ਬਿਉਰੋ ਰਿਪੋਰਟ : ਭਾਰਤ ਅਤੇ ਕੈਨੇਡਾ ਵਿਚਾਲੇ ਹਰਦੀਪ ਸਿੰਘ ਨਿੱਝਰ ਮਾਮਲੇ ਨੂੰ ਲੈਕੇ ਤਣਾਅ ਲਗਾਤਾਰ ਵੱਧ ਦਾ ਜਾ ਰਿਹਾ ਹੈ । ਇਸ ਵਿਚਾਲੇ 13-14 ਅਕਤੂਬਰ ਨੂੰ ਭਾਰਤ ਵਿੱਚ ਹੋਣ ਵਾਲੀ P20 ਸੰਮੇਲਨ ਵਿੱਚ ਕੈਨੇਡਾ ਦੇ ਸਾਹਮਣੇ ਭਾਰਤ ਨਿੱਝਰ ਦਾ ਮੁੱਦਾ ਚੁੱਕੇਗਾ । ਦਰਅਸਲ G20 ਦੇਸ਼ਾਂ ਦੇ ਸੰਮੇਲਨ ਦੌਰਾਨ G20 ਦੇਸ਼ਾਂ ਦੇ ਪਾਰਲੀਮੈਂਟ ਸਪੀਕਰਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਜਿਸ ਵਿੱਚ ਕੈਨੇਡਾ ਸੀਨੇਟ ਦੇ ਸਪੀਕਰ ਰਮੋਂਡੇ ਗਗਨੇ ਸ਼ਾਮਲ ਹੋਣਗੇ । ਲੋਕਸਭਾ ਦੇ ਸਪੀਕਰ ਓਮ ਬਿਰਲਾ ਨੇ ਇਸ ਦੀ ਪੁਸ਼ਟੀ ਕੀਤੀ ਹੈ । ਇਹ ਸੰਮੇਲਨ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਵਿੱਚ ਹੋਵੇਗੀ । ਇਸ ਵਿੱਚ G20 ਅਤੇ ਹੋਰ ਦੇਸ਼ਾਂ ਦੇਸ਼ਾਂ ਤੋਂ 25 ਪਾਰਲੀਮੈਂਟ ਸਪੀਕਰਾਂ ਨੂੰ ਬੁਲਾਇਆ ਗਿਆ ਹੈ। 10 ਦੇਸ਼ਾਂ ਦੇ ਡਿਪਟੀ ਸਪੀਕਰ ਵੀ ਇਸ ਵਿੱਚ ਹਿੱਸਾ ਲੈਣਗੇ।
18 ਜੂਨ 2023 ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਹੁਣ ਤੱਕ ਦੀ ਜਾਂਚ ਵਿੱਚ ਨਿੱਝਰ ਦੀ ਮੌਤ ਪਿੱਛੇ ਭਾਰਤੀ ਏਜੰਸੀਆਂ ਹਨ। ਭਾਰਤ ਸਾਨੂੰ ਜਾਂਚ ਵਿੱਚ ਮਦਦ ਕਰੇ। ਕੈਨੇਡਾ ਨੇ ਇਸ ਦੇ ਵਿਰੋਧ ਵਿੱਚ ਭਾਰਤੀ ਡਿਪਲੋਮੈਟ ਨੂੰ ਦੇਸ਼ ਤੋਂ ਕੱਢ ਦਿੱਤਾ ਸੀ ਜਿਸ ਤੋਂ ਬਾਅਦ ਭਾਰਤ ਨੇ ਵੀ ਜਵਾਬ ਵਿੱਚ ਕੈਨੇਡਾ ਦੇ ਇੱਕ ਡਿਪਲੋਮੈਟ ਨੂੰ ਵਾਪਸ ਭੇਜ ਦਿੱਤਾ ਸੀ। ਇਸ ਤੋਂ ਬਾਅਦ ਭਾਰਤ ਵੱਲੋਂ 21 ਸਤੰਬਰ ਤੋਂ ਕੈਨੇਡ ਦੇ ਵੀਜ਼ੇ ‘ਤੇ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ। ਵਿਦੇਸ਼ ਮੰਤਰੀ ਨੇ ਅਧਿਕਾਰੀਆਂ ਦੀ ਸੁਰੱਖਿਆ ਦਾ ਹਵਾਲਾ ਦਿੱਤਾ ਸੀ । ਫਿਰ ਖਬਰ ਆਈ ਸੀ ਕਿ ਕੈਨੇਡਾ ਦੇ 41 ਡਿਪਲੋਮੈਟ ਨੂੰ ਭਾਰਤ ਨੇ ਵਾਪਸ ਜਾਣ ਲਈ 10 ਅਕਤੂਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ । ਹਾਲਾਂਕਿ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਇਸ ‘ਤੇ ਗੱਲਬਾਤ ਚੱਲ ਰਹੀ ਹੈ ਪਰ ਅਲਟੀਮੇਟਮ ਵਾਲੀ ਗੱਲ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ ।
ਅਮਰੀਕਾ ਨੇ ਨਿੱਝਰ ਮਾਮਲੇ ਵਿੱਚ ਜਾਣਕਾਰੀ ਸਾਂਝੀ ਕੀਤੀ
ਨਿਊਯਾਰਕ ਟਾਇਮਸ ਨੇ ਕੇਸ ਨਾਲ ਜੁੜੇ ਅਫਸਰਾਂ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਸੀ ਕਿ ਨਿੱਝਰ ਕਤਲ ਤੋਂ ਬਾਅਦ ਅਮਰੀਕਾ ਦੀ ਖੁਫਿਆ ਏਜੰਸੀ ਨੇ ਕੈਨੇਡਾ ਦੇ ਨਾਲ ਇਸ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ ਸੀ । ਹਾਲਾਂਕਿ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ‘ਤੇ ਇਲਜ਼ਾਮ ਲਗਾਉਂਦੇ ਸਮੇਂ ਕੈਨੇਡਾ ਨੇ ਜਿਸ ਖੁਫਿਆ ਏਜੰਸੀ ਦਾ ਹਵਾਲਾ ਦਿੱਤਾ ਹੈ ਉਹ ਉਸ ਨੇ ਆਪ ਇਕੱਠੀ ਕੀਤੀ ਹੈ ।
ਨਿਊਯਾਰਕ ਟਾਇਮਸ ਦੇ ਮੁਤਾਬਿਕ ਨਿੱਝਰ ਦੇ ਕਤਲ ਦੇ ਬਾਅਦ ਕੈਨੇਡਾ ਨੇ ਅਮਰੀਕੀ ਖੁਫਿਆ ਏਜੰਸੀਆਂ ਤੋਂ ਮਦਦ ਮੰਗੀ ਸੀ। ਇਸੇ ਨੂੰ ਅਧਾਰ ਬਣਾਕੇ ਕੈਨੇਡਾ ਨੂੰ ਇਹ ਨਤੀਜਾ ਕੱਢਣ ਵਿੱਚ ਮਦਦ ਮਿਲੀ ਕਿ ਭਾਰਤ ਇਸ ਵਿੱਚ ਸ਼ਾਮਲ ਹੈ । ਹਾਲਾਂਕਿ ਕੈਨੇਡਾ ਨੇ ਆਪ ਭਾਰਤੀ ਡਿਪਲੋਮੈਟ ਦੀ ਨਿਗਰਾਨੀ ਕਰਕੇ ਗੱਲਬਾਤ ਦਾ ਪਤਾ ਲਗਾਇਆ ਸੀ । ਜਿਸ ਦੇ ਅਧਾਰ ‘ਤੇ ਭਾਰਤੀ ਏਜੰਟਾਂ ਦੇ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ ਗਿਆ ਸੀ।
ਅਮਰੀਕਾ ਅਤੇ ਕੈਨੇਡਾ ਫਾਈਵ ਆਇਸ ਅਲਾਇੰਸ ਦਾ ਹਿੱਸਾ ਹੋਣ ਦੇ ਨਾਤੇ ਇੰਟੈਲੀਜੈਂਸ ਸ਼ੇਅਰਿੰਗ ਹੁੰਦੀ ਹੈ । ਪਰ ਕਤਲ ਦੇ ਬਾਰੇ ਜਾਣਕਾਰੀ ਖਾਸਤੌਰ ‘ਤੇ ਖੁਫਿਆ ਏਜੰਸੀਆਂ ਨੇ ਆਪਣੇ ਪੈਕੇਜ ਵਿੱਚ ਸ਼ੇਅਰ ਕੀਤੀਆਂ ਸਨ । ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਕੈਨੇਡਾਈ ਮੀਡੀਆ CTV ਨਿਊਜ਼ ਨੇ ਦੱਸਿਆ ਸੀ ਕਿ ਕੈਨੇਡਾ ਵਿੱਚ ਅਮਰੀਕਾ ਦੇ ਸਫੀਰ ਡੇਵਿਡ ਕੋਹੇਨ ਨੇ ਇਸ ਦੀ ਪੁਸ਼ਟੀ ਕੀਤੀ ਸੀ ਕਿ ਫਾਈਵ ਆਈਸ ਦੇਸ਼ਾਂ ਨੇ ਮਿਲ ਕੇ ਨਿੱਝਰ ਕਤਲਕਾਂਡ ਦੀ ਖੁਫਿਆ ਜਾਣਕਾਰੀ ਇਕੱਠੀ ਕੀਤੀ ਸੀ।