The Khalas Tv Blog Others T-20: ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾਇਆ,ਅਰਸ਼ਦੀਪ ਨੇ ਆਪਣੀ ਇਸ ਕਮਜ਼ੋਰੀ ਨੂੰ ਤਾਕਤ ‘ਚ ਬਦਲ ਕੇ ਟੀਮ ਨੂੰ ਜਿਤਾਇਆ
Others

T-20: ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾਇਆ,ਅਰਸ਼ਦੀਪ ਨੇ ਆਪਣੀ ਇਸ ਕਮਜ਼ੋਰੀ ਨੂੰ ਤਾਕਤ ‘ਚ ਬਦਲ ਕੇ ਟੀਮ ਨੂੰ ਜਿਤਾਇਆ

India beat newzealand in second t20 series 2022

ਸੂਰੇਕੁਮਾਰ ਯਾਦਵ ਨੇ ਸ਼ਾਨਦਾਰ 111 ਦੌੜਾਂ ਦੀ ਇਨਿੰਗ ਖੇਡੀ, ਟੀ-20 ਵਿੱਚ ਉਨ੍ਹਾਂ ਨੇ ਦੂਜਾ ਸੈਂਕੜਾ ਬਣਾਇਆ

ਬਿਊਰੋ ਰਿਪੋਰਟ : ਨਿਊਜ਼ੀਲੈਂਡ ਖਿਲਾਫ਼ ਦੂਜੇ ਟੀ-20 (T-20) ਮੈਚ ਵਿੱਚ ਭਾਰਤ ਨੇ 65 ਦੌੜਾਂ ਨਾਲ ਸ਼ਾਨਦਾਰ ਜਿੱਤ ਹਾਸਲ ਕਰ ਲਈ ਹੈ । ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਦੇ ਸਾਹਮਣੇ 192 ਦੌੜਾਂ ਦਾ ਟੀਚਾ ਰੱਖਿਆ ਸੀ । ਟੀਮ ਇੰਡੀਆ ਦੀ ਬੱਲੇਬਾਜ਼ੀ ਵਿੱਚ ਸੂਰੇਕੁਮਾਰ ਯਾਦਵ ਦਾ ਇਕ ਵਾਰ ਮੁੜ ਤੋਂ ਸ਼ਾਨਦਾਰ ਪ੍ਰਦਰਸ਼ਨ ਰਿਹਾ । ਉਨ੍ਹਾਂ ਨੇ 51 ਗੇਂਦਾਂ ‘ਤੇ 111 ਦੌੜਾਂ ਬਣਾਇਆ ਅਤੇ ਅਖੀਰ ਤੱਕ ਆਊਟ ਨਹੀਂ ਹੋਏ। ਸੂਰੇਕੁਮਾਰ ਨੇ ਤੁਫਾਨੀ ਬੱਲੇਬਾਜ਼ੀ ਕਰਦੇ ਹੋਏ 7 ਛਿੱਕੇ ਅਤੇ 11 ਚੌਕੇ ਮਾਰੇ । ਭਾਰਤ ਦੇ 192 ਦੌੜਾਂ ਦਾ ਪਿੱਛਾ ਕਰਨ ਦੇ ਲਈ ਉਤਰੀ ਨਿਊਜ਼ੀਲੈਂਡ ਦੀ ਟੀਮ ਪਹਿਲੇ ਓਵਰ ਤੋਂ ਹੀ ਹੱਥ ਖੜੇ ਕਰਦੀ ਹੋਈ ਨਜ਼ਰ ਆਈ। ਕਪਤਾਨ ਵਿਮਿਲਸਨ ਦੇ 61 ਦੌੜਾਂ ਦੀ ਇਨਿੰਗ ਨੂੰ ਛੱਡ ਦੇ ਹੋਏ ਬਾਕੀ ਸਾਰੇ ਬੱਲੇਬਾਜ਼ ਲਗਾਤਾਰ ਆਊਟ ਹੁੰਦੇ ਰਹੇ । ਪੂਰੀ ਟੀਮ 18 ਓਵਰ 5 ਗੇਂਦਾਂ ‘ਤੇ 126 ਦੌੜਾਂ ਬਣਾ ਕੇ ਆਉਟ ਹੋ ਗਈ । ਟੀਮ ਇੰਡੀਆ ਦੇ ਸਭ ਤੋਂ ਅਹਿਮ ਗੇਂਦਬਾਜ਼ ਅਰਸ਼ਦੀਪ ਨੂੰ ਭਾਵੇਂ 3 ਓਵਰ ਵਿੱਚ 29 ਦੌੜਾਂ ਗਵਾ ਕੇ ਇਕ ਵੀ ਵਿਕਟ ਨਹੀਂ ਮਿਲੀ ਪਰ ਉਨ੍ਹਾਂ ਨੇ ਆਪਣੀ ਸਭ ਤੋਂ ਵੱਡੀ ਕਮਜ਼ੋਰੀ ਨੂੰ ਤਾਕਤ ਵਿੱਚ ਬਦਲ ਕੇ ਟੀਮ ਇੰਡੀਆ ਦੀ ਜਿੱਤ ਵਿੱਚ ਅਹਿਮ ਰੋਲ ਅਦਾ ਕੀਤਾ

ਅਰਸ਼ਦੀਪ ਨੇ 3 ਕੈਚ ਫੜੇ

ਏਸ਼ੀਆ ਕੱਪ ਦੇ ਅਹਿਮ ਮੁਕਾਬਲੇ ਵਿੱਚ ਅਰਸ਼ਦੀਪ ਨੇ ਜਦੋਂ ਪਾਕਿਸਤਾਨ ਦੇ ਖਿਲਾਫ਼ ਕੈਚ ਛੱਡੀ ਸੀ ਤਾਂ ਉਨ੍ਹਾਂ ਦੀ ਫੀਲਡਿੰਗ ਨੂੰ ਲੈਕੇ ਮਾਹਰ ਸਵਾਲ ਚੁੱਕ ਰਹੇ ਸਨ। ਵਰਲਡ ਕੱਪ ਵਿੱਚ ਵੀ ਅਰਸ਼ਦੀਪ ਦੀ ਕੈਚਿੰਗ ਪੋਜੀਸ਼ਨ ਨੂੰ ਲੈਕੇ ਸਾਬਕਾ ਕ੍ਰਿਕਟਰ ਸੁਨੀਲ ਗਵਾਸਕਰ ਨੇ ਟਿਪਣੀ ਕੀਤੀ ਸੀ। ਪਰ ਨਿਊਜ਼ੀਲੈਂਡ ਦੇ ਖਿਲਾਫ਼ ਦੂਜੇ ਟੀ-20 ਵਨਡੇ ਵਿੱਚ ਅਰਸ਼ਦੀਪ ਨੇ ਆਪਣੀ ਕਮਜ਼ੋਰੀ ਨੂੰ ਤਾਕਤ ਵਿੱਚ ਬਦਲਿਆ ਅਤੇ ਤਿੰਨ ਸ਼ਾਨਦਾਰ ਕੈਚ ਦੇ ਜ਼ਰੀਏ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ ਹੈ। ਸਭ ਤੋਂ ਪਹਿਲਾਂ ਅਰਸ਼ਦੀਪ ਨੇ ਭੁਵਨੇਸ਼ਵਰ ਕੁਮਾਰ ਦੇ ਪਹਿਲੇ ਓਵਰ ਵਿੱਚ ਨਿਊਜ਼ੀਲੈਂਡ ਦੇ ਓਪਨਰ ਫਿਨ ਐਲਨ ਦਾ ਸ਼ਾਨਦਾਰ ਕੈਚ ਫੜ ਕੇ ਉਨ੍ਹਾਂ ਨੂੰ ਪਵੀਨਿਅਨ ਭੇਜਿਆ । ਫਿਰ ਦੂਜੇ ਸਲਾਮੀ ਬੱਲੇਬਾਜ਼ ਡੇਵੈਨ ਕਾਨਵਾਅ ਦਾ ਵਾਸ਼ਿੰਗਟਨ ਸੁੰਦਰ ਦੀ ਗੇਂਦ ‘ਤੇ ਸ਼ਾਨਦਾਰ ਕੈਚ ਫੜਿਆ । ਇਸ ਤੋਂ ਬਾਅਦ ਅਖੀਰ ਵਿੱਚ ਦੀਪਕ ਹੁੱਡਾ ਦੀ ਗੇਂਦ ‘ਤੇ ਐਡਮ ਮਿਲੀਨ ਦਾ ਕੈਚ ਫੜਿਆ । ਇਸ ਤਰ੍ਹਾਂ ਹਰਸ਼ਦੀਪ ਨੇ ਆਪਣੀ ਕਮਜ਼ੋਰੀ ਨੂੰ ਤਾਕਤ ਵਿੱਚ ਬਦਲ ਕੇ ਉਨ੍ਹਾਂ ਦੀ ਫੀਲਡਿੰਗ ‘ਤੇ ਸਵਾਲ ਚੁੱਕਣ ਵਾਲਿਆਂ ਨੂੰ ਮੂੰਹ ਤੋੜ ਜਵਾਬ ਦਿੱਤਾ ।

ਦੀਪਕ ਹੁੱਡਾ ਦੀ ਸ਼ਾਨਦਾਰ ਗੇਂਦਬਾਜ਼ੀ

ਭਾਰਤ ਦੀ ਜਿੱਤ ਵਿੱਚ ਦੀਪਕ ਹੁੱਡਾ ਦੀ ਸ਼ਾਨਦਾਰ ਗੇਂਦਬਾਜ਼ੀ ਦਾ ਅਹਿਮ ਰੋਲ ਰਿਹਾ । ਉਨ੍ਹਾਂ ਨੇ 2.5 ਓਵਰ ਵਿੱਚ 10 ਦੌੜਾਂ ਦੇ ਕੇ ਸਭ ਤੋਂ ਵੱਧ 4 ਵਿਕਟਾਂ ਹਾਸਲ ਕੀਤੀਆਂ ਜਦਕਿ ਚਹਿਲ ਅਤੇ ਮੁਹੰਮਦ ਸਿਰਾਜ ਨੂੰ 2-2 ਵਿਕਟਾਂ ਮਿਲਿਆ ਅਤੇ ਭੁਵਨੇਸ਼ਵਰ ਕੁਮਾਰ 1 ਵਿਕਟ ਲੈਣ ਵੀ ਕਾਮਯਾਬ ਰਹੇ । ਸੂਰੇਕੁਮਾਰ ਯਾਦਵ ਵੱਲੋਂ ਖੇਡੀ ਗਈ ਸ਼ਾਨਦਾਰ 111 ਦੌੜਾਂ ਦੀ ਇਨਿੰਗ ਦੇ ਲਈ ਉਨ੍ਹਾਂ ਨੂੰ ਮੈਨ ਆਫ ਦੀ ਮੈਚ ਦਿੱਤਾ ਗਿਆ । ਨਿਊਜ਼ੀਲੈਂਡ ਦੇ ਖਿਲਾਫ਼ ਟੀਮ ਇੰਡੀਆ 3 ਟੀ-20 ਸੀਰੀਜ਼ ਵਿੱਚ 1-0 ਨਾਲ ਅੱਗੇ ਹੋ ਗਈ ਹੈ । 18 ਤਰੀਕ ਨੂੰ ਪਹਿਲਾਂ ਮੈਚ ਮੀਂਹ ਦੀ ਵਜ੍ਹਾ ਕਰਕੇ ਰੱਦ ਹੋ ਗਿਆ ਸੀ ।

Exit mobile version