਰੀ ਰਹੀ । ਯਸ਼ਸਵੀ ਜੈਸਵਾਲ ਨੇ 53 ਗੇਂਦਾਂ ‘ਤੇ 93 ਦੌੜਾਂ ਦੀ ਇਨਿੰਗ ਖੇਡੀ ਜਦਕਿ ਸ਼ੁਭਮਨ ਗਿੱਲ ਨੇ 39 ਗੇਂਦਾਂ ‘ਤੇ 58 ਦੌੜਾਂ ਬਣਾਇਆ । ਸ਼ੁਭਮਨ ਦਾ ਸੀਰੀਜ਼ ਵਿੱਚ ਲਗਾਤਾਰ ਦੂਜਾ ਅੱਧਰ ਸੈਂਕੜਾ ਹੈ । ਇਸ ਤੋਂ ਪਹਿਲਾਂ ਜ਼ਿੰਮਬਾਬਵੇ ਦੇ ਕਪਤਾਨ ਸਿਕੰਦਰ ਰਜ਼ਾ ਨੇ 46 ਦੌੜਾ ਬਣਾਇਆ । ਭਾਰਤ ਵੱਲੋਂ ਖਲੀਲ ਅਹਿਮਦ ਨੇ 2 ਵਿਕਟ ਲਏ । ਸ਼ਿਵਮ ਦੂਬੇ ਅਤੇ ਅਭਿਸ਼ੇਰ ਸ਼ਰਮਾ,ਤੁਸ਼ਾਰ ਦੇਸ਼ਪਾਂਡੇ ਅਤੇ ਵਾਸ਼ਿੰਗਟਨ ਸੁੰਦਰ ਨੇ 1-1 ਵਿਕਟ ਲਿਆ ।