The Khalas Tv Blog India ਜੂਲਾਈ ‘ਚ ਮੁੜ ਉਡਾਣ ਭਰ ਸਕਦੀਆਂ ਨੇ ਕੌਮਾਂਤਰੀ ਉਡਾਣਾਂ
India

ਜੂਲਾਈ ‘ਚ ਮੁੜ ਉਡਾਣ ਭਰ ਸਕਦੀਆਂ ਨੇ ਕੌਮਾਂਤਰੀ ਉਡਾਣਾਂ

‘ਦ ਖ਼ਾਲਸ ਬਿਊਰੋ :- ਅੰਤਰਰਾਸ਼ਟਰੀ ਉਡਾਣਾਂ ਮੁੜ ਤੋਂ ਚਲਾਉਣ ਸਬੰਧੀ ਬੀਤੇ ਦਿਨ ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੇ ਚੇਅਰਮੈਨ ਅਰਵਿੰਦ ਸਿੰਘ ਨੇ ਕਿਹਾ ਕਿ ਭਾਰਤ ਨਿਯਮਤ ਤੌਰ ‘ਤੇ ਵਪਾਰਕ ਅੰਤਰਰਾਸ਼ਟਰੀ ਉਡਾਣਾਂ ਨੂੰ  ਦੁਬਾਰਾ ਸ਼ੁਰੂ ਕਰਨ ਲਈ ਸੰਯੁਕਤ ਰਾਜ, ਕੈਨੇਡਾ ਤੇ ਮਿਡਲ ਈਸਟ ਨਾਲ ਉੱਚ ਪੱਧਰੀ ਵਿਚਾਰ ਵਟਾਂਦਰੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਟੀਚਾ ਸਿਰਫ਼ ਜਲਦ ਤੋਂ ਜਲਦ ਅੰਤਰਰਾਸ਼ਟਰੀ ਉਡਾਣਾਂ ਨੂੰ ਦੁਬਾਰਾ ਸ਼ੁਰੂ ਕਰਨ ਦਾ ਹੈ ਤੇ ਆਸ਼ਾ ਹੈ ਕਿ ਇਹ ਉਡਾਣਾਂ ਜੁਲਾਈ ‘ਚ ਸ਼ੁਰੂ ਹੋ ਸਕਦੀਆਂ ਹਨ।

ਸਿੰਘ ਨੇ ਕਿਹਾ, “ਜੇ ਇਹ ਗੱਲਬਾਤ ਸਿਰੇ ਚੜ੍ਹ ਜਾਂਦੀ ਹੈ ਤਾਂ ਉਡਾਣਾਂ ਲਈ ਅਗਲੇ ਕਾਰਜ ਸ਼ੁਰੂ ਹੋ ਜਾਣਗੇ, ਪਰ ਸੰਭਾਵਨਾ ਇਹ ਹੈ ਕਿ ਜੇਕਰ ਇਹ ਜੁਲਾਈ ‘ਚ ਸ਼ੁਰੂ ਹੁੰਦੀਆਂ ਹਨ, ਤਾਂ ਸਾਨੂੰ ਪਹਿਲਾ ਹੀ ਤਿਆਰ ਰਹਿਣਾ ਚਾਹੀਦਾ ਹੈ। ਵਿਚਾਰ ਵਟਾਂਦਾਰੇ ਦਾ ਇਹ ਆਖ਼ਰੀ ਪੜਾਅ ਚੱਲ ਰਿਹਾ ਹੈ ਅਤੇ ਅਸੀਂ ਜਲਦ ਤੋਂ ਜਲਦ ਉਡਾਣਾਂ ਦੀ ਸ਼ੁਰੂਆਤ ਕਰਨ ਦੀ ਤਾਕ ਵਿੱਚ ਹਾਂ।”

ਜੀ.ਐੱਮ.ਆਰ. ਵੈਬਿਨਾਰ (GMR webinar) ਵਿੱਚ ਕੋਰੋਨਵਾਇਰਸ ਮਹਾਂਮਾਰੀ ਦੇ ਦੌਰਾਨ ਉਡਾਣ ਭਰਨ ‘ਤੇ ਵਿਸ਼ਵਾਸ ਜਤਾਉਣ ‘ਤੇ ਬੋਲਦਿਆਂ, ਚੇਅਰਮੈਨ ਅਰਵਿੰਦ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਉਡਾਨਾਂ ਮੁੜ ਤੋਂ ਸ਼ੁਰੂ ਕਰਨ ਲਈ ਅਮਰੀਕਾ, ਕੈਨੇਡਾ, ਯੂਰਪ ਤੇ ਖਾੜੀ ਖੇਤਰ ਦੇ ਦੇਸ਼ਾਂ ਨਾਲ ਲਗਾਤਾਰ ਸੰਪਰਕ ‘ਚ ਹੈ, ਜਿਥੇ ਯੂਰਪੀਅਨ ਯੂਨੀਅਨ ਨੇ ਦੇਸ਼ਾਂ ‘ਚ ਕੋਵਿਡ -19 ਸਥਿਤੀ ਕਾਰਨ ਭਾਰਤ ਤੋਂ ਉਡਾਣਾਂ ‘ਤੇ ਪਾਬੰਦੀ ਲਗਾਈ ਹੈ, ਉੱਥੇ ਹੀ ਉਡਾਣਾਂ ਦੁਬਾਰਾ ਸ਼ੁਰੂ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਵਿਚਾਰ ਵਟਾਂਦਰੇ ਚੱਲ ਰਹੇ ਹਨ। ਜਦਕਿ ਯੂਰਪੀਅਨ ਯੂਨੀਅਨ ਨੇ 1 ਜੁਲਾਈ ਤੋਂ 15 ਦੇਸ਼ਾਂ ਦੀ ਸੂਚੀ ਲਈ ਯਾਤਰਾ ਪਾਬੰਦੀਆਂ ‘ਚ ਢਿੱਲ ਦਿੱਤੀ ਸੀ, ਪਰ ਭਾਰਤ ਨੇ ਸੂਚੀ ਨਹੀਂ ਬਣਾਈ। ਇਸ ਸੂਚੀ ਦੀ ਹਰ ਦੋ ਹਫ਼ਤਿਆਂ ‘ਚ ਸਮੀਖਿਆ ਹੋਣ ਦੀ ਸੰਭਾਵਨਾ ਹੈ।

ਕਈ ਦੇਸ਼ ਤਾਂ ਹਵਾਈ ਯਾਤਰਾ ਦੀਆਂ ਪਾਬੰਦੀਆਂ ‘ਚ ਢਿੱਲ ਦੇਣ ਜਾਂ ਸੌਖਾ ਕਰਨ ਤੋਂ ਪਹਿਲਾਂ ਹਵਾਈ ਅੱਡਿਆਂ ‘ਤੇ ਕੋਵਿਡ -19 ਦੀ ਸਥਿਤੀ ਦਾ ਮੁਲਾਂਕਣ ਕਰ ਰਹੇ ਹਨ। ਭਾਰਤ ਦੇ ਅੰਤਰਰਾਸ਼ਟਰੀ ਸਿਵਲ ਹਵਾਬਾਜ਼ੀ ਸੰਗਠਨ ਦੇ ਨੁਮਾਇੰਦੇ ਸ਼ੈਫਾਲੀ ਜੁਨੇਜਾ ਨੇ ਕਿਹਾ, ਕੁੱਝ ਦੇਸ਼ ਆਪਣੇ ਮਿਆਰਾਂ ਮੁਤਾਬਿਕ ਭਾਰਤੀ ਹਵਾਈ ਅੱਡਿਆਂ ਨੂੰ ਬਹੁਤ ਜ਼ਿਆਦਾ ਭੀੜ ਦੇ ਰੂਪ ਵਿੱਚ ਵੇਖਦੇ ਹਨ ਇਸ ਲਈ ਉਹ ਭਾਰਤ ਦੀ ਕੋਵਿਡ-19 ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ।

ਦੂਜੇ ਪਾਸੇ ਯੂਰਪੀਅਨ ਯੂਨੀਅਨ ਦੇਸ਼ ਦੇ ਵੱਖ – ਵੱਖ ਹਵਾਈ ਅੱਡਿਆਂ ਦਾ ਮੁਲਾਂਕਣ ਕਰ ਰਹੀ ਹੈ। ਹਾਲਾਂਕਿ ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਕੈਨੇਡਾ ਦੀ ਉਡਾਣ ਨੂੰ ਮੁੜ ਤੋਂ ਸ਼ੁਰੂ ਕਰਨ ਲਈ ਕੁੱਝ ਸਮਾਂ ਲੱਗ ਸਕਦਾ ਹੈ ਕਿਉਂਕਿ ਕੈਨੇਡਾ ਨੇ ਅਜੇ ਯਾਤਰਾਂ ਦੀਆਂ ਪਾਬੰਦੀਆਂ ਨੂੰ ਘੱਟ ਕਰਨਾ ਹੈ, ਅਤੇ ਅਮਰੀਕਾ ਤੇ ਖਾੜੀ ਦੇਸ਼ਾਂ ਨਾਲ ਵਿਚਾਰ ਵਟਾਂਦਰੇ ਚੰਗੀ ਤਰ੍ਹਾਂ ਜਾਰੀ ਹਨ। ਇਨ੍ਹਾਂ ਅੰਤਰਰਾਸ਼ਟਰੀ ਉਡਾਣਾਂ ਨੂੰ ਦੁਬਾਰਾ ਸ਼ੁਰੂ ਕਰਨ ਦੇ ਫੈਂਸਲੇ ਲਈ ਨਾ ਸਿਰਫ਼ ਸ਼ਾਮਲ ਦੇਸ਼ਾਂ ਦੀ ਸਹਿਮਤੀ ਦੀ ਲੋੜ ਪਵੇਗੀ, ਬਲਕਿ ਭਾਰਤ ਦੇ ਰਾਜ ਵੀ ਵੱਖ-ਵੱਖ ਇਲਾਕਿਆਂ ‘ਚ ਵੱਖ-ਵੱਖ ਪ੍ਰੋਟੋਕੋਲ ਕਰ ਰਹੇ ਹਨ।

Exit mobile version